Sunday , June 26 2022

ਘਰਵਾਲੇ ਅਤੇ ਘਰਵਾਲੀ ਨੇ ਘਰ ਦੇ ਅੰਦਰ ਇਕਠੀਆ ਕਰਤਾ ਖੌਫਨਾਕ ਕਾਂਡ – ਦੇਖ ਸਾਰੇ ਪਿੰਡ ਦੇ ਉੱਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਕਾਰਨ ਜਿਥੇ ਦੇਸ਼ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਬਹੁਤ ਸਾਰੇ ਰੁਜ਼ਗਾਰ ਠੱਪ ਹੋ ਗਏ ਸਨ। ਜਿਸ ਕਾਰਨ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਸਨ ਅਤੇ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ। ਇਸ ਮੁਸ਼ਕਲ ਦੌਰ ਦੇ ਵਿੱਚੋ ਗੁਜਰਨ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਵੀ ਹੋ ਗਏ ਸਨ। ਜਿਨ੍ਹਾਂ ਵੱਲੋਂ ਇਸੇ ਪ੍ਰੇਸ਼ਾਨੀ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਉਥੇ ਹੀ ਕੁਝ ਪਰਿਵਾਰਕ ਵਿਵਾਦ ਵੀ ਸਾਹਮਣੇ ਆਏ, ਇਸੇ ਆਰਥਿਕ ਮੰਦੀ ਦੇ ਕਾਰਣ ਵਿਵਾਦ ਦਾ ਕਾਰਨ ਬਣੇ, ਅਜੇਹੇ ਵਿਵਾਦਾਂ ਦੇ ਚਲਦੇ ਹੋਏ ਬਹੁਤ ਸਾਰੇ ਪਰਵਾਰਾਂ ਦੇ ਕਈ ਮੈਂਬਰ ਇਸ ਦੁਨੀਆ ਤੋਂ ਚਲੇ ਗਏ। ਆਏ ਦਿਨ ਹੀ ਅਜਿਹੇ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਘਰਵਾਲੇ ਅਤੇ ਘਰਵਾਲੀ ਵੱਲੋਂ ਇਕੱਠਿਆਂ ਹੀ ਘਰ ਵਿਚ ਅਜਿਹਾ ਖੌਫਨਾਕ ਕਾਂਡ ਕੀਤਾ ਗਿਆ ਹੈ ਕਿ ਪਿੰਡ ਦੇ ਉੱਡ ਗਏ ਹੋਸ਼।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਨਸਾ ਜ਼ਿਲ੍ਹੇ ਅਧੀਨ ਆਉਣ ਵਾਲੇ ਪਿੰਡ ਸਮਾਓ ਤੋਂ ਸਾਹਮਣੇ ਹੈ। ਜਿੱਥੇ ਇੱਕ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਕਾਰਨ ਪਤੀ ਪਤਨੀ ਵੱਲੋਂ ਆਪਣੇ ਘਰ ਵਿੱਚ ਹੀ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ ਕਾਰਨ ਜਿੱਥੇ ਪਤਨੀ ਮਨਦੀਪ ਕੌਰ ਦੀ ਮੌਤ ਹੋ ਗਈ ਹੈ ਉੱਥੇ ਹੀ ਉਸ ਦਾ ਪਤੀ ਗਗਨਦੀਪ ਸਿੰਘ ਪੁੱਤਰ ਜਸਪਾਲ ਸਿੰਘ ਬਠਿੰਡਾ ਦੇ ਰਾਮਦਾਸ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਪੰਚਾਇਤ ਮੈਂਬਰਾਂ ਨੇ ਦੱਸਿਆ ਹੈ ਕਿ ਪਿੰਡ ਦਾ ਇਹ ਨੌਜਵਾਨ ਆਰਥਿਕ ਤੰਗੀ ਦੇ ਕਾਰਨ ਪਰੇਸ਼ਾਨ ਰਹਿੰਦਾ ਸੀ ਅਤੇ ਪਿਛਲੇ ਤਿੰਨ ਤੋਂ ਚਾਰ ਸਾਲਾਂ ਤੋਂ ਮਾਨਸਾ ਕੈਂਚੀਆਂ ਵਿਖੇ ਰਹਿ ਰਿਹਾ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਪਤੀ-ਪਤਨੀ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ। ਇਨ੍ਹਾਂ ਵੱਲੋਂ ਉਸ ਸਮੇਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਦੋਂ ਇਨ੍ਹਾਂ ਦਾ ਬੇਟਾ ਆਪਣੇ ਨਾਨਕੇ ਘਰ ਗਿਆ ਹੋਇਆ ਸੀ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਜਿਥੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਪਿੰਡ ਦੀ ਪੰਚਾਇਤ ਵੱਲੋਂ ਇਸ ਪਰਿਵਾਰ ਦੀ ਸਹਾਇਤਾ ਕੀਤੇ ਜਾਣ ਵਾਸਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਅਤੇ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ।