Monday , December 5 2022

ਖੁਸ਼ਖਬਰੀ : ਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਚੰਗੀ ਖਬਰ – ਹੋ ਗਿਆ ਏਨਾ ਸਸਤਾ ਸਲੰਡਰ

ਆਈ ਤਾਜਾ ਵੱਡੀ ਖਬਰ

ਇਕ ਬਹੁਤ ਵੱਡੀ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆਈ ਹੈ। ਇਸ ਖ਼ਬਰ ਦੇ ਆਉਣ ਦੇ ਨਾਲ ਔਰਤਾਂ ਦੇ ਵਿਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਘਰੇਲੂ ਗੈਸ ਸਲੰਡਰ ਵਰਤਣ ਵਾਲਿਆਂ ਲਈ ਚੰਗੀ ਖਬਰ ਆਈ ਹੈ ਜਿਸ ਦੇ ਆਉਣ ਨਾਲ ਹਰ ਕੋਈ ਖੁਸ਼ ਨਜਰ ਆ ਰਿਹਾ ਹੈ। ਘਰੇਲੂ ਗੈਸ ਸਿਲੰਡਰ ਦੇ ਨਾਲ ਇਹ ਖ਼ਬਰ ਜੁੜੀ ਹੋਈ ਹੈ ਦੱਸਣਾ ਬਣਦਾ ਹੈ ਕਿ ਘਰੇਲੂ ਗੈਸ ਸਲੰਡਰ ਐੱਲ. ਪੀ. ਜੀ ਦੀ ਕੀਮਤ ਘੱਟ ਗਈ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ ਘਟਣ ਦੇ ਨਾਲ ਹੁਣ ਔਰਤਾਂ ਦੇ ਵਿਚ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਹੁਣ ਉਹਨਾਂ ਦੀ ਰਸੋਈ ਦਾ ਬਜਟ ਠੀਕ ਰਹੇਗਾ।

ਦੱਸਣਾ ਬਣਦਾ ਹੈ ਕਿ ਦੇਸ਼ ਦੇ ਵਿਚ ਘਰੇਲੂ ਗੈਸ ਸਿਲੰਡਰ ਦੀ ਕੀਮਤ 10 ਰੁਪਏ ਘੱਟ ਗਈ ਹੈ , 10 ਰੁਪਏ ਸਿਲੰਡਰ ਦੀ ਕੀਮਤ ਘਟਾ ਦਿਤੀ ਗਈ ਹੈ। ਇੰਡਿਯਨ ਆਇਲ ਕਾਰਪੋਰੇਸ਼ਨ ਲਿਮਿਟਿਡ ਨੇ ਕਿਹਾ ਹੈ ਕਿ ਨਵੀਆਂ ਕੀਮਤਾਂ 1 ਅਪ੍ਰੈਲ ਤੋਂ ਭਾਵ ਕੱਲ ਤੋਂ ਲਾਗੂ ਹੋ ਜਾਣਗੀਆਂ | ਜਿਸ ਨੂੰ ਸੁਣਨ ਤੋਂ ਬਾਅਦ ਹੁਣ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ । ਦੱਸਣਾ ਬਣਦਾ ਹੈ ਕਿ ਪਿੱਛੇ ਕੁਝ ਦਿਨ ਪਹਿਲਾਂ ਸਿਲੰਡਰ ਮਹਿੰਗਾ ਵੀ ਹੋਇਆ ਸੀ, ਹਾਲਾਂਕਿ 125 ਰੁਪਏ ਦੇ ਨਾਲ ਮਹਿੰਗਾ ਹੋਇਆ ਸਿਲੰਡਰ ਹੁਣ 10 ਰੁਪਏ ਨਾਲ ਘਟ ਹੋਇਆ ਹੈ। ਪਹਿਲਾਂ ਜਿਹੜਾ ਸਿਲੰਡਰ 819 ਰੁਪਏ ਦਾ ਵਿਕ ਰਿਹਾ ਸੀ ਹੁਣ 809 ਰੁਪਏ ਵਿਚ ਖਰਦਿਆ ਜਾ ਸਕਦਾ ਹੈ।

ਜਿਕਰਯੋਗ ਹੈ ਕਿ ਜੇਕਰ ਪੈਟਰੋਲ ਅਤੇ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ‘ਚ ਪੈਟਰੋਲ 61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 60 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਰਾਜਧਾਨੀ ਦਿਲੀ ਵਿਚ ਇਸ ਸਮੇਂ ਇਕ ਲੀਟਰ ਡੀਜ਼ਲ 80 ਰੁਪਏ 87 ਪੈਸੇ ਅਤੇ ਪੈਟਰੋਲ 90 ਰੁਪਏ 56 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਥੋੜੀ ਜਹੀ ਰਾਹਤ ਮਿਲੀ ਹੈ |

ਦੂਜੇ ਪਾਸੇ ਰਾਜਸਥਾਨ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਵੀ ਕੁਝ ਥਾਵਾਂ ‘ਤੇ ਪਿਛਲੇ ਮਹੀਨੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਈ ਸੀ। ਜੇਕਰ ਫਰਵਰੀ ਤੋਂ ਦੇਖਿਆ ਜਾਵੇ ਤਾਂ ਅੰਤਰਰਾਸ਼ਟਰੀ ਬਾਜ਼ਾਰਾਂ ‘ਚ ਗਿਰਾਵਟ ਦਾ ਰੁਝਾਨ ਰਿਹਾ ਹੈ, ਜਿਸ ਕਾਰਨ ਘਰੇਲੂ ਪੱਧਰ ‘ਤੇ ਵੀ ਰਾਹਤ ਮਿਲੀ ਹੈ ਅਤੇ ਲੋਕਾਂ ਨੂੰ ਥੋੜਾ ਚੈਨ ਮਿਲਿਆ ਹੈ |