Friday , September 17 2021

ਕੈਪਟਨ ਨੂੰ ‘ਲਲਕਾਰਨ’ ਵਾਲਾ ਥਾਣੇਦਾਰ ਇੰਝ ਗਿਆ ਦਬੋਚਿਆ, ਵੇਖੋ ਤਸਵੀਰਾਂ

ਹੁਣੇ ਆਈ ਤਾਜਾ ਵੱਡੀ ਖਬਰ ……..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੈਪਟਨ ਨੂੰ ‘ਲਲਕਾਰਨ’ ਵਾਲਾ ਥਾਣੇਦਾਰ ਇੰਝ ਗਿਆ ਦਬੋਚਿਆ, ਵੇਖੋ ਤਸਵੀਰਾਂ

ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁੱਧ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਮੁਖੀ ਪਰਮਿੰਦਰ ਸਿੰਘ ਬਾਜਵਾ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐਸਐਚਓ ਬਾਜਵਾ ਆਪਣਾ ਭੇਸ ਵਟਾ ਕੇ ਅਦਾਲਤ ਵਿੱਚ ਆਇਆ ਸੀ, ਪਰ ਫਿਰ ਵੀ ਪੁਲਿਸ ਨੇ ਉਸ ਨੂੰ ਚੁੱਕ ਲਿਆ। ਹਾਲਾਂਕਿ, ਪੁਲਿਸ ਨੇ ਮਹਿਤਪੁਰ ਦੇ ਥਾਣੇਦਾਰ ‘ਤੇ ਕੋਈ ਕੇਸ ਨਹੀਂ ਪਾਇਆ ਹੈ, ਪਰ ਫਿਰ ਵੀ ਉਹ ਹਿਰਾਸਤ ਵਿੱਚ ਹੈ।

ਪੁਲਿਸ ਦੇ ਸੂਤਰਾਂ ਮੁਤਾਬਕ ਐਸਐਚਓ ਨੂੰ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਹਾਲੇ ਤਕ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਥਾਣਾ ਮੁਖੀ ਹਥਿਆਰ ਲੈ ਕੇ ਅਦਾਲਤ ਵਿੱਚ ਦਾਖ਼ਲ ਹੋਇਆ ਸੀ, ਪਰ ਉਸ ਦੇ ਵਕੀਲ ਸੰਦੀਪ ਸ਼ਰਮਾ ਨੇ ਇਸ ਗੱਲ ਨੂੰ ਨਕਾਰ ਦਿੱਤਾ ਹੈ।

ਬਾਜਵਾ ਆਪਣੀ ਸੁਰੱਖਿਆ ਲਈ ਜਲੰਧਰ ਅਦਾਲਤ ਵਿੱਚ ਗਿਆ ਸੀ, ਉੱਥੋਂ ਹੀ ਪੁਲਿਸ ਨੇ ਉਸ ਨੂੰ ਚੁੱਕ ਲਿਆ ਤੇ ਬਾਰਾਂਦਰੀ ਥਾਣੇ ਲੈ ਗਈ।

ਐਸਐਚਓ ਬਾਜਵਾ ਨੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿਜੀ ਜ਼ਿੰਦਗੀ ਸਮੇਤ ਪੁਲਿਸ ਤੇ ਸਿਆਸਤਦਾਨਾਂ ਬਾਰੇ ਮੀਡੀਆ ਵਿੱਚ ਕਾਫੀ ਖੁੱਲ੍ਹ ਕੇ ਬੋਲਿਆ ਸੀ। ਇਸ ਤੋਂ ਬਾਅਦ ਸ਼ਾਹਕੋਟ ਚੋਣ ਵਿੱਚ ਇਹ ਇੱਕ ਸਿਆਸੀ ਮੁੱਦਾ ਹੀ ਬਣ ਗਿਆ ਸੀ।

ਪਰਚਾ ਦਰਜ ਕਰਨ ਤੋਂ ਬਾਅਦ ਥਾਣਾ ਮੁਖੀ ਦੇ ਅਸਤੀਫ਼ੇ ਬਾਰੇ ਵੀ ਕਾਫੀ ਭੰਬਲਭੂਸਾ ਪਿਆ ਤੇ ਉਦੋਂ ਤੋਂ ਉਹ ਛੁੱਟੀ ‘ਤੇ ਚੱਲ ਰਿਹਾ ਹੈ ਤੇ ਹੋਟਲ ਵਿੱਚ ਹੀ ਠਹਿਰਿਆ ਹੋਇਆ ਸੀ।

ਪਰਮਿੰਦਰ ਸਿੰਘ ਬਾਜਵਾ ਨੇ ਬੀਤੀ ਚਾਰ ਮਈ ਨੂੰ ਸਵੇਰੇ ਚਾਰ ਵਜੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਕੁੱਲ ਚਾਰ ਲੋਕਾਂ ਵਿਰੁੱਧ ਨਾਜਾਇਜ਼ ਮਾਈਨਿੰਗਰ ਦਾ ਕੇਸ ਦਰਜ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਸ ਮਾਮਲੇ ਕਰ ਕੇ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ।