Tuesday , November 29 2022

ਕੋਈ ਵੱਡੀ ਹਸਤੀ ਨਹੀਂ ਹੈ ਇਹ ਵਿਅਕਤੀ, ਫਿਰ ਵੀ ਵਿਰਾਟ ਨੇ ਦਿੱਤਾ ਰਿਸੈਪਸ਼ਨ ਪਾਰਟੀ ਦਾ ਨਿਓਤਾ ਦੇਖੋ ਕਿਓਂ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਭਾਵੇ ਇਟਲੀ ਵਿੱਚ ਜਾ ਕੇ ਬਹੁਤ ਹੀ ਚੁਪਚਪੀਤੇ ਨਾਲ ਵਿਆਹ ਕੀਤਾ ਹੋਵੇ ਪਰ ਭਾਰਤ ਵਾਪਸ ਆਉਣ ਤੋਂ ਬਾਅਦ ਇਸ ਨਵੇਂ ਵਿਆਹੁਤਾ ਜੋੜੇ ਨੇ ਪਹਿਲਾਂ ਦਿੱਲੀ ਵਿੱਚ ਰਿਸੈਪਸ਼ਨ ਦਿੱਤਾ ਅਤੇ ਫਿਰ 26 ਦਸੰਬਰ ਨੂੰ ਮੁੰਬਈ ਵਿੱਚ ਸ਼ਾਨਦਾਰ ਰਿਸੈਪਸ਼ਨ ਦਾ ਪ੍ਰਬੰਧ ਕੀਤਾ। ਦੱਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਵਿੱਚ ਸਿਰਫ ਪਰਿਵਾਰ ਦੇ ਲੋਕ ਹੀ ਸ਼ਾਮਿਲ ਹੋਏ ਸਨ। ਮੁੰਬਈ ਦੇ ਸੈੱਟ ਰੇਗਿਸ ਵਿੱਚ ਆਯੋਜਿਤ ਵਿਰਾਟ ਅਤੇ ਅਨੁਸ਼ਕਾ ਦੇ ਰਿਸੈਪਸ਼ਨ ਵਿੱਚ ਬਾਲੀਵੁੱਡ ਜਗਤ ਤੋਂ ਲੈ ਕੇ ਕ੍ਰਿਕੇਟ ਦੀ ਦੁਨੀਆ ਦੀਆਂ ਤਮਾਮ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

bollywood

ਇਸ ਸਮਾਰੋਹ ਵਿੱਚ ਇੱਕ ਅਜਿਹਾ ਵਿਅਕਤੀ ਵੀ ਸ਼ਾਮਿਲ ਹੋਇਆ ਜੋ ਕਿ ਮਸ਼ਹੂਰ ਤਾਂ ਨਹੀਂ ਹੈ ਪਰ ਫਿਰ ਵੀ ਵਿਰਾਟ ਨੇ ਉਨ੍ਹਾਂ ਨੂੰ ਰਿਸੈਪਸ਼ਨ ਵਿੱਚ ਸ਼ਾਮਿਲ ਹੋਣ ਦਾ ਨਿਓਤਾ ਭੇਜਿਆ। ਅਸੀ ਗੱਲ ਕਰ ਰਹੇ ਹਾਂ ਸ਼੍ਰੀ ਲੰਕਾਈ ਸੁਪਰ ਫੈਨ ਗਿਆਨ ਸੇਨਾਨਿਆਕੇ ਦੀ। ਗਿਆਨ ਨੂੰ ਰਿਸੈਪਸ਼ਨ ਵਿੱਚ ਵਿਰਾਟ ਅਤੇ ਅਨੁਸ਼ਕਾ ਦੇ ਨਾਲ ਤਸਵੀਰ ਕਰਵਾਉਂਦੇ ਹੋਏ ਵੇਖਿਆ ਗਿਆ। ਦੱਸ ਦੇਈਏ ਕਿ ਗਿਆਨ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਾਰੇ ਦੇਸ਼ਾਂ ਵਿੱਚ ਘੁੰਮ ਚੁੱਕੇ ਹਨ। ਹਾਲ ਹੀ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋਏ ਮੈਚਾਂ ਵਿੱਚ ਆਪਣੀ ਟੀਮ ਦਾ ਸਮਰਥਨ ਕਰਨ ਲਈ ਗਿਆਨ ਭਾਰਤ ਆਏ ਹੋਏ ਸਨ।

bollywood

ਇਸ ਵਿੱਚ ਵਿਰਾਟ ਕੋਹਲੀ ਨੇ ਗਿਆਨ ਨੂੰ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ ਦਾ ਨਿਓਤਾ ਦੇ ਦਿੱਤਾ। ਗਿਆਨ ਨੇ ਸਿਰਫ ਵਿਰਾਟ ਅਤੇ ਅਨੁਸ਼ਕਾ ਦੇ ਨਾਲ ਹੀ ਤਸਵੀਰ ਨਹੀਂ ਕਰਵਾਈ ਬਲਕਿ ਉਨ੍ਹਾਂ ਨੇ ਸਚਿਨ ਤੇਂਦੁਲਕਰ ਤੋਂ ਲੈ ਕੇ ਕਈ ਖਿਲਾੜੀਆਂ ਦੇ ਨਾਲ ਵੀ ਤਸਵੀਰ ਕਰਵਾਈ। ਇਹ ਸਾਰੀਆਂ ਤਸਵੀਰਾਂ ਗਿਆਨ ਨੇ ਆਪਣੇ ਫੇਸਬੁਕ ਅਕਾਊਂਟ ਉੱਤੇ ਸ਼ੇਅਰ ਕੀਤੀਆ ਹਨ।

bollywood

ਤੁਹਾਨੂੰ ਦੱਸ ਦੇਈਏ ਕਿ ਮੁੰਬਈ ਦੀ ਇਸ ਰਿਸੈਪਸ਼ਨ ਪਾਰਟੀ ‘ਚ ਕਈ ਵੱਡੇ ਸਿਤਾਰੇ ਸ਼ਾਮਿਲ ਹੋਏ। ਇਸ ਰਿਸੈਪਸ਼ਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹਨ। ਵਿਰਾਟ ਦੀ ਰਿਸੈਪਸ਼ਨ ਭਾਰਤ ‘ਚ ਟਵਿੱਟਰ ਦਾ ਟਾਪ ਟ੍ਰੈੱਡ ਹੈ। ਰਿਸੈਪਸ਼ਨ ‘ਚ ਮਹਿੰਦਰ ਸਿੰਘ ਧੋਨੀ ਆਪਣੀ ਬੇਟੀ ਜੀਵਾ ਅਤੇ ਪਤਨੀ ਸਾਕਸ਼ੀ ਨਾਲ ਆਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 21 ਦਸੰਬਰ ਨੂੰ ‘ਵਿਰੁਸ਼ਕਾ’ ਨੇ ਦਿੱਲੀ ਦੇ ਹੋਟਲ ਤਾਜ ‘ਚ ਰਿਸੈਪਸ਼ਨ ਪਾਰਟੀ ਦਿੱਤੀ ਸੀ। ਇਸ ਰਿਸੈਪਸ਼ਨ ‘ਚ ਘਰ-ਪਰਿਵਾਰ ਦੇ ਲੋਕਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਏ ਸਨ।

bollywood

ਮੋਦੀ ਪਾਰਟੀ ‘ਚ ਕਰੀਬ 10 ਮਿੰਟ ਰੁਕੇ ਸਨ। ਇਸ ਦੌਰਾਨ ਮੋਦੀ ਨੇ ਇਸ ਜੋੜੀ ਨੂੰ ਸ਼ੁੱਭਕਾਮਨਾਵਾਂ ਤੇ ਗੁਲਾਬ ਦਾ ਗੁਲਦਸਤਾ ਭੇਟ ਕੀਤਾ ਸੀ। ਇਸ ਪਾਰਟੀ ‘ਚ ਵਿਰੁਸ਼ਕਾ ਨੇ ਖੂਬ ਇੰਜੁਆਏ ਕੀਤਾ। ਦੋਹਾਂ ਦੀਆਂ ਕਾਫੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸਨ। ਇਸ ਰਿਸੈਪਸ਼ਨਦੌਰਾਨ ਅਨੁਸ਼ਕਾ ਸ਼ਰਮਾ ਨੇ ਆਪਣੇ ਮੂੰਹ ‘ਚ ਨੋਟ ਦਬਾ ਕੇ ਖੂਬ ਡਾਂਸ ਕੀਤਾ ਸੀ।

bollywood

ਤੁਹਾਨੂੰ ਦੱਸ ਦੇਈਏ ਕਿ ਵਿਰਾਟ ਅਨੁਸ਼ਕਾ ਦਾ ਵਿਆਹ ਇਟਲੀ ‘ਚ 11 ਦਸੰਬਰ 2017 ਨੂੰ ਹੋਇਆ ਸੀ। ਫਿਨਲੈਂਡ ‘ਚ ਆਪਣੇ ਹਨੀਮੂਨ ਤੋਂ ਬਾਅਦ 19 ਦਸੰਬਰ ਨੂੰ ਉਹ ਵਾਪਸ ਭਾਰਤ ਆ ਗਏ ਸਨ।

bollywood