Wednesday , October 28 2020

ਗਈ ਸੀ ਸਿੱਖ ਜੱਥੇ ਨਾਲ ਪਾਕਿਸਤਾਨ, ਧਰਮ ਪਰਿਵਰਤਨ ਕਰਵਾ ਬਣੀ ਬੇਗਮ

ਗਈ ਸੀ ਸਿੱਖ ਜੱਥੇ ਨਾਲ ਪਾਕਿਸਤਾਨ, ਧਰਮ ਪਰਿਵਰਤਨ ਕਰਵਾ ਬਣੀ ਬੇਗਮ

ਹਰ ਸਾਲ ਦੀ ਤਰ੍ਹਾਂ ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਦੇ ਵੱਲੋਂ ਉਹਨਾਂ ਦੇ ਇਤਿਹਾਸਕ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੇ ਲਈ ਭਾਰਤ ਦਾ ਜੱਥਾ ਦਰਸ਼ਨਾਂ ਦੇ ਲਈ ਗਿਆ, ਜਿਸ ‘ਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਕਸਬੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨਾਮ ਦੀ ਇਕ ਔਰਤ ਵੀ ਗਈ ਸੀ। ਕਿਰਨ ਬਾਲਾ ਗੜ੍ਹਸ਼ੰਕਰ ਤੋਂ ਵਿਆਹੁਤਾ ਹੈ ਤੇ ਉਸ ਦੇ ਤਿੰਨ ਬੱਚੇ ਹਨ। ਜਿਸ ਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਕਰ ਕੇ ਪਾਕਿ ਦੇ ਕਿਸੇ ਸਖ਼ਸ਼ ਨਾਲ ਵਿਆਹ ਕਰ ਲਿਆ ਹੈ ਤੇ ਹੁਣ ਉਹ ਅਮੀਨਾ ਬੇਗਮ ਬਣ ਗਈ ਹੈ।

punjab

 

 

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਰਹਿਣ ਵਾਲੇ ਤਰਸੇਮ ਸਿੰਘ ਦੇ ਬੇਟੇ ਨਾਲ ਕਿਰਨ ਬਾਲਾ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਬੇਟੇ ਦੀ ਮੌਤ 2012 ‘ਚ ਐਕਸੀਡੈਂਟ ਨਾਲ ਹੋ ਗਈ ਸੀ। ਜਿਸਤੋਂ ਬਾਅਦ ਕਿਰਨ ਆਪਣੇ ਪੇਕੇ ਘਰ ਦਿੱਲੀ ਚਲੀ ਗਈ ਸੀ। ਕਿਰਨ ਬਾਲਾ ਦੇ ਤਿੰਨ ਬੱਚੇ ਵੀ ਨੇ ਅਤੇ ਕਿਰਨ ਦਾ ਸਹੁਰਾ ਯਾਨੀ ਕਿ ਤਰਸੇਮ ਸਿੰਘ ਉਸਦਾ ਪਾਲਣ ਪੋਸ਼ਣ ਕਰਨ ਦਾ ਭਰੋਸਾ ਦੇ ਕੇ ਉਸਨੂੰ ਵਾਪਿਸ ਘਰ ਲੈ ਆਇਆ ਸੀ।

punjab

ਹਰ ਸਾਲ ਦੀ ਤਰ੍ਹਾਂ ਜਦ ਸਿੱਖ ਸ਼ਰਧਾਲੂਆਂ ਦਾ ਜੱਥਾ ਐੱਸਜੀਪੀਸੀ ਵੱਲੋਂ ਵਿਸਾਖੀ ਦੇ ਮੌਕੇ ਪਾਕਿਸਤਾਨ ਲਈ ਰਵਾਨਾ ਹੋਇਆ ਤਾਂ ਇੱਕ ਰੋਜ਼ ਕਿਰਨ ਬਾਲਾ ਨੇ ਆਪਣੇ ਘਰ ਫੋਨ ਕਰਕੇ ਦੱਸਿਆ ਕੇ ਉਸਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਤੋਂ ਬਾਅਦ ਪਾਕਿਸਤਾਨੀ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਘਰ ਵਾਲਿਆਂ ਨੇ ਪਹਿਲਾਂ ਮਜ਼ਾਕ ਸਮਝਿਆ ਪਰ ਜਦੋਂ ਇੱਕ ਨਿਜੀ ਚੈੱਨਲ ਨੇ ਇਹ ਖ਼ਬਰ ਚਲਾਈ ਤਾਂ ਸਭ ਦੇ ਹੋਸ਼ ਉੱਡ ਗਏ।

punjab

ਕਿਰਨ ਦੇ ਸਹੁਰੇ ਨੇ ਉਸਦੇ ਆਈਐੱਸਆਈ ਦੀ ਸਾਜਿਸ਼ ‘ਚ ਫੱਸ ਜਾਣ ਦਾ ਸ਼ੱਕ ਜਤਾਇਆ ਹੈ। ਕਿਰਨ ਦੇ ਸਹੁਰੇ ਨੇ ਵਿਦੇਸ਼ ਮੰਤਰਾਲੇ ਦੇ ਨਾਲ ਨਾਲ ਪੰਜਾਬ ਦੇ ਪ੍ਰਧਾਨ ਮੰਤਰੀ ਨੂੰ ਗੁਹਾਰ ਲਗਾਈ ਹੈ ਕਿ ਕਿਰਨ ਨੂੰ ਵਾਪਿਸ ਭਾਰਤ ਲਿਆਉਣ ਦੇ ਲਈ ਯਤਨ ਕੀਤੇ ਜਾਣ ਜਿਸ ਨਾਲ ਉਹਨਾਂ ਦੀ ਬਹੂ ਆਪਣੇ ਬੱਚਿਆਂ ‘ਚ ਆ ਸਕੇ।

punjab