Thursday , May 26 2022

ਕੁੜੀ ਨੇ ਤਾਂ ਹੱਦ ਈ ਕਰ ਦਿੱਤੀ

ਨਿਊਯਾਰਕ — ਅਮਰੀਕਾ ‘ਚ ਬਲਾਤਕਾਰ ਦਾ ਅਜੀਬੋ-ਗਰੀਬ ਮਾਮਲੇ ਸਾਹਮਣੇ ਆਇਆ ਹੈ। ਇਥੇ 18 ਸਾਲ ਦੀ ਇਕ ਕੁੜੀ ਨੇ 19 ਸਾਲਾਂ ਦੇ ਨੌਜਵਾਨ ਨਾਲ ਚਾਕੂ ਦੀ ਨੋਕ ‘ਤੇ ਬਲਾਤਕਾਰ ਕੀਤਾ। ਇਕ ਵੈੱਬਸਾਈਟ ਦੀ ਖਬਰ ਮੁਤਾਬਕ ਦੋਸ਼ੀ ਕੁੜੀ ਦੀ ਪਛਾਣ ਲੈਸਟਿਨ ਮੈਰੀ ਸਮਿਥ ਦੇ ਰੂਪ ‘ਚ ਕੀਤੀ ਗਈ ਹੈ, ਜਿਹੜੀ ਕਿ ਸਾਗੀਨਾਵ ਟਾਊਨ ਦੀ ਰਹਿਣ ਵਾਲੀ ਹੈ। ਕੋਰਟ ਵੱਲੋਂ ਉਸ ਕੁੜੀ ਨੂੰ 313 ਦਿਨਾਂ ਦੀ ਜੇਲ ਅਤੇ 1 ਹਜ਼ਾਰ ਡਾਲਰ ਦਾ ਜ਼ੁਰਮਾਨਾ ਭਰਨ ਦੀ ਸਜ਼ਾ ਸੁਣਾਈ ਗਈ ਹੈ। ਕੋਰਟ ਨੇ ਕਿਹਾ ਕਿ ਸਮਿਥ ਨੇ ਦੂਜੇ ਦਰਜੇ ਦਾ ਗੰਭੀਰ ਦੋਸ਼ ਕੀਤਾ ਹੈ।

ਕੋਰਟ ਨੇ ਆਪਣੇ ਆਦੇਸ਼ ‘ਚ ਦੱਸਿਆ ਕਿ ਜਦੋਂ ਤੱਕ ਸਮਿਥ ਜੇਲ ‘ਚ ਰਹੇਗੀ ਉਦੋਂ ਤੱਕ ਉਸ ਨੂੰ ਜੀ. ਪੀ. ਐੱਸ. ਪਾ ਕੇ ਰੱਖਣਾ ਪਵੇਗਾ। ਜ਼ਿਕਰਯੋਗ ਹੈ ਕਿ ਸਮਿਥ ਇਸ ਤੋਂ ਪਹਿਲਾਂ ਵੀ ਪਹਿਲੇ ਦਰਜੇ ਦੇ ਦੋਸ਼ ‘ਚ ਜੇਲ ਜਾ ਚੁੱਕੀ ਹੈ।

ਜਾਣਕਾਰੀ ਮੁਤਾਬਕ ਘਟਨਾ 11 ਜਨਵਰੀ ਦੀ ਹੈ। ਜਦੋਂ ਸਮਿਥ ਨੇ ਸਾਗੀਨਾਵ ਟਾਊਨ ‘ਚ 19 ਸਾਲਾਂ ਨੌਜਵਾਨ ਦੇ ਨਾਲ ਜ਼ਬਰਦਸ਼ਤੀ ਸਰੀਰਕ ਸਬੰਧ ਬਣਾਏ। ਕੇਸ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸਮਿਥ ਨੇ ਚਾਕੂ ਦੀ ਨੋਕ ‘ਤੇ ਨੌਜਵਾਨ ਨਾਲ ਸਬੰਧ ਬਣਾਏ। ਖਬਰ ਮੁਤਾਬਕ ਦੋਸ਼ੀ ਕੁੜੀ ਨੇ ਪੀੜਤ ਨੌਜਵਾਨ ਦੀ ਸੈਕਸ ਟੇਪ ਵੀ ਬਣਾਈ ਜਿਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਹਾਲਾਂਕਿ ਸਮਿਥ ਦਾ ਕਹਿਣਾ ਹੈ ਕਿ ਸੈਕਸ ਟੇਪ ਬਣਾਉਣ ਤੋਂ ਬਾਅਦ ਉਸ ਨੇ ਉਸ ਨੂੰ ਡਿਲੀਟ ਵੀ ਕਰ ਦਿੱਤਾ ਸੀ।

ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਖੜ੍ਹੀ ਆਪਣੀ ਕਾਰ ਵੱਲ ਜਾ ਰਿਹਾ ਸੀ ਉਦੋਂ ਸਮਿਥ ਜ਼ਬਰਦਸ਼ਤੀ ਉਸ ਦੀ ਕਾਰ ‘ਚ ਵੜ ਗਈ। ਇਸ ਦੌਰਾਨ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਮੋਬਾਇਲ ਖੋਹ ਲਿਆ। ਉਸ ਕੁੜੀ ਨੇ ਫੋਨ ‘ਚ ਰਿਕਾਡਿੰਗ ਵੀ ਕੀਤੀ। ਇਸ ਦੌਰਾਨ ਪੀੜਤ ਨੌਜਵਾਨ ਦੇ ਮੂੰਹ ‘ਤੇ ਪੰਚ ਮਾਰਿਆ ਅਤੇ ਬਾਅਦ ‘ਚ ਚਾਕੂ ਦੀ ਨੋਕ ‘ਤੇ ਉਸ ਨੂੰ ਕਾਰ ਦੀ ਪਿਛਲੀ ਸੀਟ ‘ਤੇ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨਾਲ ਜ਼ਬਰਦਸ਼ਤੀ ਓਰਲ ਸੈਕਸ ਕੀਤਾ। ਇਸ ਦੌਰਾਨ ਪੂਰੀ ਵਾਰਦਾਤ ਨੂੰ ਸਮਿਥ ਕੈਮਰੇ ‘ਚ ਕੈਦ ਕਰਦੀ ਰਹੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਔਰਤ ਨੂੰ 10 ਮਰਦਾਂ ਨਾਲ ਬਲਾਤਕਾਰ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਦੋਸ਼ੀ ਔਰਤ ਦੀ ਪਛਾਣ ਵਲੇਰਿਆ ਕੇ. ਦੇ ਰੂਪ ‘ਚ ਕੀਤੀ ਗਈ ਸੀ। ਦੋਸ਼ ਸੀ ਕਿ ਵਲੇਰਿਆ ਮਰਦਾਂ ਨੂੰ ਆਪਣੇ ਜਾਲ ‘ਚ ਫਸਾ ਕੇ ਉਨ੍ਹਾਂ ਨੂੰ ਆਪਣੇ ਫਲੈਟ ਬੁਲਾ ਕੇ ਉਨ੍ਹਾਂ ਦਾ ਬਲਾਤਕਾਰ ਕਰਦੀ ਸੀ। ਇਸ ਦੇ ਲਈ ਪਹਿਲਾਂ ਉਹ ਸ਼ਿਕਾਰ ਨੂੰ ਡ੍ਰਿੰਕਸ ‘ਚ ਨਸ਼ਾ ਮਿਲਾ ਕੇ ਦੇ ਦਿੰਦੀ। ਡ੍ਰਿੰਕਸ ‘ਚ ਨਸ਼ਾ ਇੰਨਾ ਜ਼ਿਆਦਾ ਹੁੰਦਾ ਸੀ ਕਿ ਕਿਸੇ ਵੀ ਸ਼ਖਸ ਨੂੰ ਹੋਸ਼ ‘ਚ ਆਉਣ ਲਈ ਇਕ ਦਿਨ ਜਾਂ ਇਸ ਤੋਂ ਜ਼ਿਆਦਾ ਸਮਾਂ ਲੱਗ ਜਾਂਦਾ ਸੀ। ਸ਼ਿਕਾਰ ਦੇ ਨਸ਼ੇ ਦੀ ਹਾਲਤ ‘ਚ ਹੋਣ ‘ਤੇ ਵਲੇਰਿਆ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੀ ਸੀ।