Tuesday , June 28 2022

ਕੇਂਦਰ ਸਰਕਾਰ ਵਲੋਂ ਓਮੀਕ੍ਰੋਨ ਨੂੰ ਦੇਖਦੇ ਹੋਏ ਦੇਸ਼ ਚ 31 ਜਨਵਰੀ ਤੱਕ ਲਈ ਹੋ ਗਿਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਦੇਸ਼ ਭਰ ਦੇ ਵਿੱਚ ਲਗਾਤਾਰ ਹੀ ਓਮੀਕਰੋਨ ਦੇ ਨਾਲ ਸਬੰਧਤ ਮਾਮਲਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ , ਉਸ ਦੇ ਚੱਲਦੇ ਹੁਣ ਸਰਕਾਰਾਂ ਵੀ ਖਾਸੀਆਂ ਚਿੰਤਾਵਾਂ ਦੇ ਵਿਚ ਦਿਖਾਈ ਦੇ ਰਹੀਆਂ ਹਨ । ਸਰਕਾਰਾਂ ਦੇ ਵਲੋਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ । ਹੁਣ ਤੱਕ ਬਹੁਤ ਸਾਰੇ ਰਾਜਾਂ ਦੇ ਵਿੱਚ ਰਾਜ ਸਰਕਾਰ ਦੇ ਵੱਲੋਂ ਆਪਣੇ ਸੂਬੇ ਦੇ ਵਿੱਚ ਕਰੋਨਾ ਦੇ ਨਵੇਂ ਵੇਰੀਐਂਟ ਦੇ ਹਾਲਾਤਾਂ ਅਨੁਸਾਰ ਪਾਬੰਦੀਆਂ ਲਗਾਈਆਂ ਗਈਆਂ ਹਨ । ਉਥੇ ਹੀ ਹੁਣ ਕੋਰੋਨਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮੀਕ੍ਰੌਨ ਦੇ ਦੇਸ਼ ਦੇ ਵਿਚ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਹੁਣ ਪ੍ਰੋਟੋਕੋਲ ਤੇ ਦਿਸ਼ਾ ਨਿਰਦੇਸ਼ਾਂ ਸਬੰਧੀ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ।

ਹੁਣ ਸਰਕਾਰ ਦੇ ਵਲੋਂ ਕੋਰੋਨਾ ਸਬੰਧੀ ਪ੍ਰੋਟੋਕੋਲ ਤੇ ਦਿਸ਼ਾ ਨਿਰਦੇਸ਼ਾਂ ਦੀ ਮਿਆਦ 31 ਜਨਵਰੀ ਤਕ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਸਰਕਾਰ ਦੇ ਵੱਲੋਂ ਇਨ੍ਹਾਂ ਨਿਯਮਾਂ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਵੀ ਕਿਹਾ ਗਿਆ ਹੈ । ਜ਼ਿਕਰਯੋਗ ਹੈ ਕਿ ਸਾਰੇ ਸੂਬਿਆਂ ਨੂੰ , ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ, ਮੰਤਰਾਲਿਆਂ ਤੇ ਵਿਭਾਗਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਦੇ ਵਲੋਂ ਇਕ ਚਿੱਠੀ ਲਿਖ ਕੇ ਇਸ ਆਦੇਸ਼ ਬਾਰੇ ਜਾਣਕਾਰੀ ਦਿੱਤੀ ਗਈ । ਜ਼ਿਕਰਯੋਗ ਹੈ ਕਿ ਹੁਣ ਲੋਕਾਂ ਦੇ ਵਿੱਚ ਵੀ ਇਸ ਕੋਰੋਨਾ ਦੇ ਨਵੇ ਵੈਰੀਐਂਟ ਓਮੀਕਰੋਨ ਨੂੰ ਲੈ ਕੇ ਕਾਫੀ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

ਕਿਉਂਕਿ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਭ ਨੇ ਹੀ ਕਿੰਨੀਆਂ ਜ਼ਿਆਦਾ ਔਕੜਾਂ ਦਾ ਸਾਹਮਣਾ ਕੀਤਾ ਸੀ , ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹੁਣ ਲਗਾਤਾਰ ਇਸ ਨਵੇਂ ਵੈਰੀਅੰਟ ਦੇ ਵਧ ਰਹੇ ਪ੍ਰਕੋਪ ਦੇ ਚੱਲਦੇ ਲੋਕਾਂ ਦੇ ਵਿੱਚ ਮੁੜ ਤੋਂ ਅਜਿਹਾ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ ਕਿ ਦੁਬਾਰਾ ਅਜਿਹੇ ਹਾਲਾਤ ਪੈਦਾ ਨਾ ਹੋ ਜਾਣ ਕਿ ਸਰਕਾਰ ਨੂੰ ਮੁੜ ਤੋਂ ਸਖ਼ਤੀਆਂ ਕਰਨੀਆਂ ਪਵੇ।

ਸਰਕਾਰ ਦੀਆਂ ਸਖ਼ਤੀਆਂ ਦੇ ਨਾਲ ਮੁੜ ਤੋਂ ਉਨ੍ਹਾਂ ਦੇ ਕਾਰੋਬਾਰ ਵਿੱਚ ਘਾਟਾ ਨਾ ਪਵੇ । ਉੱਥੇ ਹੀ ਹੁਣ ਸਰਕਾਰਾਂ ਵੀ ਇਸ ਨਵੇਂ ਵੇਰੀਅੰਟ ਨੂੰ ਲੈ ਕੇ ਐਕਸ਼ਨ ਮੋਡ ਦੇ ਵਿੱਚ ਹਨ ਤੇ ਉਨ੍ਹਾਂ ਦੇ ਵੱਲੋਂ ਹੁਣ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਖ਼ਤੀਆਂ ਕੀਤੀਆਂ ਜਾ ਰਹੀਆਂ ਹਨ ।