Thursday , June 30 2022

ਗੁਰਦਾਸ ਪੁਰ ਤੋਂ ਹੁਣ ਮਸ਼ਹੂਰ ਬੋਲੀਵੁਡ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਬਾਰੇ ਆ ਰਹੀ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀ ਸਿਆਸਤ ਵਿੱਚ ਕਾਫੀ ਕੁਝ ਦੇਖਿਆ ਜਾ ਰਿਹਾ ਹੈ ਜਿਥੇ ਇਕ ਤੋਂ ਬਾਅਦ ਇਕ ਚੋਣਾਂ ਨਾਲ ਜੁੜੀਆ ਹੋਈਆਂ ਖ਼ਬਰਾਂ ਸਾਹਮਣੇ ਆਈਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਹੀ ਸਭ ਪਾਰਟੀਆਂ ਵੱਲੋਂ ਆਪਣੀ ਪਾਰਟੀ ਦੀ ਮਜਬੂਤੀ ਵਾਸਤੇ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਗਿਆ ਉਥੇ ਹੀ ਪੰਜਾਬ ਵਿੱਚ ਭਾਜਪਾ ਦੇ ਆਗੂਆਂ ਦੇ ਖਿਲਾਫ ਵੀ ਲਗਾਤਾਰ ਪ੍ਰਦਰਸ਼ਨ ਕੀਤੇ ਜਾਂਦੇ ਰਹੇ ਸਨ। ਇਸ ਕਾਰਨ ਹੀ ਭਾਜਪਾ ਦੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਵੱਲੋਂ ਹੁਣ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ। ਕਿਉਂਕਿ ਬਹੁਤ ਸਾਰੇ ਲੋਕ ਹੁਣ ਕਿਸਾਨੀ ਸੰਕਟ ਦੇ ਕਾਰਨ ਉਨ੍ਹਾਂ ਦਾ ਵਿਰੋਧ ਅਜੇ ਤੱਕ ਕਰ ਰਹੇ ਹਨ।

ਹੁਣ ਗੁਰਦਾਸਪੁਰ ਤੋਂ ਮਸ਼ਹੂਰ ਫਿਲਮੀ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਇਨ੍ਹੀਂ ਦਿਨੀਂ ਜਿਥੇ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਪਾਰਟੀ ਵਾਸਤੇ ਚੋਣ ਪ੍ਰਚਾਰ ਆਪਣੇ ਹਲਕਿਆਂ ਅੰਦਰ ਕੀਤਾ ਜਾ ਰਿਹਾ ਹੈ। ਉੱਥੇ ਹੀ ਗੁਰਦਾਸਪੁਰ ਤੋਂ ਸਾਂਸਦ ਸੰਨੀ ਦਿਓਲ ਆਪਣੇ ਹਲਕੇ ਅੰਦਰ ਵਿਖਾਈ ਨਹੀਂ ਦੇ ਰਹੇ ਹਨ। ਜਿਸ ਕਾਰਨ ਭਾਜਪਾ ਵਰਕਰ ਵੀ ਆਪਣੀ ਪਾਰਟੀ ਦੇ ਪਰਚਾਰ ਨੂੰ ਲੈ ਕੇ ਦੁਬਿਧਾ ਵਿਚ ਪਏ ਹੋਏ ਹਨ। ਕਿਉਂਕਿ ਪਹਿਲਾਂ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਵੀ ਸੰਨੀ ਦਿਓਲ ਗੁਰਦਾਸਪੁਰ ਨਹੀਂ ਪਹੁੰਚੇ ਸਨ ਅਤੇ ਨਾ ਹੀ ਉਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਸੀ।

ਉਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਸਨੀ ਦਿਓਲ ਉਪਰ ਕਈ ਤਰਾਂ ਦੇ ਤੰਜ ਕੱਸੇ ਜਾ ਰਹੇ ਹਨ। ਉਥੇ ਹੀ ਫ਼ਿਲਮੀ ਅਦਾਕਾਰ ਸੰਨੀ ਦਿਓਲ ਦੀ ਉਸ ਦੇ ਚੋਣ ਹਲਕੇ ਗੁਰਦਾਸਪੁਰ ਤੋਂ ਗੈਰ ਹਾਜਰੀ ਲਗਾਤਾਰ ਚਰਚਾ ਵਿੱਚ ਬਣੀ ਰਹਿੰਦੀ ਹੈ। ਉਨ੍ਹਾਂ ਦੇ ਗੈਰ ਹਾਜ਼ਰ ਹੋਣ ਦਾ ਖ਼ਮਿਆਜਾ ਉਥੇ ਭਾਜਪਾ ਦੇ ਵਰਕਰਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿੱਥੇ ਸਨੀ ਦਿਓਲ ਹੋਣ ਵਾਲੀਆਂ ਇਹਨਾਂ ਚੋਣਾਂ ਲਈ ਪ੍ਰਚਾਰ ਕਰਨ ਵਾਸਤੇ ਆਪਣੇ ਹਲਕੇ ਅੰਦਰ ਨਹੀਂ ਪਹੁੰਚੇ ਹਨ।

ਜਿਸ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਵੀ ਘਬਰਾਹਟ ਦੇਖੀ ਜਾ ਰਹੀ ਹੈ। ਉੱਥੇ ਹੀ ਬਾਕੀ ਪਾਰਟੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਗ਼ਲਤ ਚੋਣ ਕੀਤੀ ਗਈ ਸੀ ਜਿਸ ਦਾ ਖਮਿਆਜਾ ਹੁਣ ਭੁਗਤ ਰਹੇ ਹਨ। ਉਥੇ ਹੀ ਦੱਸਿਆ ਗਿਆ ਹੈ ਕਿ ਇਹਨੀਂ ਦਿਨੀਂ ਸੰਨੀ ਦਿਓਲ ਬਿਮਾਰ ਚੱਲ ਰਹੇ ਹਨ। ਜਿਸ ਵਾਸਤੇ ਡਾਕਟਰਾਂ ਵੱਲੋਂ ਉਸ ਨੂੰ ਆਰਾਮ ਕਰਨ ਦੀ ਸਲਾਹ ਜਾਰੀ ਕੀਤੀ ਗਈ ਹੈ।