Wednesday , May 25 2022

ਘਰਵਾਲੇ ਨੂੰ ਬਚਾਉਣ ਲਈ 8 ਹਮਲਾਵਰਾਂ ਨਾਲ ਭਿੜੀ ਇਕੱਲੀ ਬੀਬੀ-ਦੇਖੋ CCTV ਫੁਟੇਜ

ਘਰਵਾਲੇ ਨੂੰ ਬਚਾਉਣ ਲਈ 8 ਹਮਲਾਵਰਾਂ ਨਾਲ ਭਿੜੀ ਇਕੱਲੀ ਬੀਬੀ-ਦੇਖੋ CCTV ਫੁਟੇਜ

ਲਖਨਊ ਦੇ ਪੱਤਰਕਾਰ ਆਬਿਦ ਅਲੀ ਉੱਤੇ ਕਾਤੀਲਾਨਾ ਹਮਲਾ ਹੋਇਆ ਹੈ ਅਤੇ ਇਹ ਪੂਰਾ ਮਾਮਲਾ ਸੀਸੀਟੀਵੀ ਵਿਚ ਕੈਦ ਵੀ ਹੋ ਗਿਆ ਹੈ। ਖਾਸ ਗੱਲ ਇਹ ਰਹੀ ਕਿ ਆਬਿਦ ਅਲੀ ਦੀ ਪਤਨੀ ਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕਰ ਬਦਮਾਸ਼ਾਂ ਨੂੰ ਭੱਜਣ ਉਤੇ ਮਜਬੂਰ ਕਰ ਦਿੱਤਾ। ਯੂਪੀ ਦੇ ਜਿਸ ਸ਼ਹਿਰ ਲਖਨਊ ਵਿਚ ਸੀਐਮ ਯੋਗੀ ਰਹਿੰਦੇ ਹਨ ਉਸ ਸ਼ਹਿਰ ਵਿਚ ਫਿਰ ਅਪਰਾਧ ਹੋਇਆ ਹੈ। ਅੱਧਾ ਦਰਜਨ ਗੁੰਡਿਆਂ ਨੇ ਇਕ ਪੱਤਰਕਾਰ ਦੇ ਘਰ ਡੋਰ ਵੈੱਲ ਵਜਾਕੇ ਹਮਲਾ ਕੀਤਾ। ਸੰਪਾਦਕ ਆਬਿਦ ਅਲੀ ਨੇ ਗੇਟ ਖੋਲਿਆ ਪਰ ਉਨ੍ਹਾਂ ਨੂੰ ਭਲਾ ਕੀ ਪਤਾ ਸੀ ਕਿ ਹੁਣ ਕੀ ਹੋਣ ਵਾਲਾ ਹੈ।

ਜਾਨੋਂ ਮਾਰਨ ਦੀ ਨੀਅਤ ਨਾਲ ਅੱਧਾ ਦਰਜਨ ਬਦਮਾਸ਼ ਉਨ੍ਹਾਂ ਉਤੇ ਟੁੱਟ ਪਏ। ਪਰ ਇਸਦੇ ਬਾਅਦ ਜੋ ਹੋਇਆ ਉਸਦੀ ਕਲਪਨਾ ਗੁੰਡਿਆਂ ਨੇ ਕੀਤੀ ਨਹੀਂ ਹੋਵੇਗੀ। ਪਤੀ ਦੇ ਬਚਾਅ ਵਿਚ ਉਨ੍ਹਾਂ ਦੀ ਪਤਨੀ ਗੁੰਡਿਆਂ ਉਤੇ ਬਿਨਾਂ ਡਰੇ ਟੁੱਟ ਪਈ। ਉਨ੍ਹਾਂ ਨੇ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ ਤਾਂ ਗੁੰਡਿਆਂ ਨੂੰ ਭੱਜਣਾ ਪਿਆ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਆਬਿਦ ਅਲੀ ਦੀ ਪਤਨੀ ਪੇਸ਼ੇ ਤੋਂ ਵਕੀਲ ਹੈ। ਪੁਲਿਸ ਨੇ ਤਹਰੀਰ ਦੇ ਆਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਰੋਪੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਲਖਨਊ ਤੋਂ ਲਗਾਤਾਰ ਅਪਰਾਧ ਦੀਆਂ ਵੱਡੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਲੇਕਿਨ ਪੁਲਿਸ ਖਾਸ ਕੁੱਝ ਕਰ ਨਹੀਂ ਪਾ ਰਹੀ।