Saturday , June 25 2022

ਘਰਵਾਲੀ ਨੇ ਆਸ਼ਿਕ ਨਾਲ ਮਿਲ ਕੇ ਏਦਾਂ ਖਤਮ ਕਰਤਾ ਘਰਵਾਲਾ – ਸਕੂਲ ਦੇ ਸਮੇਂ ਤੋਂ ਸੀ ਗਲ੍ਹ ਬਾਤ

ਆਈ ਤਾਜ਼ਾ ਵੱਡੀ ਖਬਰ 

ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਬਹੁਤ ਸਾਰੇ ਲੋਕਾਂ ਲਈ ਮਿਸਾਲ ਬਣ ਜਾਂਦਾ ਹੈ ਉਥੇ ਹੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਪਤੀ-ਪਤਨੀ ਇੱਕ ਦੂਸਰੇ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਉਥੇ ਹੀ ਕੁਝ ਪਤੀ-ਪਤਨੀ ਦੇ ਰਿਸ਼ਤੇ ਇਸ ਕਾਰਨ ਖਰਾਬ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਦੇ ਰਿਸ਼ਤੇ ਵਿੱਚ ਤੀਜਾ ਬੰਦਾ ਆ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਦੋਹਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ ਅਤੇ ਰਿਸ਼ਤਾ ਖਤਮ ਹੋ ਜਾਂਦਾ ਹੈ। ਅਜਿਹੇ ਤੀਜੇ ਰਿਸ਼ਤੇ ਦੇ ਪ੍ਰੇਮ ਵਿਚ ਅੰਨੇ ਹੋ ਕੇ ਕਈ ਵਾਰ ਪਤੀ ਪਤਨੀ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ,ਜੋ ਲੋਕਾਂ ਤੇ ਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ । ਹੁਣ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਇਸ ਤਰਾ ਆਪਣੇ ਪਤੀ ਦੀ ਹੱਤਿਆ ਕੀਤੀ ਗਈ ਹੈ ਜਿਸ ਦਾ ਸਕੂਲ ਸਮੇਂ ਤੋਂ ਹੀ ਉਸ ਦੇ ਪ੍ਰੇਮੀ ਨਾਲ ਪ੍ਰੇਮ ਸੰਬੰਧ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾਂ ਹਰਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੇ ਦਿਨੀਂ ਇੱਕ ਪਤਨੀ ਵੱਲੋਂ ਆਪਣੇ ਪ੍ਰੇਮੀ ਦੀ ਸਹਾਇਤਾ ਨਾਲ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਸ ਘਟਨਾ ਤੋਂ ਪਰਦਾ ਚੁੱਕ ਦਿੱਤਾ ਹੈ। ਕਰਨਾਲ ਦੀ ਪੁਲੀਸ ਵੱਲੋਂ ਹੁਣ ਦੋਸ਼ੀ ਪਤਨੀ ਰੁਵਿੰਦਰ ਕੌਰ, ਪ੍ਰੇਮੀ ਸੰਨੀ ਅਤੇ ਉਸ ਦੇ ਇਕ ਦੋਸਤ ਕੁਣਾਲ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਉੱਥੇ ਹੀ ਇਕ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਦੱਸਿਆ ਗਿਆ ਹੈ ਕਿ ਪਤਨੀ ਵੱਲੋਂ ਆਪਣੇ ਵਿਆਹ ਤੋਂ ਬਾਅਦ ਆਪਣੇ ਪਤੀ ਅਮਨਦੀਪ ਨੂੰ ਆਪਣੇ ਪ੍ਰੇਮੀ ਸੰਨੀ ਬਾਰੇ ਸਾਰਾ ਕੁਝ ਦੱਸ ਦਿੱਤਾ ਗਿਆ ਸੀ।

ਉਥੇ ਹੀ ਉਸ ਦੇ ਪਤੀ ਵੱਲੋ ਉਸ ਨੂੰ ਸਨੀ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਅਤੇ ਜਦੋਂ ਵੀ ਕਿਤੇ ਘੁੰਮਣ ਫਿਰਣ ਜਾਂਦੇ ਸਨ ਪਤਨੀ ਵੱਲੋਂ ਆਪਣੇ ਪ੍ਰੇਮੀ ਨੂੰ ਵੀ ਨਾਲ ਲੈ ਜਾਣ ਦੀ ਜਿੱਦ ਕੀਤੀ ਜਾਂਦੀ ਸੀ। ਬੀਤੇ ਦਿਨੀਂ ਜਿੱਥੇ ਪਤਨੀ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਅੰਬਾਲਾ ਗਈ। ਉਥੇ ਹੀ ਅਮਨਦੀਪ ਨੂੰ ਅਫੀਮ ਦੇਣ ਲਈ ਸੰਨੀ ਵੱਲੋਂ ਬੁਲਾਇਆ ਗਿਆ। ਜਿਸ ਵੱਲੋਂ ਪਹਿਲਾਂ ਹੀ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਸਾਰਾ ਇੰਤਜ਼ਾਮ ਕੀਤਾ ਗਿਆ ਸੀ ਜਿਸ ਨੇ ਆਪਣੇ ਦੋਸਤਾਂ ਨੂੰ ਉੱਥੇ ਪਹਿਲਾਂ ਹੀ ਉਲਾਇਆ ਹੋਇਆ ਸੀ।

ਜਿਹਨਾ ਅਮਨਦੀਪ ਦੇ ਸਿਰ ਤੇ ਹਥੌੜੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਅਮਨਦੀਪ ਦੇ ਮਾਪਿਆਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਨ੍ਹਾਂ ਦੇ ਪੁੱਤਰ ਦਾ 2016 ਵਿੱਚ ਵਿਆਹ ਹੋਇਆ ਸੀ, ਅਤੇ ਡੇਢ ਸਾਲ ਦੀ ਬੱਚੀ ਹੈ। ਉੱਥੇ ਹੀ ਉਸ ਦੀ ਪਤਨੀ ਵੱਲੋਂ ਆਪਣੇ ਪਤੀ ਨੂੰ ਦੱਸ ਕੇ ਸਭ ਕੁਝ ਕੀਤਾ ਜਾਂਦਾ ਸੀ ਅਤੇ ਕਿਸੇ ਨੂੰ ਵੀ ਉਸ ਉਪਰ ਕੋਈ ਸ਼ੱਕ ਨਹੀਂ ਸੀ।