Wednesday , December 8 2021

ਖੁਸ਼ਖਬਰੀ – ਇਸ ਦੇਸ਼ ਨੇ ਕੀਤਾ ਅੰਤਰਰਾਸ਼ਟਰੀ ਸਰਹਦਾਂ ਖੋਲਣ ਦਾ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਮਹਾਮਾਰੀ ਦਾ ਕਰਕੇ ਦੁਨੀਆਂ ਦੇ ਜਿਆਦਾਤਰ ਮੁਲਕਾਂ ਦੀਆਂ ਸਰਹੱਦਾਂ ਬੰਦ ਪਈਆਂ ਹਨ ਅਤੇ ਯਾਤਰੀ ਸਰਕਾਰ ਵਲੋਂ ਓਹਨਾ ਦੇ ਖੋਲਣ ਦਾ ਇੰਤਜਾਰ ਕਰ ਰਹੇ ਹਨ। ਪਰ ਕੋਰੋਨਾ ਦੇ ਵਧਦੇ ਫੈਲਾ ਨੂੰ ਦੇਖਕੇ ਕੇ ਦੇਸ਼ਾਂ ਦੀਆਂ ਸਰਕਾਰਾਂ ਵੀ ਦੁਚਿਤੀ ਵਿਚ ਪਈਆਂ ਹੋਈਆਂ ਹਨ। ਪਰ ਹੁਣ ਇਕ ਖਬਰ ਆ ਰਹੀ ਹੈ ਕੇ ਇਹ ਦੇਸ਼ ਆਪਣੀਆਂ ਸਰਹੱਦਾਂ ਨੂੰ ਖੋਲਣ ਜਾ ਰਿਹਾ ਹੈ। ਜਿਸ ਦੇ ਬਾਰੇ ਵਿਚ ਐਲਾਨ ਵੀ ਕਰ ਦਿੱਤਾ ਗਿਆ ਹੈ।

ਬਾਲੀ – ਸੈਲਾਨੀਆਂ ਵਿਚਾਲੇ ਇੰਡੋਨੇਸ਼ੀਆ ਦੇ ਮਸ਼ਹੂਰ ਟਾਪੂ ਬਾਲੀ ਨੇ 11 ਸਤੰਬਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਖੋਲ੍ਹਣ ਦੀ ਗੱਲ ਕਹੀ ਹੈ। ਐਤਵਾਰ ਸ਼ਾਮ ਨੂੰ ਬਾਲੀ ਵਿਚ ਇਕ ਵੱਡੀ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਗਿਆ ਸੀ। ਦੱਸਿਆ ਗਿਆ ਹੈ ਇੰਡੋਨੇਸ਼ੀਆਈ ਸੈਲਾਨੀ 31 ਜੁਲਾਈ ਤੋਂ ਵਾਪਸ ਪਰਤ ਸਕਣਗੇ।

ਬਾਲੀ ਦੇ ਲਈ ਸੈਰ-ਸਪਾਟਾ ਇਕ ਅਹਿਮ ਸੈਕਟਰ ਹੈ। ਸੈਰ-ਸਪਾਟੇ ਨਾਲ ਹੀ ਬਾਲੀ ਦੀ ਜੀ. ਡੀ. ਪੀ. ਦਾ 70 ਫੀਸਦੀ ਹਿੱਸਾ ਆਉਂਦਾ ਹੈ। ਇਸ ਕਾਰਨ ਵੀ ਇੰਡੋਨੇਸ਼ੀਆ ਅਤੇ ਬਾਲੀ ਦੀ ਅਰਥ ਵਿਵਸਥਾ ‘ਤੇ ਕੋਵਿਡ-19 ਮਹਾਮਾਰੀ ਦਾ ਬਹੁਤ ਬੁਰਾ ਅਸਰ ਹੋਇਆ ਹੈ।ਸੈਰ-ਸਪਾਟੇ ਲਈ ਮਸ਼ਹੂਰ ਹੋਰ ਦੇਸ਼ਾਂ ਦੀ ਤਰ੍ਹਾਂ ਇੰਡੋਨੇਸ਼ੀਆ ਨੇ ਵੀ ਅਪ੍ਰੈਲ ਵਿਚ ਵਿਦੇਸ਼ੀ ਸੈਲਾਨੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਲਈਆਂ ਸਨ ਜਿਸ ਕਾਰਨ ਵਿਦੇਸ਼ੀ ਯਾਤਰੀਆਂ ਨਾਲ ਹੋਣ ਵਾਲੀ ਆਮਦਨੀ ਬੀਤੇ ਕੁਝ ਮਹੀਨੇ ਤੋਂ ਪੂਰੀ ਤਰ੍ਹਾਂ ਬੰਦ ਹੈ।

ਬਾਲੀ ਨੂੰ ਇਕ ਵਾਰ ਫਿਰ ਤੋਂ ਖੋਲ੍ਹਣ ਦਾ ਐਲਾਨ ਕਰਦੇ ਹੋਏ ਗਵਰਨਰ ਵਾਯਾਨ ਕੋਸਟਰ ਨੇ ਕਿਹਾ ਕਿ ਲੋਕਾਂ ਨੂੰ ਭੀੜ ਵਿਚ ਆਉਣ ਤੋਂ ਬਚਣਾ ਹੋਵੇਗਾ, ਫਿਜ਼ੀਕਲ ਡਿਸਟੈਂਸਿੰਗ ਦੀ ਰੋਕਥਾਮ ਲਈ ਬਹੁਤ ਜ਼ਰੂਰੀ ਹੈ। ਨਾਲ ਹੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ। ਵਾਰ-ਵਾਰ ਹੱਥ ਧੋਵੋ ਅਤੇ ਮੂੰਹ ਨੂੰ ਢਕੋ। ਬਾਲੀ ਵਿਚ ਹੁਣ ਤੱਕ 1,800 ਤੋਂ ਜ਼ਿਆਦਾ ਲੋਕ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ ਅਤੇ ਕਰੀਬ 20 ਲੋਕਾਂ ਦੀ ਕੋਵਿਡ-19 ਨਾਲ ਮੌਤ ਹੋਈ ਹੈ।