Wednesday , May 25 2022

ਖੇਡ ਜਗਤ ਨੂੰ ਵੱਡਾ ਝਟਕਾ – ਕਰੋਨਾ ਨਾਲ ਹੋਈ ਧਾਕੜ ਖਿਡਾਰੀ ਦੀ ਮੌਤ

ਕਰੋਨਾ ਨਾਲ ਹੋਈ ਇਸ ਧਾਕੜ ਖਿਡਾਰੀ ਦੀ ਮੌਤ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕਹਿਰ ਵਰਤਾਇਆ ਹੋਇਆ ਹੈ ਇਸ ਦੀ ਵਜ੍ਹਾ ਨਾਲ ਰੋਜਾਨਾ ਹੀ ਹਜਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਇਹਨਾਂ ਵਿਚ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੁੰਦੀਆਂ ਹਨ। ਅਜਿਹੀ ਹੀ ਇਕ ਮਾੜੀ ਖਬਰ ਆ ਰਹੀ ਹੈ। ਦੁਨੀਆਂ ਦੇ ਚੋਟੀ ਦੇ ਖਿਡਾਰੀ ਦੀ ਮੌਤ ਕਰੋਨਾ ਦੇ ਕਾਰਨ ਹੋ ਗਈ ਹੈ ਜਿਸ ਨਾਲ ਖੇਡ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਕਰਬਲਾ- ਈਰਾਕ ਦੇ ਬਿਹਤਰੀਨ ਫੁੱਟਬਾਲ ਖਿਡਾਰੀ ਅਹਿਮਦ ਰਾਧੀ ਦਾ ਦੇਹਾਂਤ ਹੋ ਗਿਆ ਹੈ। ਉਹ ਕੋਰੋਨਾ ਪਾਜ਼ੇਟਿਵ ਸੀ। ਉਸਦੀ ਉਮਰ 56 ਸਾਲ ਦੀ ਸੀ। ਰਾਜਧਾਨੀ ਬਗਦਾਦ ਦੇ ਇਕ ਹਸਪਤਾਲ ’ਚ ਉਸਦਾ ਦੇਹਾਂਤ ਹੋਇਆ। ਬੀਤੇ ਹਫਤੇ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਈਰਾਕ ਦੀ ਰਾਸ਼ਟਰੀ ਫੁੱਟਬਾਲ ਟੀਮ ’ਚ ਖੇਡਦੇ ਹੋਏ ਉਨ੍ਹਾਂ ਨੇ 1982 ਤੋਂ 1997 ਦੇ ਵਿਚ 62 ਗੋਲ ਕੀਤੇ। ਸਾਲ 1986 ’ਚ ਉਸ ਨੇ ਬੈਲਜੀਅਮ ਦੇ ਵਿਰੁੱਧ ਇਕ ਗੋਲ ਕੀਤਾ ਸੀ ਜੋ ਕਿ ਵਿਸ਼ਵ ਕੱਪ ’ਚ ਈਰਾਕ ਦਾ ਪਹਿਲਾ ਤੇ ਇਕਲੌਤਾ ਗੋਲ ਸੀ। ਇਸ ਮੈਚ ’ਚ ਉਸਦੀ ਟੀਮ 1-2 ਨਾਲ ਹਾਰ ਗਈ ਸੀ ਪਰ ਅਹਿਮਦ ਨੈਸ਼ਨਲ ਹੀਰੋ ਬਣੇ ਕੇ ਸਾਹਮਣੇ ਆਏ ਸਨ। ਉਨ੍ਹਾਂ ਨੂੰ ਸਾਲ 1988 ’ਚ ‘ਏਸ਼ੀਅਨ ਪਲੇਅਰ ਆਫ ਦਿ ਈਅਰ’ ਚੁਣਿਆ ਗਿਆ ਸੀ। ਈਰਾਕ ’ਚ ਹੁਣ ਤੱਕ ਕੋਰੋਨਾ ਦੇ ਕੁੱਲ ਮਾਮਲੇ 29,000 ਤੋਂ ਜ਼ਿਆਦਾ ਹੈ। ਇੱਥੇ ਕਰੀਬ 1000 ਲੋਕਾਂ ਦੀ ਮੌਤ ਵਾਇਰਸ ਦੀ ਵਜ੍ਹਾ ਨਾਲ ਹੋਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |