ਗਰਾਉਂਡ ਚ ਖੇਡੇ ਹੋਏ ਇਸ ਮਸ਼ਹੂਰ ਕ੍ਰਿਕਟਰ ਨੂੰ ਛਾਤੀ ਚ ਹੋਇਆ ਤੇਜ ਦਰਦ ਕਰਾਇਆ ਗਿਆ ਹਸਪਤਾਲ ਚ ਦਾਖਲ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਫੈਲੀ ਹੋਈ ਭਿਆਨਕ ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੀਆਂ ਸਖਸ਼ੀਅਤਾ ਇਸ ਦੀ ਚਪੇਟ ਵਿਚ ਆਈਆਂ ਹਨ ਉੱਥੇ ਹੀ ਬਹੁਤ ਸਾਰੇ ਵੱਖ-ਵੱਖ ਖੇਤਰਾਂ ਦੇ ਲੋਕ ਇਸ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਉਥੇ ਹੀ ਦੁਨੀਆ ਵਿੱਚ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਵੀ ਜਾਰੀ ਹੈ। ਪਰ ਕਈ ਜਗ੍ਹਾ ਤੇ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੀਆਂ ਹਸਤੀਆਂ ਵੀ ਆਏ ਦਿਨ ਚਰਚਾ ਵਿੱਚ ਬਣ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕ ਵਾਪਰ ਰਹੇ ਸੜਕ ਹਾਦਸਿਆ ਬੀਮਾਰੀਆਂ ਅਤੇ ਕਈ ਹੋਰ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।

ਉੱਥੇ ਹੀ ਖਿਡਾਰੀਆਂ ਨਾਲ ਜੁੜੀਆਂ ਹੋਈਆਂ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਖਬਰਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਗਰਾਉਂਡ ਤੇ ਖੇਡਦੇ ਹੋਏ ਇਸ ਮਸ਼ਹੂਰ ਕ੍ਰਿਕਟਰ ਨੂੰ ਛਾਤੀ ਵਿਚ ਤੇਜ਼ ਦਰਦ ਹੋਣ ਦੇ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਜਿੱਥੇ ਪਾਕਿਸਤਾਨ ਦੇ ਟੈਸਟ ਸਮੇਂ ਬੱਲੇਬਾਜ਼ ਆਬਿਦ ਅਲੀ ਨੂੰ ਉਸ ਸਮੇਂ ਹਸਪਤਾਲ ਦਾਖ਼ਲ ਕਰਵਾਉਣਾ ਪਿਆ , ਜਦੋਂ ਪ੍ਰਥਮ ਸ਼੍ਰੇਣੀ ਟੂਰਨਾਮੈਂਟ ਕਾਇਦ- ਏ-ਆਜ਼ਮ ਟਰਾਫੀ ਦੇ ਮੁਕਾਬਲੇ ਵਿਚ ਖੇਡ ਰਹੇ ਸਨ।

ਉਸ ਸਮੇਂ ਹੀ ਉਨ੍ਹਾਂ ਨੂੰ ਛਾਤੀ ਵਿਚ ਤੇਜ਼ ਦਰਦ ਹੋਣ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਤੁਰੰਤ ਹਸਪਤਾਲ ਦਾਖਲ ਕਰਾਇਆ ਗਿਆ। ਉਹਨਾਂ ਵੱਲੋਂ ਦੋ ਵਾਰ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਗਈ ਸੀ। ਦੱਸਿਆ ਗਿਆ ਹੈ ਕਿ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਉਨ੍ਹਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਕੁਝ ਟੈਸਟ ਕੀਤੇ ਜਾਣ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਸਬੰਧੀ ਹੋਰ ਜਾਣਕਾਰੀ ਸਾਹਮਣੇ ਆਵੇਗੀ।
ਇਸ ਦੀ ਜਾਣਕਾਰੀ ਟੀਮ ਦੇ ਮੈਨੇਜਰ ਅਸ਼ਰਫ਼ ਅਲੀ ਵੱਲੋਂ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਆਪਣੇ ਇਸ ਖਿਡਾਰੀ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਚੱਲ ਰਹੇ ਇਸ ਟੂਰਨਾਮੈਂਟ ਵਿੱਚ ਇਹ ਖਿਡਾਰੀ ਮੱਧ ਪੰਜਾਬ ਵੱਲੋਂ ਖੇਡ ਰਿਹਾ ਸੀ। ਦੱਸਿਆ ਗਿਆ ਹੈ ਕਿ ਯੂ ਬੀ ਐਲ ਕੰਪਲੈਕਸ ਵਿੱਚ ਖੈਬਰ ਪਖਤੂਨਖਵਾ ਟੀਮ ਖਿਲਾਫ ਇਸ ਖਿਡਾਰੀ ਵਲੋ ਪ੍ਰਥਮ ਸ਼੍ਰੇਣੀ ਕ੍ਰਿਕਟ ਵਿੱਚ ਖੇਡਦੇ ਹੋਏ 9000 ਦੋੜਾ ਪੂਰੀਆਂ ਕੀਤੀਆਂ ਗਈਆਂ ਸਨ।