Sunday , June 26 2022

ਕੈਂਸਰ ਦੇ ਕਾਰਨ ਇਸ ਮਸ਼ਹੂਰ ਹਸਤੀ ਦੀ ਹੋਈ ਜਵਾਨੀ ਚ ਮੌਤ , ਹੌਲੀਵੁੱਡ ਤੋਂ ਬੋਲੀਵੁਡ ਤਕ ਪਿਆ ਸੋਗ

ਆਈ ਤਾਜ਼ਾ ਵੱਡੀ ਖਬਰ

ਜਿਸ ਤਰ੍ਹਾਂ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਦੀਆਂ ਨੇ , ਇਨ੍ਹਾਂ ਬਦਲਦੀਆਂ ਆਦਤਾਂ ਦੇ ਕਾਰਨ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਪੀਡ਼ਤ ਹੋ ਰਿਹਾ ਹੈ । ਅੱਜਕੱਲ੍ਹ ਦੇ ਲੋਕ ਪੈਸੇ ਕਮਾਉਣ ਦੀ ਦੌੜ ਦੇ ਵਿਚ ਕੁਝ ਇਸ ਕਦਰ ਵਿਅਸਤ ਹੋ ਚੁੱਕੇ ਹਨ ਕਿ ਉਨ੍ਹਾਂ ਦੇ ਕੋਲ ਐਨਾ ਸਮਾਂ ਹੀ ਨਹੀਂ ਹੈ ਕਿ ਉਹ ਆਪਣੀ ਸਿਹਤ ਦਾ ਖਾਸ ਧਿਆਨ ਰੱਖ ਸਕੇ ,ਜਾਂ ਫਿਰ ਕੁਝ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕੁਝ ਸੰਤੁਲਿਤ ਭੋਜਨ ਖਾ ਸਕਣ । ਜਦੋਂ ਮਨੁੱਖ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਦਾ ਤਾਂ ਮਨੁੱਖੀ ਸਰੀਰ ਨੂੰ ਕਈ ਤਰ੍ਹਾਂ ਦੇ ਭਿਆਨਕ ਰੋਗ ਲੱਗਦੇ ਹਨ ਜਿਵੇਂ ਸ਼ੂਗਰ ,ਟਾਈਫਾਈਡ ਥਾਇਰਾਇਡ ਬਲੱਡ ਪ੍ਰੈਸ਼ਰ ਕਿਡਨੀਆਂ ਨਾਲ ਸੰਬੰਧਤ ਦਿੱਕਤਾਂ ਤੇ ਕੈਂਸਰ ਵਰਗਾ ਭਿਆਨਕ ਰੋਗ ।

ਗੱਲ ਕੀਤੀ ਜਾਵੇ ਜੇਕਰ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਤਾਂ , ਇਸ ਬੀਮਾਰੀ ਦੇ ਕਾਰਨ ਹੁਣ ਤੱਕ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਹੁਣ ਇਸੇ ਵਿਚਕਾਰ ਇਕ ਹੋਰ ਮਸ਼ਹੂਰ ਹਸਤੀ ਦੀ ਇਸ ਕੈਂਸਰ ਵਰਗੀ ਭਿਆਨਕ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ । ਜਿਸ ਕਾਰਨ ਹਾਲੀਵੁੱਡ ਤੋਂ ਲੈ ਕੇ ਬੌਲੀਵੁੱਡ ਤਕ ਸੋਗ ਦੀ ਲਹਿਰ ਹੈ । ਦਰਅਸਲ ਇਸ ਕੈਂਸਰ ਦੀ ਭਿਆਨਕ ਬੀਮਾਰੀ ਦੇ ਕਾਰਨ ਮਸ਼ਹੂਰ ਫੈਸ਼ਨ ਡਿਜ਼ਾਈਨਰ ਅਤੇ ਰਚਨਾਤਮਕ ਨਿਰਦੇਸ਼ਕ ਵਰਜਿਲ ਅਬਲੋਹ ਦਾ ਦੇਹਾਂਤ ਹੋ ਚੁੱਕਿਆ ਹੈ। ਇਕਤਾਲੀ ਸਾਲਾਂ ਦੀ ਉਮਰ ਦੇ ਵਿਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇ ਗਏ । ਜ਼ਿਕਰਯੋਗ ਹੈ ਕਿ ਬਰਾਜ਼ੀਲ ਅਬਲੂ ਅਮਰੀਕਾ ਦੇ ਕਈ ਵਧੀਆ ਫੈਸ਼ਨ ਡਿਜ਼ਾਈਨਰਾਂ ਦੇ ਵਿਚੋਂ ਇਕ ਸਨ । ਉਨ੍ਹਾਂ ਦੀ ਮੌਤ ਦੀ ਸੂਚਨਾ ਤੋਂ ਬਾਅਦ ਨਾ ਕੇਵਲ ਹਾਲੀਵੁੱਡ ਬਲਕਿ ਬਾਲੀਵੁੱਡ ਸੈਲੀਬ੍ਰਿਟੀਜ਼ ਵੀ ਹੈਰਾਨ ਰਹਿ ਗਏ ।

ਜ਼ਿਕਰਯੋਗ ਹੈ ਕਿ ਪ੍ਰਿਅੰਕਾ ਚੋਪੜਾ ਤੋਂ ਲੈਕੇ ਮਲਾਇਕਾ ਅਰੋੜਾ ਤਕ ਕਈ ਬਾਲੀਵੁੱਡ ਸਿਤਾਰਿਆਂ ਦੇ ਵੱਲੋਂ ਇਸ ਮਹਾਨ ਹਸਤੀ ਦੀ ਮੌਤ ਤੇ ਸੋਗ ਜਤਾਇਆ ਗਿਆ ਹੈ । ਵਰਜਿਲ ਅਬਲੋਹ ਕਾਫੀ ਲੰਬੇ ਸਮੇਂ ਤੋਂ ਇਹ ਕੈਂਸਰ ਦੀ ਬਿਮਾਰੀ ਦੀ ਨਾਲ ਲੜਾਈ ਲੜ ਰਹੇ ਸਨ, ਬੀਤੇ ਦਿਨੀਂ ਯਾਨੀ ਐਤਵਾਰ ਨੂੰ ਉਹ ਇਹ ਲੜਾਈ ਹਾਰ ਗਈ। ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਵੱਡੇ ਸਿਤਾਰਿਆਂ ਦੇ ਵੱਲੋਂ ਉਨ੍ਹਾਂ ਦੀ ਆਤਮਾ ਦੀ ਅੰਤਮ ਅਰਦਾਸ ਦੇ ਨਾਲ ਆਪਣੀਆਂ ਸੋਸ਼ਲ ਮੀਡੀਆ ਅਕਾਊਂਟਾਂ ਦੇ ਉੱਪਰ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ । ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਉੱਪਰ ਇਕ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਵਰਜਿਲ ਅਬਲੋਹ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਵੱਲੋਂ ਆਰ ਆਈ ਪੀ ਲਿਖਿਆ ਗਿਆ । ਨਾਲ ਹੀ ਉਨ੍ਹਾਂ ਲਿਖਿਆ ਕਿੰਨੀ ਪ੍ਰਤਿਭਾਸ਼ਾਲੀ ਫੈਸ਼ਨ ਫੋਰਸ ਤੁਹਾਨੂੰ ਯਕੀਨਨ ਯਾਦ ਕੀਤਾ ਜਾਵੇਗਾ । ਹੋਰ ਵੀ ਉਨ੍ਹਾਂ ਦੇ ਫੈਂਸ ਅਤੇ ਉਨ੍ਹਾਂ ਨੂੰ ਜਾਣਨ ਵਾਲੇ ਲੋਕਾਂ ਦੇ ਵੱਲੋਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਕੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅੰਤਮ ਅਰਦਾਸ ਕੀਤੀ ਜਾ ਰਹੀ ਹੈ ।