Tuesday , June 22 2021

ਕੋਰੋਨਾ ਦੇ ਅਚਾਨਕ ਹੋਏ ਵਾਧੇ ਕਾਰਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸੰਸਾਰਿਕ ਪੱਧਰ ਦੇ ਉੱਪਰ ਬਹੁਤ ਸਾਰੇ ਕਾਰਕ ਮੌਜੂਦ ਹਨ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਤ ਕਰਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁੱਝ ਕੁ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਸੰਬੰਧ ਕਿਸੇ ਖਾਸ ਇਲਾਕੇ ਦੇ ਨਾਲ ਹੁੰਦਾ ਹੈ ਪਰ ਕੁਝ ਕਾਰਕ ਅਜਿਹੇ ਹੁੰਦੇ ਹਨ ਜੋ ਸਮੁੱਚੇ ਵਿਸ਼ਵ ਨੂੰ ਪ੍ਰਭਾਵਿਤ ਕਰਦੇ ਹਨ। ਸਾਲ 2019 ਦੇ ਅਖੀਰਲੇ ਮਹੀਨਿਆਂ ਦੌਰਾਨ ਇੱਕ ਬਿ-ਮਾ-ਰੀ ਦੇ ਰੂਪ ਵਿਚ ਉਸ ਕਾਰਕ ਨੇ ਇਸ ਸੰਸਾਰ ਵਿੱਚ ਦਸਤਕ ਦਿੱਤੀ ਸੀ ਜਿਸ ਦਾ ਅਸਰ ਅਜੇ ਤੱਕ ਵੀ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਥੇ ਅਸੀਂ ਗੱਲ ਕਰ ਰਹੇ ਹਾਂ ਕੋਰੋਨਾ ਵਾਇਰਸ ਦੀ ਜਿਸ ਨੇ ਆਪਣਾ ਮਾਰੂ ਅਸਰ ਅਜੇ ਤੱਕ ਇਸ ਦੁਨੀਆਂ ਉੱਪਰ ਬਣਾਈ ਰੱਖਿਆ ਹੈ। ਨਿੱਤ ਨਵੇਂ ਦਿਨ ਇਸ ਬਿ-ਮਾ-ਰੀ ਦੇ ਨਾਲ ਗ੍ਰ-ਸ-ਤ ਹੋਏ ਲੋਕਾਂ ਦੀ ਸੰਖਿਆ ਦੇ ਵਿਚ ਵਾਧਾ ਪਹਿਲਾਂ ਨਾਲੋਂ ਜ਼ਿਆਦਾ ਹੋ ਰਿਹਾ ਹੈ। ਜਿਸਦੇ ਚਲਦੇ ਹੋਏ ਵੱਖ ਵੱਖ ਦੇਸ਼ਾਂ ਵੱਲੋਂ ਇਸ ਉੱਪਰ ਕਾਬੂ ਪਾਉਣ ਦੇ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ।

ਜ਼ਿਕਰ ਯੋਗ ਹੈ ਕਿ ਇਸ ਬਿਮਾਰੀ ਦਾ ਸਭ ਤੋਂ ਵੱਧ ਅਸਰ ਅਮਰੀਕਾ ਦੇਸ਼ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਅਤੇ ਉਥੋਂ ਦੀ ਨਵੀਂ ਬਣੀ ਸਰਕਾਰ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੇਸ਼ ਵਿੱਚ ਲੱਗੀ ਹੋਈ ਇੱਕ ਪਾਬੰਦੀ ਦੇ ਫੈਸਲੇ ਨੂੰ ਅੱਗੇ ਵਧਾ ਦਿੱਤਾ ਹੈ। ਇਹ ਪਾਬੰਦੀ ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇ ਨਜ਼ਰ ਲਗਾਈ ਗਈ ਹੈ। ਰਾਸ਼ਟਰਪਤੀ ਜੋਅ ਬਾਈਡਨ ਨੇ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਲੱਗੀ ਹੋਈ ਐਮਰਜੈਂਸੀ ਨੂੰ ਵਧਾਉਣ ਦੇ ਹੁਕਮ ਦੇ ਦਿੱਤੇ ਹਨ। ਬੁੱਧਵਾਰ ਦੇ ਦਿਨ ਉਨ੍ਹਾਂ ਵ੍ਹਾਈਟ ਹਾਉਸ ‘ਚੋਂ ਐਲਾਨ ਕਰਦੇ ਹੋਏ ਕਿਹਾ ਕਿ ਮੈਂ 13 ਮਾਰਚ 2020 ਨੂੰ ਪ੍ਰਕਾਸ਼ਤ ਕੀਤੇ ਗਏ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਸਬੰਧੀ ਨੋਟਿਸ ਨੂੰ ਫੈਡਰਲ ਰਜਿਸਟਰ ਵਿਖੇ ਭੇਜ ਦਿੱਤਾ ਹੈ।

ਜੋ ਕਿ 1 ਮਾਰਚ 2020 ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਵਿਸ਼ੇ ਵਿਚ 1 ਮਾਰਚ 2021 ਤੱਕ ਪ੍ਰਭਾਵੀ ਹੈ। ਇਸ ਦੌਰਾਨ ਰਾਸ਼ਟਰਪਤੀ ਨੇ ਐਮਰਜੈਂਸੀ ਨੂੰ ਜਾਰੀ ਰੱਖਣ ਅਤੇ ਪੂਰੀ ਸਮਰੱਥਾ ਦੇ ਨਾਲ ਕੋਰੋਨਾ ਦਾ ਮੁਕਾਬਲਾ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕਰਦੇ ਹੋਏ ਆਖਿਆ ਕਿ ਦੇਸ਼ ਵਿੱਚ ਇਸ ਬਿਮਾਰੀ ਦੇ ਕਾਰਨ 5 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸਦੇ ਨਾਲ ਹੀ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਵੱਲੋਂ ਇਸ ਬਿ-ਮਾ-ਰੀ ਕਾਲ ਦੌਰਾਨ ਗ੍ਰੀਨ ਕਾਰਡ ਕਰਨ ਉਪਰ ਲਗਾਈ ਗਈ ਰੋਕ ਨੂੰ ਰੱਦ ਕਰ ਦਿੱਤਾ ਹੈ।