Saturday , October 1 2022

ਖੁਦ ਦੇ ਵਿਆਹ ਤੇ ਨੱਚਦਿਆਂ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ !

ਬੱਚੇ ਪੈਦਾ ਹੋਣ ਦੇ ਕਈ ਅਜਬ-ਗ਼ਜ਼ਬ ਕਿੱਸੇ ਤੁਸੀਂ ਸੁਣੇ ਹੋਣਗੇ, ਪਰ ਕੀ ਤੁਸੀਂ ਅਜਿਹਾ ਪੜ੍ਹਿਆ ਹੈ ਕਿ ਖ਼ੁਦ ਦੇ ਵਿਆਹ ਵਿੱਚ ਹੀ ਲਾੜੀ ਨੇ ਬੱਚੇ ਨੂੰ ਜਨਮ ਦਿੱਤਾ ਹੋਵੇ? ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਮਾਮਲੇ ਨਾਲ ਰੂ-ਬਰੂ ਕਰਵਾਉਣ ਜਾ ਰਹੇ ਹਾਂ। ਪੱਛਮੀ ਮਿਡਲੈਂਡਸ ਦੀ ਰਹਿਣ ਵਾਲੀ 19 ਸਾਲਾ ਡੈਨੀ ਮਾਊਂਟਫੋਰਡ ਨੇ ਆਪਣੇ ਵਿਆਹ ਵਾਲੇ ਦਿਨ ਪੁੱਤਰੀ ਨੂੰ ਜਨਮ ਦਿੱਤਾ।

ਡੈਨੀ ਮਾਊਂਟਫੋਰਡ ਨੂੰ ਡਾਕਟਰਾਂ ਨੇ ਜਣੇਪੇ ਦਾ ਦਿਨ ਜਨਵਰੀ ਦੇ ਪਹਿਲੇ ਅੱਧ ਦਾ ਦਿੱਤਾ ਸੀ ਜਿਸ ਕਾਰਨ ਉਸ ਆਪਣੇ ਪ੍ਰੇਮੀ ਕਾਰਲ ਨਾਲ ਡੇਢ ਮਹੀਨਾ ਪਹਿਲਾਂ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਸ ਨੂੰ ਵਿਆਹ ਵਾਲੇ ਦਿਨ ਹੀ ਬੱਚਾ ਹੋ ਗਿਆ।

3-Bride_gave_birth_to_child_on_her_wedding_day

9 ਮਹੀਨੇ 2 ਦਿਨ ਦੀ ਗਰਭਵਤੀ ਡੈਨੀ ਨੂੰ ਵਾਟਰ ਬ੍ਰੋਕ ਉਸ ਸਮੇਂ ਹੋਇਆ ਜਦੋਂ ਉਹ ਵਿਆਹ ਵਿੱਚ ਡਾਂਸ ਕਰ ਰਹੀ ਸੀ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ 6 ਘੰਟੇ ਬਾਅਦ ਉਸ ਨੇ ਪੁੱਤਰੀ ਜੈਸਮੀਨ ਨੂੰ ਜਨਮ ਦਿੱਤਾ।

4-Bride_gave_birth_to_child_on_her_wedding_day

ਡੈਨੀ ਨੇ ਦੱਸਿਆ ਕਿ ਜਦੋਂ ਉਹ ਨੱਚ ਰਹੀ ਸੀ ਤਾਂ ਉਸ ਨੂੰ ਪੈਰਾਂ ‘ਤੇ ਕੁਝ ਗਿੱਲਾਪਣ ਮਹਿਸੂਸ ਹੋਣ ਲੱਗਾ। ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਗੁਸਲਖਾਨੇ ਵਿੱਚ ਲਿਜਾ ਕੇ ਵੇਖਿਆ ਤੇ ਹਸਪਤਾਲ ਜਾਣ ਦਾ ਫੈਸਲਾ ਕੀਤਾ।

5-Bride_gave_birth_to_child_on_her_wedding_dayਉਸ ਨੇ ਦੱਸਿਆ ਕਿ ਧੀ ਜੈਸਮੀਨ ਦਾ ਵਿਆਹ ਵਾਲੇ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣਾ ਇੱਕ ਬਹੁਤ ਵੱਡਾ ਸਰਪ੍ਰਾਈਜ਼ ਸੀ।

6-Bride_gave_birth_to_child_on_her_wedding_day

ਡੈਨੀ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਸਮੇਂ ਵੀ ਡੀ.ਜੇ. ਚੱਲ ਰਿਹਾ ਸੀ ਤੇ ਲੋਕ ਨੱਚ ਰਹੇ ਸੀ। ਉਸ ਨੇ ਦੱਸਿਆ ਕਿ ਵਿਆਹ ਦੀਆਂ ਕਈ ਰਸਮਾਂ ਬਾਕੀ ਸਨ, ਇੱਥੋਂ ਤਕ ਕੇਕ ਵੀ ਨਹੀਂ ਸੀ ਕੱਟਿਆ ਗਿਆ।

7-Bride_gave_birth_to_child_on_her_wedding_day

ਜੈਸਮੀਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਤੀ ਕਾਰਲ ਜ਼ਿਆਦਾ ਸ਼ਰਾਬ ਨਹੀਂ ਪੀਂਦਾ, ਇਸ ਲਈ ਹੋਸ਼ ਵਿੱਚ ਹੋਣ ਸਦਕਾ ਉਹ ਤੁਰੰਤ ਹਸਪਤਾਲ ਲੈ ਗਿਆ।

8-Bride_gave_birth_to_child_on_her_wedding_day

ਮਾਂ ਤੇ ਬੱਚੀ ਦੋਵੇਂ ਤੰਦਰੁਸਤ ਹਨ। ਜੈਸਮੀਨ ਨੂੰ ਡੈਨੀ ਪਰਫੈਕਟ ਵੈਡਿੰਗ ਗਿਫਟ ਮੰਨਦੀ ਹੈ।