Tuesday , November 29 2022

ਕੋਰੋਨਾ ਕਾਰਨ ਪੰਜਾਬ ਚ ਇਥੇ 10 ਅਪ੍ਰੈਲ ਤੱਕ ਲਈ ਲਗੀ ਇਹ ਪਾਬੰਦੀ-ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਮੁੜ ਤੋਂ ਕਰੋਨਾ ਦਾ ਕ-ਹਿ-ਰ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਜਿਥੇ ਟੀਕਾਕਰਨ ਦੀ ਸਮਰੱਥਾ ਨੂੰ ਵਧਾ ਦਿੱਤਾ ਗਿਆ ਹੈ, ਤਾਂ ਜੋ ਇਸ ਕਰੋਨਾ ਨੂੰ ਜਲਦ ਤੋਂ ਜਲਦ ਠੱਲ੍ਹ ਪਾਈ ਜਾ ਸਕੇ। ਉਥੇ ਹੀ ਕਰੋਨਾ ਦੀ ਅਗਲੀ ਲਹਿਰ ਮੁੜ ਤੋਂ ਪ੍ਰਭਾਵੀ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਕਰੋਨਾ ਦੇ ਪ੍ਰ-ਸਾ-ਰ ਨੂੰ ਰੋਕਿਆ ਜਾ ਸਕੇ। ਸੂਬੇ ਵਿੱਚ 9 ਜਿਲ੍ਹਿਆਂ ਵਿਚ ਰਾਤ ਦਾ ਕ-ਰ-ਫ਼ਿ-ਊ ਵੀ ਲਾਗੂ ਕੀਤਾ ਗਿਆ ਹੈ।

ਉਥੇ ਹੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਵਿੱਦਿਅਕ ਅਦਾਰਿਆਂ ਨੂੰ ਵੀ 10 ਅਪ੍ਰੈਲ ਤੱਕ ਬੰਦ ਕੀਤਾ ਗਿਆ ਹੈ। ਕੋਰੋਨਾ ਕਾਰਨ ਹੁਣ ਇਥੇ ਵੀ 10 ਅਪ੍ਰੈਲ ਤੱਕ ਲਈ ਪਾਬੰਦੀ ਲੱਗ ਗਈ ਹੈ। ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਵਿੱਚ ਧਾਰਮਿਕ ਸਥਾਨਾਂ ਤੇ ਵਧ ਰਹੀ ਲੋਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਈ ਪੁਖਤਾ ਇੰ-ਤ-ਜ਼ਾ-ਮ ਕੀਤੇ ਗਏ ਹਨ। ਪੰਜਾਬ ਦੇ ਕੁਝ ਧਾਰਮਿਕ ਅਸਥਾਨਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ ਹੈ ਜਿਹਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਵਿਆਖਿਆ ਕੇਂਦਰ, ਗੋਲਡਨ ਪਲਾਜ਼ਾ 10 ਅਪ੍ਰੈਲ ਤੱਕ ਬੰਦ ਰਹੇਗਾ।

ਇਥੇ ਪੱਤਰ ਜਾਰੀ ਕਰ ਕੇ 10 ਅਪ੍ਰੈਲ ਤਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਅਜਾਇਬ ਘਰਾਂ ਅਤੇ ਸਮਾਰਕਾਂ ਨੂੰ 10 ਅਪ੍ਰੈਲ 2021 ਤੱਕ ਲਈ ਜਨਤਾ ਲਈ ਬੰਦ ਰੱਖੇ ਜਾਣ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਜਰਨਲ ਮੈਨੇਜਰ ਸੈਰ-ਸਪਾਟਾ ਅਤੇ ਸਭਿਆਚਾਰਕ ਵਿਭਾਗ ਅਮ੍ਰਿਤਸਰ ਨੇ ਦੱਸਿਆ ਕਿ ਲੋਕਾਂ ਦੇ ਦੇਖਣ ਲਈ ਵਿਆਖਿਆ ਕੇਂਦਰ ਉਕਤ ਦਿਨਾਂ ਵਿੱਚ ਬੰਦ ਰਹੇਗਾ। ਉਥੇ ਹੀ ਕੈਪਟਨ ਹਰਵਿੰਦਰ ਸਿੰਘ ਜੋ ਗੋਲਡਨ ਪਲਾਜ਼ਾ ਅਤੇ ਵਿਰਾਸਤੀ ਮਾਰਗ ਦੇ ਸਾਂਭ-ਸੰਭਾਲ ਦੇ ਸਕਿਉਰਿਟੀ ਅਫਸਰ ਹਨ।

ਉਨ੍ਹਾਂ ਦੱਸਿਆ ਕਿ ਗੋਲਡਨ ਪਲਾਜ਼ਾ ਅਤੇ ਵਿਰਾਸਤੀ ਮਾਰਗ ਸੈਲਾਨੀਆਂ ਲਈ ਖੁੱਲ੍ਹੇ ਰਹਿਣਗੇ, ਪਰ ਵਿਆਖਿਆ ਕੇਂਦਰ ਨੂੰ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਾਇਰੈਕਟੋਰੇਟ ਆਫ ਕਲਚਰ ਅਫੇਅਰਜ਼, ਵਿਰਾਸਤ-ਏ-ਖਾਲਸਾ ਸ੍ਰੀ ਆਨੰਦਪੁਰ ਸਾਹਿਬ, ਗੋਬਿੰਦਗੜ੍ਹ ਕਿਲ੍ਹਾ ਅੰਮ੍ਰਿਤਸਰ, ਪੁਰਾਤਤਵ ਅਤੇ ਅਜਾਇਬ ਘਰ ਪੰਜਾਬ ਨੇ ਪੰਜਾਬ ਦੇ ਅਜਾਇਬ ਘਰ, ਤੇ ਸਮਾਰਕ, ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ, ਇਂਟਰਪਰਿਟੇਸ਼ਨ ਸੈਂਟਰ ਗੋਲਡਨ ਪਲਾਜ਼ਾ, ਇਨ੍ਹਾਂ ਸਭ ਨੂੰ ਕਰੋਨਾ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ 10 ਅਪ੍ਰੈਲ ਤਕ ਬੰਦ ਰੱਖਣ ਦੇ ਆਦੇਸ਼ ਲਾਗੂ ਕੀਤੇ ਹਨ।