Wednesday , October 27 2021

ਕੱਲ੍ਹ ਹੋਈ ਟਰੈਕਟਰ ਪਰੇਡ ਤੋਂ ਬਾਅਦ ਹੁਣੇ ਹੁਣੇ ਕੇਂਦਰ ਸਰਕਾਰ ਵਲੋਂ ਆਈ ਇਹ ਵੱਡੀ ਖਬਰ-ਕਰਨ ਲੱਗੀ ਇਹ ਕੰਮ

ਆਈ ਤਾਜਾ ਵੱਡੀ ਖਬਰ

ਦਿੱਲੀ ਦੇ ਵਿਚ ਹੋਈਆਂ ਘਟਨਾਵਾਂ ਦੀਆਂ ਵੱਖ ਵੱਖ ਖਬਰਾਂ ਆ ਰਹੀਆਂ। ਜਿੱਥੇ ਕਾਫੀ ਲੰਮੇ ਸਮੇਂ ਤੋਂ ਕਿਸਾਨ ਜਥੇ ਬੰਦੀਆਂ ਵੱਲੋਂ ਟਰੈਕਟਰ ਪਰੇਡ ਨੂੰ ਸ਼ਾਂਤ ਮਈ ਢੰਗ ਨਾਲ ਕੱਢੇ ਜਾਣ ਦੀਆਂ ਗੱਲਾਂ ਆਖੀਆਂ ਗਈਆਂ ਸਨ। ਉਥੇ ਹੀ ਕਈ ਜਗਾ ਤੇ ਪੁਲਿਸ ਵੱਲੋਂ ਰੋਕ ਲਾਉਣ ਤੇ। ਝ-ੜ-ਪ। ਹੋਣ ਦੇ ਵੀ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦਿੱਲੀ ਵਿਚ ਲਾਲ ਕਿਲ੍ਹੇ ਉਪਰ ਚੜ੍ਹਾਏ ਕੇਸਰੀ ਝੰਡੇ ਕਾਰਨ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕੱਲ ਹੋਈਆਂ ਘਟਨਾਵਾਂ ਦੇ ਕਾਰਨ ਸ਼ਾਮ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਵਿੱਚ ਐਮਰਜੈਂਸੀ ਮੀਟਿੰਗ ਵੀ ਕੀਤੀ ਗਈ ਸੀ।

ਕਿਸਾਨਾਂ ਵੱਲੋਂ ਕੱਲ ਕੀਤੀ ਗਈ ਟਰੈਕਟਰ ਪਰੇਡ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕੱਲ੍ਹ ਹੋਈ ਬੈਠਕ ਦੇ ਅਧਾਰ ਤੇ ਦਿੱਲੀ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਅੱਜ ਫੇਰ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਦੁਬਾਰਾ ਬੈਠਕ ਬੁਲਾਈ ਗਈ ਹੈ ਜਿਸ ਵਿੱਚ ਗ੍ਰਹਿ ਸਕੱਤਰ, ਕਾਨੂੰਨ ਮੰਤਰਾਲੇ ਦੇ ਸਕੱਤਰ, ਅਡੀਸ਼ਨਲ ਸੈਕਟਰੀ, ਖੁ-ਫੀ-ਆ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋਏ ਹਨ।

ਗ੍ਰਹਿ ਮੰਤਰਾਲੇ ਵੱਲੋਂ ਕੱਲ ਦੀਆਂ ਘਟਨਾਵਾਂ ਦੌਰਾਨ ਝੰਡਾ ਲਹਿਰਾਉਣ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਵਾਸਤੇ ਕਾਨੂੰਨ ਮੰਤਰਾਲੇ ਦੀ ਸਹਾਇਤਾ ਲਈ ਜਾਵੇਗੀ। ਦੋ-ਸ਼ੀ-ਆਂ ਨੂੰ ਗ੍ਰਿਫਤਾਰ ਕਰਨ ਲਈ ਉਹਨਾਂ ਦੀ ਪਛਾਣ ਵਾਸਤੇ ਸੀ ਸੀ ਟੀ ਵੀ ਫੁਟੇਜ ਦਾ ਇਸਤੇ ਮਾਲ ਕੀਤਾ ਜਾ ਰਿਹਾ ਹੈ। ਲਾਲ ਕਿਲੇ ਉੱਪਰ ਹੋਈ ਹਿੰ- ਸਾ ਦੇ ਵਿਚ 22 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਇਸ ਜਾਂਚ ਦੀ ਜ਼ਿਮੇਵਾਰੀ ਕ-ਰਾ-ਇ-ਮ ਬਰਾਂਚ , ਸਪੈਸ਼ਲ ਬਰਾਂਚ ਨੂੰ ਸੌਂਪੀ ਜਾ ਸਕਦੀ ਹੈ।

ਪਤਾ ਲੱਗਾ ਹੈ ਕਿ ਦਿੱਲੀ ਪੁਲਿਸ ਲਾਲ ਕਿਲ੍ਹੇ ਉੱਪਰ ਹੋਈ ਹਿੰ-ਸਾ ਦੀ ਜਾਂਚ ਲਈ IB ਕੇਂਦਰੀ ਏਜੰਸੀਆਂ ਦੀ ਸਹਾਇਤਾ ਲਵੇਗੀ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਕਈ ਕਿਸਾਨ ਲੀਡਰਾਂ ਦੇ ਨਾਂ ਵੀ ਸ਼ਾਮਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿੱਥੇ ਕੱਲ ਕਿਸਾਨ ਲੀਡਰਾਂ ਵੱਲੋਂ ਬਾਰ ਬਾਰ ਸ਼ਾਂਤ ਮਈ ਢੰਗ ਨਾਲ ਇਹ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਜਾ ਰਿਹਾ ਸੀ। ਉਥੇ ਹੀ ਕੁਝ ਜਗ੍ਹਾ ਉਪਰ ਘਟਨਾਵਾਂ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਇਸ ਟਰੈਕਟਰ ਪਰੇਡ ਦੌਰਾਨ 2 ਮੌਤਾਂ ਵੀ ਹੋਈਆਂ ਹਨ।