Tuesday , September 21 2021

ਖੁਸ਼ਖਬਰੀ : 1 ਮਾਰਚ ਤੱਕ ਲਈ ਹੁਣ ਹੋ ਗਿਆ ਇਹ ਵੱਡਾ ਐਲਾਨ , ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਦੇਸ਼ ਅੰਦਰ ਕੇਂਦਰ ਸਰਕਾਰ ਵੱਲੋਂ ਜਿਥੇ ਸਮੇਂ-ਸਮੇਂ ਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕਈ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਸਹੂਲਤਾਂ ਦੇ ਜ਼ਰੀਏ ਉਨ੍ਹਾਂ ਦੀ ਜ਼ਿੰਦਗੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ। ਕੇਂਦਰ ਸਰਕਾਰ ਵੱਲੋਂ ਵਾਹਨਾਂ ਨਾਲ ਸਬੰਧਤ ਐਲਾਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਲਈ ਉਨ੍ਹਾਂ ਦੀ ਸੁਰੱਖਿਆ ਨਾਲ ਜੁੜੇ ਹੋਏ ਕਈ ਹੋਰ ਐਲਾਨ ਕੀਤੇ ਜਾ ਰਹੇ ਹਨ। ਹੁਣ ਟੋਲ ਪਲਾਜ਼ਾ ਤੇ ਲੰਬੀਆਂ ਲਾਈਨਾਂ ਨੂੰ ਮੁਸ਼ਕਿਲ ਤੋ ਬਚਾਉਣ ਲਈ ਅਤੇ ਸਮੇਂ ਦੀ ਘੱਟ ਵਰਤੋਂ ਲਈ ਕੇਂਦਰ ਸਰਕਾਰ ਵੱਲੋਂ ਟੋਲ ਟੈਕਸ ਦੇਣ ਲਈ ਫਾਸਟ ਟੈਗ ਸਿਸਟਮ ਸ਼ੁਰੂ ਕੀਤਾ ਗਿਆ ਸੀ।

ਜਿਸ ਨਾਲ ਵਾਹਨ ਚਾਲਕ ਦਾ ਸਮਾਂ ਬਚਾ ਸਕਦਾ ਹੈ ਤੇ ਟੋਲ ਟੈਕਸ ਦੇ ਪੈਸੇ ਉਸ ਦੇ ਫਾਸਟ ਟੈਗ ਜ਼ਰੀਏ ਕੱਟੇ ਜਾਣਗੇ। ਵਾਹਨ ਚਾਲਕ ਕੋਲ ਫਾਸਟੈਗ ਦੀ ਸੁਵਿਧਾ ਹੋਣ ਤੇ ਵਾਹਨ ਦਾ ਸਮਾਂ ਅਤੇ ਤੇਲ ਵੀ ਬਚੇਗਾ ਅਤੇ ਉਸ ਨੂੰ ਟੋਲ ਪਲਾਜ਼ਾ ਤੇ ਵਧੇਰੇ ਟਾਇਮ ਦੇਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਹੁਣ 1 ਮਾਰਚ ਲਈ ਇਕ ਵੱਡਾ ਐਲਾਨ ਹੋ ਗਿਆ ਹੈ। ਹੁਣ ਦੇਸ਼ ਅੰਦਰ 1 ਮਾਰਚ ਤੋਂ ਫਾਸਟੈਗ ਪੂਰੀ ਤਰ੍ਹਾਂ ਲਾਜ਼ਮੀ ਕੀਤਾ ਗਿਆ ਹੈ। ਦੇਸ਼ ਅੰਦਰ 15 ਫਰਵਰੀ 2021 ਦੀ ਅੱਧੀ ਰਾਤ ਤੋਂ ਹੀ ਸਾਰੇ ਟੋਲ ਪਲਾਜ਼ਾ ਤੇ ਫਾਸਟੈਗ ਭੁਗਤਾਨ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ।

ਲਾਗੂ ਕੀਤੇ ਗਏ ਇਸ ਐਲਾਨ ਨਾਲ ਦੋ ਦਿਨਾਂ ਵਿੱਚ 2.5 ਲੱਖ ਤੋਂ ਵੱਧ ਫਾਸਟੈਗ ਵਿਕ ਚੁੱਕੇ ਹਨ। ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਵੱਲੋਂ ਇਨ੍ਹਾਂ ਨੂੰ ਟੋਲ ਪਲਾਜ਼ਾ ਉਪਰ ਵੰਡਣਾ ਸ਼ੁਰੂ ਕੀਤਾ ਗਿਆ ਹੈ। ਹੁਣ ਦੇਸ਼ ਅੰਦਰ ਇਸ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੈਸ਼ਨਲ ਅਤੇ ਸਟੇਟ ਹਾਈਵੇਜ ਦੇ 770 ਟੋਲ ਪਲਾਜ਼ਿਆਂ ਤੇ 1 ਮਾਰਚ 2021 ਤੱਕ ਇਸ ਪੇਸ਼ਕਸ਼ ਦਾ ਫ਼ਾਇਦਾ ਮੁਫ਼ਤ ਵਿੱਚ ਲੈ ਸਕਦੇ ਹਨ ਤੇ ਫਾਸਟੈਗ ਪ੍ਰਾਪਤ ਕਰ ਸਕਦੇ ਹਨ। ਇਹਨਾਂ ਯੂਜ਼ਰਸ ਲਈ ਰਾਹਤ ਭਰੀ ਖਬਰ ਹੈ ਜਿਨ੍ਹਾਂ ਨੇ ਅਜੇ ਤੱਕ ਫਾਸਟੈਗ ਦੀ ਸੁਵਿਧਾ ਪ੍ਰਾਪਤ ਨਹੀਂ ਕੀਤੀ।

ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਫਾਸਟੈਗ ਜ਼ਰੀਏ ਭੁਗਤਾਨ ਤਕਰੀਬਨ 87 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ। ਇਸ ਯੋਜਨਾ ਨੂੰ ਹੋਰ ਅੱਗੇ ਬੇਹਤਰੀਨ ਕਰਨ ਲਈ 1 ਮਾਰਚ 2021 ਤੱਕ ਟੋਲ ਪਲਾਜ਼ਿਆਂ ਤੇ ਮੁਫ਼ਤ ਫਾਸਟ ਟੈਗ ਦਿੱਤੇ ਜਾ ਰਹੇ ਹਨ। ਉੱਥੇ ਹੀ ਅਗਰ ਕਿਸੇ ਟੋਲ ਪਲਾਜ਼ਾ ਤੇ ਤਕਨੀਕੀ ਖ਼ਰਾਬੀ ਆਉਂਦੀ ਹੈ, ਤਾਂ ਯੂਜ਼ਰਜ਼ ਫਾਸਟ ਟੈਗ ਦਾ ਭੁਗਤਾਨ ਕੀਤੇ ਬਿਨਾ ਅੱਗੇ ਜਾ ਸਕਦੇ ਹਨ। ਇਸ ਵਾਸਤੇ ਯੂਜ਼ਰਸ ਦੇ ਫਾਸਟ ਟੈਗ ਵਿੱਚ ਬੈਲੈਸ ਹੋਣਾ ਚਾਹੀਦਾ ਹੈ।