Tuesday , September 27 2022

ਗੰਨੇ ਦੇ ਖੇਤ ਦੇ ਕੋਲ ਜਾ ਕੇ ਦੇਖਿਆ ਕਿ ਖੂਨ ਨਾਲ ਲੱਥਪੱਥ ਮਾਸੂਮ ….

ਲਖੀਮਪੁਰ ਖੀਰੀ : ਜ਼ਿਲ੍ਹੇ ਦੇ ਗੋਲੇ ਗੋਕਰਣਨਾਥ ਕੋਤਵਾਲੀ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ 4 ਸਾਲ ਦੀ ਮਾਸੂਮ ਦੇ ਨਾਲ ਗੁਆਂਢੀ ਨੇ ਬਿਸਕੁਟ ਦਿ‍ਵਾਉਣ ਦੇ ਬਹਾਨੇ ਗੰਨੇ ਦੇ ਖੇਤ ‘ਚ ਲਿਜਾ ਕੇ ਰੇਪ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਪੀੜਿਤਾ ਦੇ ਪਰਿਵਾਰ ਦੇ ਕਹਿਣ ‘ਤੇ ਪੁਲਿਸ ਨੇ ਦੋਸ਼ੀ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ |

lakhimpur khiri

lakhimpur khiri

ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਗੋਲੇ ਗੋਕਰਣਨਾਥ ਕੋਤਵਾਲੀ ਖੇਤਰ ਦੇ ਇੱਕ ਪਿੰਡ ‘ਚ ਇੱਕ ਵਿਅਕਤੀ ਦੀ ਬੇਟੀ ਦੇਰ ਸ਼ਾਮ ਤੱਕ ਜਦੋਂ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਵਾਲਿਆਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ | ਪਿੰਡ ਦੇ ਬਾਹਰ ਗੰਨੇ ਦੇ ਖੇਤ ਦੇ ਕੋਲ ਜਾ ਕੇ ਦੇਖਿਆ ਕਿ ਖੂਨ ਨਾਲ ਲੱਥਪੱਥ ਮਾਸੂਮ ਬੇਹੋਸ਼ ਪਈ ਹੋਈ ਸੀ। ਪਰਿਵਾਰ ਵਾਲੇ ਉਸਨੂੰ ਤੁਰੰਤ ਲੈ ਕੇ ਹਸਪਤਾਲ ਪੁੱਜੇ | ਮਾਸੂਮ ਬੱਚੀ ਨੇ ਆਪਣੀ ਹੱਡਬੀਤੀ ਦੱਸੀ ਤਾਂ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ|lakhimpur khiri ਪੁਲਿਸ ਮੁਤਾਬਕ, ਮਾਸੂਮ ਕੁੜੀ ਨੇ ਦੱਸਿਆ ਕਿ ਉਸਦੇ ਗੁਆਂਢ ‘ਚ ਰਹਿਣ ਵਾਲਾ ਮੁਕੇਸ਼ ਉਸ ਨੂੰ ਬਿਸਕੁਟ ਦਿਵਾਉਣ ਦੇ ਬਹਾਨੇ ਦੁਕਾਨ ਲੈ ਗਿਆ ਸੀ। ਕੁੱਝ ਸਮੇਂ ਬਾਅਦ ਉਹ ਉਸ ਨੂੰ ਲੈ ਕੇ ਖੇਤ ਵੱਲ ਲੈ ਕੇ ਚਲਾ ਗਿਆ| ਉੱਥੇ ਉਸਨੇ ਉਸ ਨਾਲ ਜ਼ਬਰ ਜਨਾਹ ਕੀਤਾ। ਦੋਸ਼ੀ ਦੇ ਖਿਲਾਫ਼ ਆਈਪੀਸੀ ਦੀ ਧਾਰਾ 376 ਅਤੇ ਪਾਕਸੋ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ| ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ| lakhimpur khiri ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਲਾਤਕਾਰ ਦੀ ਸ਼ਿਕਾਰ ਨਾਬਾਲਿਗ ਸਕੂਲੀ ਵਿਦਿਆਰਥਣ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਸੀ। ਪਿੰਡ ਢਾਬ ਕੜਿਆਲ ਵਿਖੇ ਖ਼ਬਰ ਫੈਲਣ ਮਗਰੋਂ ਪੂਰੇ ਇਲਾਕੇ ਅਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ 16 ਸਾਲਾਂ ਲੜਕੀ ਸਿਮਰਨ ਨਾਲ ਲੱਗਦੇ ਪਿੰਡ ਚੱਕ ਵੈਰੋ ਕੇ ਦੇ ਸਰਕਾਰੀ ਸਕੂਲ ‘ਚ 11ਵੀਂ ਜਮਾਤ ਦੀ ਵਿਦਿਆਥਣ ਸੀ। lakhimpur khiri ਇਹ ਘਟਨਾ ਅਜਿਹੇ ਸਮੇਂ ਵਾਪਰੀ ਸੀ ਜਦੋਂ ਉਹ 25 ਅਕਤੂਬਰ ਦੀ ਦੁਪਹਿਰ ਨੂੰ ਆਪਣੇ ਘਰ ਨੂੰ ਆ ਰਹੀ ਸੀ ਤਾਂ ਪਿੰਡ ਚੱਕ ਬਲੋਚਾ ਮਾਹਲਮ ਦੇ ਕੋਲ ਬਣੇ ਪੈਟਰੋਲ ਪੰਪ ਨੇੜੇ 2 ਮੋਟਰਸਾਈਕਲਾਂ ‘ਤੇ ਸਵਾਰ 3 ਨੌਜਵਾਨ ਜਿਹੜੇ ਕਿ ਲੜਕੀ ਨੂੰ ਝਾਂਸਾ ਦੇ ਕੇ ਨੇੜੇ ਦੇ ਹੀ ਖੇਤਾਂ ‘ਚ ਲੈ ਗਏ ਅਤੇ ਉਸ ਨੂੰ ਕਥਿਤ ਤੌਰ ‘ਤੇ ਕੋਈ ਨਸ਼ੇ ਦੀ ਚੀਜ਼ ਸੁੰਘਾ ਕੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। lakhimpur khiri ਇਸ ਘਟਨਾ ਮਗਰੋਂ ਪੀੜਤ ਲੜਕੀ ਲਗਭਗ ਤਿੰਨ ਦਿਨਾਂ ਤੋਂ ਬੇਹੋਸ਼ੀ ਦੀ ਹਾਲਤ ‘ਚ ਰਹਿਣ ਦੀ ਵੀ ਗੱਲ ਕਹੀ ਜਾ ਰਹੀ ਹੈ। ਇਸ ਦੌਰਾਨ ਪੀੜਤ ਲੜਕੀ ਸਿਮਰਨ ਦੀ ਹਾਲਤ ਹੋਰ ਨਾਜ਼ੁਕ ਹੁੰਦੀ ਗਈ, ਜਿਸਨੇ ਦੇਰ ਰਾਤ ਆਖਰਕਾਰ ਦਰਦ ਅਤੇ ਸਦਮੇ ਨਾਲ ਕੁਰਲਾਉਂਦਿਆਂ ਦਮ ਤੋੜ ਦਿੱਤਾ।ਇਸ ਘਟਨਾ ਦੌਰਾਨ ਮ੍ਰਿਤਕ ਲੜਕੀ ਸਿਮਰਨ ਦੀ ਮਾਤਾ ਦੇ ਬਿਆਨਾਂ ‘ਤੇ ਪਿੰਡ ਮਾਹਲਮ ਦੇ ਨੌਜਵਾਨ ਮੇਜਰ ਸਿੰਘ ਅਤੇ 2 ਹੋਰ ਅਣਪਛਾਤੇ ਨੌਜਵਾਨਾਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਗੱਲ ਆਖੀ ਹੈ। ਪੀੜਤ ਲੜਕੀ ਮੁਤਾਬਿਕ ਆਰੋਪੀ ਮੇਜਰ ਸਿੰਘ ਪੀੜਤ ਲੜਕੀ ਦੇ ਹੀ ਸਕੂਲ ‘ਚ 11ਵੀਂ ਜਮਾਤ ਦਾ ਵਿਦਿਆਰਥੀ ਹੈ।