Saturday , September 24 2022

ਗਿਆਨੀ ਸੰਤ ਸਿੰਘ ਮਸਕੀਨ ਨੇ ਰਾਧਾ ਸਵਾਮੀਆਂ ਨੂੰ ਲਾਜਵਾਬ ਕਰ ਦਿੱਤਾ-ਵੀਡੀਓ ਦੇਖੋ ਤੇ ਸ਼ੇਅਰ ਕਰੋ

ਅੰਧਵਿਸ਼ਵਾਸ਼ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖ਼ੋਖ਼ਲਾ ਕਰ ਕੇ ਸਮਾਜ ਦੇ ਵਿਕਾਸ ‘ਚ ਅੜਿੱਕਾ ਪਾਉਂਦਾ ਆਇਆ ਹੈ, ਖ਼ਾਸ ਤੌਰ ‘ਤੇ ਭਾਰਤ ‘ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ‘ਚ ਅੰਧਵਿਸ਼ਵਾਸ਼ ਦੀਆਂ ਅਜਿਹੀਆਂ ਬੇੜ੍ਹੀਆਂ ਪਾ ਦਿੱਤੀਆਂ।ਡੇਰਾਵਾਦ ਨਾਲ ਆਮ ਲੋਕਾਈ ਕਿਉ ਜੁੜਦੀ ਹੈ ਅਤੇ ਉਹ ਕੇਹੜੇ ਕਾਰਨ ਹਨ ਕੀ ‘ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ’ ਦਾ ਸੱਦਾ ਦੇਕੇ ਗਏ। ਆਪਣੇ ਗੁਰੂਆਂ ਦੇ ਫੁਰਮਾਨ ਨੂੰ ਅੱਖੋਂ ਪਰੋਖੇ ਕਰਤਾ ਕਈ ਧਰਮ ਦੇ ਠੇਕੇਦਾਰਾਂ ਨੇ।

ਅਸਲ ਮੁੱਦਾ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੇ ਸਿੱਖ ਭਾਈਚਾਰੇ ਚੋਂ ਲੋਕ ਡੇਰੇ ਨਾਲ ਕਿਉ ਜੁੜੇ?

ਗੁਰੂ ਜੀ ਨੇ ਅੰਮ੍ਰਿਤ ਪਾਨ ਕਰਵਾਕੇ ਜਾਤ ਪਾਤ ਖਤਮ ਕੀਤੀ ਪਰ ਅਸੀ ਫਿਰ ਤੋ ਸਿੱਖ ਜੱਟ, ਸਿੱਖ ਰਵੀਦਾਸੀਏ ਅਤੇ ਸਿੱਖ ਮਜ੍ਹਬੀ ਬਣ ਗਏ। ਡੇਰੇ ਸਾਧ ਨੇ ਸੰਨ ਨੱਬੇ ਤੋ ਲੈਕੇ ਇਸੇ ਚੀਜ ਨੂੰ ਟਾਰਗੇਟ ਕੀਤਾ। ਜਿਨ੍ਹਾ ਨੂੰ ਨੀਵੀਆਂ ਜਾਤਾ ਸਮਝਿਆ ਗਿਆ ਉਹ ਬਰਾਬਰੀ ਦੇ ਅਧਿਕਾਰ ਲੈਣ ਡੇਰੇ ਨਾਲ ਜੁੜ ਗਏ। ਐਧਰ ਅਸੀ ਜਾਤਾਂ ਦੇ ਅਾਧਾਰ ਤੇ ਗੁਰੂ ਘਰ ਅਤੇ ਸ਼ਮਸ਼ਾਨ ਘਾਟ ਤੱਕ ਵੰਡਦੇ ਚਲੇ ਗਏ।ਸਾਰੇ ਕੁਰਬਾਨੀ ਵਾਲੇ ਨਹੀ ਹੁੰਦੇ, ਜਦੋ ਚਾਰ ਪੰਜ ਸਾਲ ਦਾ ਢਿੱਡੋਂ ਜੰਮਿਆ ਚੋਂਦੀ ਛੱਤ ਹੇਠਾਂ ਰੋਦਾ ਹੋਵੇ ਤਾ ਧਰਮ ਨੂੰ ਯਾਦ ਨਹੀ ਰੱਖ ਹੁੰਦਾ। ਅਸੀ ਪੂਰੇ ਪੰਜਾਬ ਨੂੰ ਤਾ ਕੀ ਆਪੋ ਆਪਣੇ ਪਿੰਡਾ ਚ’ ਵੀ ਪਛੜੇ ਵਰਗ ਨੂੰ ਕੁੱਲੀ, ਗੁੱਲੀ, ਜੁੱਲੀ ਮੁਹੱਈਆ ਨਹੀ ਕਰਵਾ ਸਕੇ।ਸ਼੍ਰੋਮਣੀ ਕਮੇਟੀ ਦੇ ਪਿੰਡਾ ਵਿਚਲੇ ਗੁਰਦਵਾਰਿਆ ਦੇ ਗ੍ਰੰਥੀ ਸਿੰਘਾ ਦੀ ਤਨਖਾਹ ਦੇ ਵੇਰਵੇ ਕੱਢੋ। ਉਹ ਘਰ ਮਸਾਂ ਚਲਾਉਦੇ ਨੇ।ਡੇਰੇ ਸਾਧ ਨੇ ਆਪਣੇ ਪ੍ਰੇਮੀਆਂ ਨੂੰ ਘਰ ਤੱਕ ਬਣਾ ਕੇ ਦਿੱਤੇ ਨੇ। ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਨੇ।

ਮੈਂ ਇਹ ਗੱਲਾਂ ਸਾਧ ਦੀ ਵਡਿਆਈ ਲਈ ਨਹੀ ਲਿਖ ਰਿਹਾ ਬਲਕਿ ਇਹ ਕਹਿ ਰਿਹਾਂ ਕਿ ਇੱਕ ਵਾਰ ਆਪਣੇ ਅਤੀਤ ਵੱਲ ਦੇਖੋ ਕਿ ਸਾਡੀ ਕੌਮ ਦੇ ਲੋਕ, ਸਾਡਾ ਆਪਣਾ ਪੇਂਡੂ ਭਾਈਚਾਰਾ ਸਾਡੇ ਨਾਲੋ ਟੁੱਟਿਆ ਕਿਓ? ਫੰਡਾਮੈਂਟਲ ਕਾਰਨ ਕੀ ਸੀ?

ਬਾਕੀ ਹੁਣ ਜੇ ਡੇਰਾ ਖਤਮ ਹੁੰਦਾ ਏ ਤਾ ਉਹਨਾ ਨੂੰ ਵਾਪਸੀ ਦਾ ਕੀ ਰਾਹ ਦਿਸਦਾ ਏ?

ਕਿਤੇ ਅੰਬੇਦਕਰ ਵਾਂਗ ਦਲਿੱਤ ਕਹਿਕੇ ਤਾ ਨਹੀ ਰਿਜੈਕਟ ਕੀਤੇ ਜਾਣਗੇ?

ਬੇਸ਼ੱਕ ਸਾਧ ਸਾਡੇ ਲਈ ਨਫਰਤ ਦਾ ਪਾਤਰ ਐ ਪਰ ਉਸਨੇ ਆਪਣੇ ਲੋਕਾਂ ਨੂੰ ਬਹੁਤ ਫਸੈਲੀਟੀਜ ਦਿੱਤੀਆ ਨੇ।