Wednesday , December 7 2022

ਕੈਨੇਡਾ ਦੇ ਰੱਖਿਆ ਮੰਤਰੀ ਨੇ ਇਕ ਪੁਰਾਣੀ ਯਾਦ ਕੀਤੀ ਸਾਂਝੀ ਦੇਖੋ ਕੀ ਸੀ ਮਾਮਲਾ ..

ਨਵੀਂ ਦਿੱਲੀ, 22 ਫਰਵਰੀ -ਭਾਰਤੀ ਮੂਲ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੈਨਾ ‘ਚ ‘ਵੱਖਰੀ ਦਿੱਖ’ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ |ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੇਗੋਇਰ ਟਰੂਡੋ ਦੀ ਮੌਜੂਦਗੀ ‘ਚ ਵਿਸ਼ਵ ਵਿਆਪੀ ਮੁਹਿੰਮ ‘ਸ਼ੀ ਵਿੱਲ ਗ੍ਰੋਅ ਇੰਨਟੂ ਇਟ’ ਦੇ ਏਸ਼ੀਆ ਲਾਂਚ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਜਨਮ ਭਾਰਤ ‘ਚ ਹੋਇਆ ਸੀ ਤੇ 5 ਸਾਲ ਦੀ ਉਮਰ ‘ਚ ਉਹ ਕੈਨੇਡਾ ਚਲੇ ਗਏ | ਜਦੋਂ ਉਹ 18 ਸਾਲ ਦੀ ਉਮਰ ‘ਚ ਕੈਨੇਡਾ ਦੀ ਸੈਨਾ ‘ਚ ਭਰਤੀ ਹੋਏ ਤਾਂ ਕੈਨੇਡਾ ਦਾ ਨਾਗਰਿਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਵੱਖਰੀ ਦਿੱਖ ਕਾਰਨ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ |ਸਾਲ 2015 ‘ਚ ਕੈਨੇਡਾ ਦੇ ਰੱਖਿਆ ਮੰਤਰੀ ਬਣਨ ਵਾਲੇ ਸ. ਸੱਜਣ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੈਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ‘ਚ ਬਹੁਤ ਸਾਦਾ ਜੀਵਨ ਬਿਤਾਇਆ | ਉਨ੍ਹਾਂ ਦੱਸਿਆ ਕਿ 12 ਸਾਲ ਦੀ ਉਮਰ ‘ਚ ਜਦੋਂ ਉਹ ਭਾਰਤ ਆਏ ਤਾਂ ਇਕ ਲੜਕੀ ਜਿਸ ਦੀਆਂ ਬਹੁਤ ਸੁੰਦਰ ਅੱਖਾਂ ਸਨ, ਉਸ ਨੇ ਉਸ ਤੋਂ ਪੈਸੇ ਮੰਗੇ ਪਰ ਉਨ੍ਹਾਂ (ਮੈਂ) ਉਸ ਨੂੰ ‘ਪਰ੍ਹੇ ਜਾਣ’ ਲਈ ਕਿਹਾ ਅਤੇ ਕਈ ਸਾਲਾਂ ਬਾਅਦ ਜਦੋਂ ਕੈਨੇਡਾ ‘ਚ ਉਸ ਨੂੰ ਖੁਦ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੀਆਂ ਅੱਖਾਂ ਸਾਹਮਣੇ ਉਸ ਲੜਕੀ ਦਾ ਮਾਸੂਮ ਜਿਹਾ ਚਿਹਰਾ ਘੁੰਮ ਗਿਆਅਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਸ਼ਾਇਦ ਇਸ ਲਈ ਭੀਖ ਮੰਗ ਰਹੀ ਸੀ ਕਿਉਂਕਿ ਉਹ ਭੁੱਖੀ ਹੋਵੇਗੀ | ਸ. ਸੱਜਣ ਨੇ ਕਿਹਾ ਕਿ ਜਦੋਂ ਉਸ ਨੂੰ ਖੁਦ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ਨੂੰ ਨਾ-ਬਰਾਬਰੀ ਦੇ ਵਿਵਹਾਰ ਬਾਰੇ ਅਹਿਸਾਸ ਹੋਇਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ‘ਚ ਕੁਪੋਸ਼ਣ ਦੇ ਸ਼ਿਕਾਰ ਲੋਕਾਂ ‘ਚੋਂ 60 ਫੀਸਦੀ ਗਿਣਤੀ ਔਰਤਾਂ ਦੀ ਹੈ ਤੇ ਇਸ ਮੁਹਿੰਮ ਦਾ ਮਕਸਦ ਇਸ ਪਾੜੇ ਨੂੰ ਤੇ ਭੁੱਖਮਰੀ ਨੂੰ ਖਤਮ ਕਰਨਾ ਹੈ |ਉਨ੍ਹਾਂ ਹਾਈ ਸਕੂਲ ਦੀਆਂ ਯੁਵਾ ਲੜਕੀਆਂ ਨੂੰ ਆਪਣੇ ਸੰਬੋਧਨ ਦੌਰਾਨ ‘ਬਦਲਾਅ ਦੀਆਂ ਤਾਕਤਵਰ ਏਜੰਟ’ ਦੱਸਦਿਆਂ ਕਿਹਾ ਕਿ ਹਰ ਬੱਚੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਅੰਦਰੂਨੀ ਸਮਰਥਾ ਹੁੰਦੀ ਹੈ, ਜਦੋਂ ਤੁਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ‘ਚ ਕਾਮਯਾਬ ਹੋ ਜਾਂਦੇ ਹੋ ਤਾਂ ਲੋਕ ਸੇਵਾ ਕਰਨਾ ਤੁਹਾਡਾ ਫਰਜ਼ ਹੋਣਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਦੁਨੀਆ ‘ਚ ਕੁਪੋਸ਼ਣ ਨੂੰ ਖਤਮ ਕਰਨ ਲਈ ਇਹ ਮੁਹਿੰਮ ਦੀ ਸ਼ੁਰੂਆਤ ਕੈਨੇਡਾ ਦੇ ਓਟਾਵਾ ਵਿਖੇ ਇਕ ਸਮਾਜ ਸੇਵੀ ਅੰਤਰਰਾਸ਼ਟਰੀ ਪੋਸ਼ਣ ਸੰਗਠਨ ਵਲੋਂ ਵਿਸ਼ਵ ਪੱਧਰ ‘ਤੇ ‘ਅੰਤਰਰਾਸ਼ਟਰੀ ਬਾਲੜੀ ਦਿਵਸ’ ਮੌਕੇ ਕੀਤੀ ਗਈ ਸੀ