Tuesday , November 30 2021

ਖੁਸ਼ਖਬਰੀ : ਇਹਨਾਂ ਲੋਕਾਂ ਨੂੰ ਸਰਕਾਰ ਦੇਵੇਗੀ ਇਹ ਕੰਮ ਕਰਨ ਤੇ 7 ਲੱਖ ਰੁਪਏ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਸ ਸੰਸਾਰ ਦੇ ਵਿਚ ਰੁਜ਼ਗਾਰ ਦੇ ਅਣਗਿਣਤ ਮੌਕੇ ਹਨ ਬਸ ਲੋੜ ਹੁੰਦੀ ਹੈ ਇਨ੍ਹਾਂ ਮੌਕਿਆਂ ਨੂੰ ਪਹਿਚਾਣ ਕੇ ਇਨ੍ਹਾਂ ਉਪਰ ਅਮਲ ਕਰਨ ਦੀ। ਜੇਕਰ ਅਸੀ ਆਪਣੇ ਆਸ-ਪਾਸ ਨਿਗ੍ਹਾ ਮਾਰਦੇ ਹਾਂ ਤਾਂ ਸਾਨੂੰ ਸਾਡੇ ਖੇਤਰ ਦੇ ਨਾਲ ਜੁੜੇ ਹੋਏ ਕਈ ਤਰ੍ਹਾਂ ਦੇ ਕੰਮ ਕਾਜ ਦਿਖਾਈ ਦਿੰਦੇ ਹਨ। ਜਿਨ੍ਹਾਂ ਦੇ ਜ਼ਰੀਏ ਅਸੀਂ ਆਪਣਾ ਇਕ ਵਧੀਆ ਕਰੀਅਰ ਬਣਾ ਸਕਣ ਦੇ ਨਾਲ ਨਾਲ ਇਕ ਵਧੀਆ ਰੋਜ਼ਗਾਰ ਕਮਾਉਣ ਦੇ ਸਮਰੱਥ ਵੀ ਹੋ ਸਕਦੇ ਹਾਂ। ਰੋਜ਼ਗਾਰ ਦੇ ਵਾਸਤੇ ਕਈ ਮੌਕੇ ਕੇਂਦਰ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਹੱਇਆ ਕਰਵਾਏ ਜਾਂਦੇ ਹਨ

ਇਨ੍ਹਾਂ ਵਿੱਚੋਂ ਹੀ ਇੱਕ ਮੌਕਾ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਦੇ ਨਾਲ ਜੁੜਿਆ ਹੋਇਆ। ਹਾਲ ਹੀ ਵਿੱਚ 7 ਮਾਰਚ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨ ਔਸ਼ਧੀ ਦਿਵਸ ਦੇ ਮੌਕੇ ਉਪਰ ਦੇਸ਼ ਅੰਦਰ 7,500 ਵਾਂ ਜਨ ਔਸ਼ਧੀ ਕੇਂਦਰ ਦੇਸ਼ ਨੂੰ ਸਮਰਪਿਤ ਕੀਤਾ। ਕੇਂਦਰ ਸਰਕਾਰ ਵੱਲੋਂ ਇੱਕ ਸਾਲ ਦੇ ਅੰਦਰ 10,000 ਜਨ ਔਸ਼ਧੀ ਕੇਂਦਰ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਜਨ ਔਸ਼ਧੀ ਕੇਂਦਰ ਇਕ ਅਜਿਹਾ ਮਾਧਿਅਮ ਹੈ ਜਿਸ ਜ਼ਰੀਏ ਲੋਕਾਂ ਨੂੰ ਸਸਤੇ ਮੁੱਲ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਸ ਦੇ ਨਾਲ ਹੀ ਲੋਕਾਂ ਨੂੰ ਇਸ ਕਿੱਤੇ ਵੱਲ ਪ੍ਰੇਰਿਤ ਵੀ ਕੀਤਾ ਜਾਂਦਾ ਹੈ। ਪਰ ਮੌਜੂਦਾ ਸਮੇਂ ਜਨ ਔਸ਼ਧੀ ਕੇਂਦਰ ਨੂੰ ਚਲਾਉਣ ਵਾਸਤੇ ਕੁਝ ਨਿਯਮਾਂ ਵਿਚ ਬਦਲਾਅ ਆਇਆ ਹੈ। ਜੇਕਰ ਤੁਸੀਂ ਵੀ ਇਕ ਵਧੀਆ ਰੋਜ਼ਗਾਰ ਕਮਾਉਣਾ ਚਾਹੁੰਦੇ ਹੋ ਤਾਂ ਕੇਂਦਰ ਸਰਕਾਰ ਵੱਲੋਂ ਨਵੇਂ ਜਨ ਔਸ਼ਧੀ ਕੇਂਦਰ ਖੋਲਣ ਵਾਸਤੇ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਪਰ ਜੇਕਰ ਇਹ ਕੇਂਦਰ ਕਿਸੇ ਉਤਸ਼ਾਹਿਤ ਜ਼ਿਲ੍ਹੇ ਦੇ ਵਿਚ ਖੋਲ੍ਹਿਆ ਜਾਵੇ ਜਾਂ ਫਿਰ ਇਹ ਕਿੱਸੇ ਅਪੰਗ ਔਰਤ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤਿ ਨਾਲ ਸਬੰਧ ਰੱਖਣ ਵਾਲੇ ਕਿਸੇ ਵਿਅਕਤੀ ਦੁਆਰਾ ਖੋਲ੍ਹਿਆ ਜਾਵੇ ਤਾਂ ਸਰਕਾਰ ਵੱਲੋਂ ਪ੍ਰੋਤਸਾਹਨ ਰਾਸ਼ੀ 7 ਲੱਖ ਰੁਪਏ ਮਿਲਦੀ ਹੈ। ਦੱਸ ਦਈਏ ਕਿ ਇਹ ਰਾਸ਼ੀ ਪਹਿਲਾਂ 2.50 ਲੱਖ ਰੁਪਏ ਰੱਖੀ ਗਈ ਸੀ ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ।

ਇਸ ਯੋਜਨਾ ਲਈ ਫਰਨੀਚਰ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਲਈ 1.5 ਲੱਖ ਰੁਪਏ ਅਤੇ ਕੰਪਿਊਟਰ, ਪ੍ਰਿੰਟਰ ਆਦਿ ਪ੍ਰਣਾਲੀ ਨੂੰ ਵਿਕਸਿਤ ਕਰਨ ਲਈ 50 ਹਜ਼ਾਰ ਰੁਪਏ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ। ਇੱਥੇ ਵਿਕਣ ਵਾਲੀਆਂ ਦਵਾਈਆਂ ਦਾ 20 ਪ੍ਰਤਿਸ਼ਤ ਅਤੇ 15 ਪ੍ਰਤੀਸ਼ਤ ਇੰਸੈਂਟਿਵ ਵੱਖਰੇ ਤੌਰ ‘ਤੇ ਕਮਾਇਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਦੇ ਲਈ ਉਮੀਦਵਾਰ ਸਰਕਾਰੀ ਵੈੱਬਸਾਈਟ http://janaushadhi.gov.in/online_regmission.aspx ‘ਤੇ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬਿਨੈ ਪੱਤਰ ਦੀ ਫੀਸ ਹੁਣ 5,000 ਰੁਪਏ ਨਿਰਧਾਰਤ ਕੀਤੀ ਗਈ ਹੈ ਜੋ ਪਹਿਲਾਂ ਮੁਫਤ ਸੀ।