Tuesday , August 9 2022

ਕੈਪਟਨ ਸਰਕਾਰ ਨੇ ਦੇ ਦਿੱਤਾ ਨਵੇਂ ਸਾਲ ਦਾ ਪੰਜਾਬੀਆਂ ਨੂੰ ਇਹ ਤੋਹਫ਼ਾ , ਲੋਕਾਂ ਚ ਖੁਸ਼ੀ

ਆਈ ਤਾਜਾ ਵੱਡੀ ਖਬਰ

ਨਵੇਂ ਸਾਲ ਮੌਕੇ ਦੁਨੀਆ ਭਰ ਦੇ ਲੋਕ ਇਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲੋਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਨੂੰ ਭੁਲਾ ਕੇ ਨਵੇਂ ਸਾਲ ਦੀ ਖੁਸ਼ੀ ਅਜਿਹੀ ਹੋਵੇ ਕਿ ਉਹਨਾਂ ਦੇ ਸਾਕ ਸਬੰਧੀ ਵੀ ਇਸ ਗੱਲ ਨੂੰ ਜਾਣ ਕੇ ਖੁਸ਼ ਹੋ ਜਾਣ। ਕਿਉਂਕਿ ਬੀਤੇ ਵਰ੍ਹੇ ਨੇ ਪੂਰੀ ਦੁਨੀਆਂ ਦੇ ਵਿਚ ਲੋਕਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਹਨ। ਪਰ ਸ਼ਾਇਦ ਹੁਣ ਵੱਖ-ਵੱਖ ਤਰ੍ਹਾਂ ਦੇ ਦੁੱਖਾਂ ਦਾ ਅੰਤ ਹੋਣ ਲੱਗ ਪਿਆ ਹੈ। ਇਸੇ ਕਰਕੇ ਹੀ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ

ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਲਾਭ ਸੂਬੇ ਦੀਆਂ ਤਮਾਮ ਔਰਤਾਂ ਨੂੰ ਮਿਲੇਗਾ। ਹੁਣ 1 ਜਨਵਰੀ 2021 ਤੋਂ 29 ਥਾਣਿਆਂ ਦੇ ਵਿਚ ਵੂਮੈਨ ਹੈਲਪ ਡੈਕਸ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਦੀ ਸ਼ੁਰੂਆਤ ਕਰਨ ਦਾ ਮਕਸਦ ਔਰਤਾਂ ਦੇ ਵਿਰੁੱਧ ਹੋਣ ਵਾਲੇ ਜੁਰਮਾਂ ਦੇ ਲਈ ਸ਼ਿਕਾਇਤ ਦਰਜ ਕਰਵਾਉਣ ਵਾਲੀ ਔਰਤ ਦਾ ਮਹਿਲਾ ਪੁਲਸ ਮੁਲਾਜ਼ਮ ਦੇ ਨਾਲ ਸਿੱਧਾ ਰਾਬਤਾ ਕਰਵਾਉਣਾ ਹੈ ਤਾਂ ਜੋ ਪੀੜਤ ਮਹਿਲਾ ਬਿਨਾਂ ਕਿਸੇ ਝਿਜਕ ਦੇ ਆਪਣੀ ਗੱਲ ਪੁਲਿਸ ਅੱਗੇ ਰੱਖ ਸਕੇ।

ਇਸ ਮੁਹਿੰਮ ਦੀ ਦੇਖ-ਰੇਖ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਕਰਨਗੇ ਤਾਂਕਿ ਰੋਜ਼ਾਨਾ ਔਰਤਾਂ ਨਾਲ ਹੋਣ ਵਾਲੀਆਂ ਘਟਨਾਵਾਂ ਅਤੇ ਇਸ ਸੰਬੰਧੀ ਦਰਜ ਕਰਵਾਈਆਂ ਜਾ ਰਹੀਆਂ ਸ਼ਿਕਾਇਤਾਂ ਦਾ ਬਿਓਰਾ ਦੇਖਿਆ ਜਾ ਸਕੇ। ਇਹ ਮੁਹਿੰਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਵੀਰਵਾਰ ਨੂੰ ਮਹਿਲਾ ਪੁਲਸ ਨੂੰ ਇੱਕ ਦਿਨ ਦੀ ਟ੍ਰੇਨਿੰਗ ਵੀ ਦਿੱਤੀ ਗਈ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਆਖਿਆ ਕਿ ਪੀੜਿਤ ਔਰਤ ਥਾਣੇ ਵਿੱਚ ਮਹਿਲਾ ਹੈਲਪ ਡੈਕਸ ਉਪਰ ਸ਼ਿਕਾਇਤ ਦਰਜ ਕਰਵਾ ਸਕਦੀ ਹੈ

ਅਤੇ ਉਸ ਦੀ ਸ਼ਿਕਾਇਤ ਨੂੰ ਯੂਆਈਡੀ ਨੰਬਰ ਲਗਾ ਕੇ ਪੋਰਟਲ ‘ਤੇ ਅਪਲੋਡ ਕੀਤਾ ਜਾਵੇਗਾ ਤਾਂ ਜੋ ਚੰਡੀਗੜ੍ਹ ਦਫ਼ਤਰ ਵਿਚ ਬੈਠੇ ਸੀਨੀਅਰ ਅਧਿਕਾਰੀ ਇਸ ਨੂੰ ਦੇਖ ਸਕਣ। ਇਸ ਦੌਰਾਨ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਨਾ ਪਵੇਗਾ ਅਤੇ ਜੋ ਸ਼ਿਕਾਇਤ ਲੰਬਾ ਸਮਾਂ ਪਈ ਰਹਿਗੀ ਉਸ ਸ਼ਿਕਾਇਤ ਨਾਲ ਸਬੰਧਤ ਅਧਿਕਾਰੀ ਉੱਪਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। 2 ਮਹਿਲਾ ਪੁਲਿਸ ਥਾਣਿਆਂ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਮੌਜੂਦ ਰਹਿਣਗੀਆਂ ਅਤੇ ਐਮਰਜੈਂਸੀ ਦੀ ਹਾਲਤ ਵਿਚ ਵੀ ਉਹ ਆਪਣੀ ਡਿਊਟੀ ਨਿਭਾਉਣਗੀਆਂ।