Wednesday , May 12 2021

ਕੇਂਦਰ ਤੋਂ ਕਿਸਾਨ ਅੰਦੋਲਨ ਦਾ ਮਸਲਾ ਹਲ ਕਰਨ ਬਾਰੇ ਆ ਗਈ ਹੁਣ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਕਿਸਾਨ ਇਸ ਸਮੇਂ ਖੇਤੀ ਅੰਦੋਲਨ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਉਪਰ ਡਟੇ ਹੋਏ ਹਨ। ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਜੋਸ਼ ਦੇਖਣ ਲਾਇਕ ਹੈ। ਇਸ ਧਰਨੇ ਪ੍ਰਦਰਸ਼ਨ ਦੇ ਵਿਚ ਔਰਤਾਂ ਵੀ ਬਰਾਬਰ ਦੀ ਹਿੱਸੇਦਾਰੀ ਨਿਭਾ ਰਹੀਆਂ ਹਨ। ਦੇਸ਼ ਦੇ ਅੰਦਰੋਂ ਵੱਖ-ਵੱਖ ਵਿਭਾਗਾਂ ਨੇ ਵੀ ਇਸ ਖੇਤੀ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ। ਵਿਦੇਸ਼ਾਂ ਵਿੱਚ ਵਸਦੇ ਜਿਆਦਾਤਰ ਪੰਜਾਬੀ ਭਾਈਚਾਰੇ ਦੇ ਲੋਕ ਵੀ ਆਪਣੀ ਹਿਮਾਇਤ ਅਤੇ ਆਵਾਜ਼ ਵੀ ਇਸ ਖੇਤੀ ਅੰਦੋਲਨ ਦੇ ਹੱਕ ਵਿੱਚ ਦੇ ਚੁੱਕੇ ਹਨ।

ਹੁਣ ਤੱਕ ਵਿਦੇਸ਼ੀ ਸਾਂਸਦਾਂ ਨੇ ਵੀ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਸ ਮਸਲੇ ਦਾ ਹਲ ਕੱਢਣ ਦੇ ਲਈ ਆਖਿਆ ਹੈ। ਦੇਸ਼ ਅੰਦਰ ਵੀ ਖੇਤੀ ਅੰਦੋਲਨ ਨੂੰ ਲੈ ਕੇ ਵੱਖ ਵੱਖ ਸਿਆਸੀ ਲੀਡਰ ਆਪੋ-ਆਪਣੇ ਮਤੇ ਪੇਸ਼ ਕਰ ਰਹੇ ਹਨ। ਇਨ੍ਹਾਂ ਕਾਨੂੰਨਾਂ ਦੇ ਸਬੰਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਆਪਣੇ ਕੁਝ ਵਿਚਾਰ ਪੇਸ਼ ਕੀਤੇ ਹਨ। ਕਿਸਾਨਾਂ ਦੇ ਖੇਤੀ ਅੰਦੋਲਨ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਬੀਤੇ ਸ਼ਨੀਵਾਰ ਨੂੰ ਵਿਚਾਰ ਚਰਚਾ ਕੀਤੀ।

ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਆਖਿਆ ਕਿ ਇਸ ਸਮੱਸਿਆ ਦਾ ਹੱਲ ਇੱਕ ਦੋ ਦਿਨ ਵਿੱਚ ਨਿਕਲ ਜਾਵੇਗਾ। ਇਹ ਗੱਲ ਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਮੈਨੂੰ ਉਮੀਦ ਹੈ ਕਿ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚ ਜਲਦੀ ਹੀ ਗੱਲ ਬਾਤ ਹੋ ਸਕਦੀ ਹੈ ਅਤੇ ਸਰਕਾਰ ਨੂੰ ਵੀ ਇਸ ਖੇਤੀ ਅੰਦੋਲਨ ਦਾ ਜਲਦ ਤੋਂ ਜਲਦ ਹੱਲ ਕੱਢਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 26 ਨਵੰਬਰ ਤੋਂ ਲੈ ਕੇ ਕਿਸਾਨ ਲਗਾਤਾਰ ਖੇਤੀ ਕਾਨੂੰਨ ਨੂੰ ਰੱਦ

ਕਰਵਾਉਣ ਖਾਤਰ ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਹੋਏ ਹਨ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਇਹਨਾਂ ਅੰਦੋਲਨ ਕਾਰੀਆਂ ਦੀ ਸੰਖਿਆ ਵਿਚ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਹੋਈ ਬਾਰਿਸ਼ ਅਤੇ ਵਧੀ ਹੋਈ ਠੰਡ ਵੀ ਇੱਥੇ ਮੌਜੂਦ ਕਿਸਾਨਾਂ ਅਤੇ ਆਏ ਹੋਏ ਲੋਕਾਂ ਦੇ ਹੌਂਸਲਿਆਂ ਨੂੰ ਮੱਠਾ ਨਹੀਂ ਕਰ ਪਾਈ। ਸਰਹੱਦਾਂ ਉਪਰ ਡਟੇ ਹੋਏ ਕਿਸਾਨ ਜੱਥੇ ਬੰਦੀਆਂ ਦੇ ਲੀਡਰ ਆਉਣ ਵਾਲੇ ਸਮੇਂ ਦੀਆਂ ਰਣਨੀਤੀਆਂ ਤਿਆਰ ਕਰਕੇ ਸਮੂਹ ਇਕੱਠ ਨੂੰ ਸੰਬੋਧਤ ਕਰਦੇ ਰਹਿੰਦੇ ਹਨ।