Monday , December 5 2022

ਕੈਨੇਡਾ ਚ ਪੰਜਾਬੀ ਨੌਜਵਾਨ ਨੇ ਸਰਕਾਰੀ ਬੱਸ ਚ ਕੀਤਾ ਇਹ ਸ਼ਰਮਨਾਕ ਕਾਰਾ

ਟੋਰਾਂਟੋ — ਬੀਤੇ ਦਿਨੀਂ ਪੰਜਾਬੀ ਨੌਜਵਾਨਾਂ ਨੂੰ ਜਿੱਥੇ ਬਰੈਂਪਟਨ ਹਿੰਸਾ ਦਾ ਦੋਸ਼ੀ ਪਾਇਆ ਗਿਆ ਹੈ। ਉਥੇ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇਕ ਪੰਜਾਬੀ ਨੌਜਵਾਨ ਨੂੰ ਸਰਕਾਰੀ ਬੱਸ ‘ਚ ਯੂਨੀਵਰਸਿਟੀ ‘ਚ ਪੜਦੀ ਇਕ ਨੌਜਵਾਨ ਕੁੜੀ ਨਾਲ 2 ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ।


ਪੁਲਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ 29 ਸਤੰਬਰ ਨੂੰ ਇਕ ਨੌਜਵਾਨ ਕੁੜੀ ਜਿਹੜੀ ਯੂਨੀਵਰਸਿਟੀ ‘ਚ ਪੜਦੀ ਹੈ ਅਤੇ ਉਹ ਟੋਰਾਂਟੋ ਸ਼ਹਿਰ ਤੋਂ ਬੱਸ ‘ਚ ਚੱੜੀ ਸੀ ਅਤੇ ਉਹ ਬੱਸ ‘ਚ ਪਿੱਛੇ ਬੈਠੇ ਪੰਜਾਬੀ ਨੌਜਵਾਨ ਦੀ ਅਗਲੀ ਸੀਟ ‘ਤੇ ਜਾ ਕੇ ਬੈਠ ਗਈ।

ਜਿਸ ਦੌਰਾਨ ਨੌਜਵਾਨ ਨੇ 2 ਵਾਰ ਪੀੜਤ ਕੁੜੀ ਨਾਲ ਜ਼ਬਰਦਸ਼ਤੀ ਸਰੀਰਕ ਸਬੰਧ ਬਣਾਏ ਸਨ। ਪੀੜਤ ਕੁੜੀ ਨੇ ਬੱਸ ਤੋਂ ਹੇਠਾਂ ਉਤਰ ਕੇ ਬੱਸ ਡਰਾਈਵਰ ਨੂੰ ਪੁਲਸ ਨਾਲ ਸੰਪਰਕ ਕਰਨ ਲਈ ਕਿਹਾ। ਮੌਕੇ ‘ਤੇ ਪਹੁੰਚੀ ਪੁਲਸ ਨੂੰ ਉਸ ਪੀੜਤ ਨੇ ਉਸ ਨਾਲ ਹੋਏ ਬਲਾਤਕਾਰ ਬਾਰੇ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮਿਸੀਸਾਗਾ ਦੇ ਰਹਿਣ ਵਾਲੀ ਰਵਨੀਤ ਕਾਹਲੋਂ (21) ਵੱਜੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ 29 ਸਤੰਬਰ ਰਾਤ 8:30 ਵਜੇ ਵਜੇ ਇਸ ਘਟਨਾ ਤੋਂ ਬਾਅਦ ਉਹ ਫਰਾਰ ਹੋ ਗਿਆ। ਲੰਬੀ ਜਾਂਚ ਤੋਂ ਬਾਅਦ ਮੌਕੇ ‘ਤੇ ਮੌਜੂਦ ਗਵਾਹਾਂ ਦੀ ਮਦਦ ਨਾਲ 13 ਦਸੰਬਰ ਨੂੰ ਉਸ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕਰ ਲਿਆ ਗਿਆ।