Sunday , June 26 2022

ਕੁੜੀ ਨੂੰ ਦਾਜ ਚ ਮਿਲੇ 75 ਲੱਖ ਰੁਪਏ ਫਿਰ ਕੁੜੀ ਨੇ ਕਰਤੀ ਅਜਿਹੀ ਵੱਖਰੀ ਮੰਗ ਸਭ ਰਹਿ ਗਏ ਹੈਰਾਨ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਵੀ ਲਗਾ ਦਿੱਤੀ ਜਾਂਦੀ ਹੈ। ਜਿੱਥੇ ਹਰ ਮਾਪੇ ਦਾ ਸ਼ੌਕ ਹੁੰਦਾ ਹੈ ਕਿ ਉਹ ਆਪਣੇ ਬੱਚੇ ਦਾ ਵਿਆਹ ਇਸ ਤਰ੍ਹਾਂ ਕਰੇ ਕੇ ਸਾਰੀ ਦੁਨੀਆ ਵਿੱਚ ਉਸ ਦੀ ਤਰੀਫ ਹੋ ਸਕੇ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੁਸ਼ੀ ਦੇ ਸਕੇ। ਜਿਸ ਵਾਸਤੇ ਬਹੁਤ ਸਾਰੇ ਅਮੀਰ ਪਰਵਾਰ ਵਲੋ ਬਹੁਤ ਹੀ ਜ਼ਿਆਦਾ ਪੈਸਾ ਖਰਚ ਕਰ ਦਿੱਤਾ ਜਾਂਦਾ ਹੈ। ਅਜਿਹੀ ਸ਼ਾਨੋ-ਸ਼ੌਕਤ ਦਾ ਅਸਰ ਗਰੀਬ ਪਰਿਵਾਰਾਂ ਉਪਰ ਵੀ ਹੁੰਦਾ ਹੈ।

ਉੱਥੇ ਹੀ ਬਹੁਤ ਸਾਰੇ ਬੱਚਿਆਂ ਵੱਲੋਂ ਆਪਣੇ ਵਿਆਹ ਨੂੰ ਅਜਿਹਾ ਯਾਦਗਾਰੀ ਬਣਾ ਦਿੱਤਾ ਜਾਂਦਾ ਹੈ ਜਿਸ ਦੀ ਸਭ ਵੱਲੋਂ ਪ੍ਰਸੰਸਾ ਕੀਤੀ ਜਾਂਦੀ ਹੈ। ਹੁਣ ਵਿਆਹ ਵਾਲੀ ਕੁੜੀ ਵੱਲੋਂ ਦਾਜ ਵਿੱਚ ਮਿਲੇ 75 ਲੱਖ ਰੁਪਏ, ਜਿਸ ਦੀ ਵੱਖਰੀ ਮੰਗ ਕਾਰਨ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਬਾੜਮੇਰ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਸ਼ਹਿਰ ਦੇ ਰਹਿਣ ਵਾਲੇ ਕਿਸ਼ੋਰ ਸਿੰਘ ਕਲੌੜ ਵੱਲੋਂ ਆਪਣੀ ਬੇਟੀ ਅੰਜਲੀ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਕੀਤਾ ਗਿਆ।

ਜਿੱਥੇ 21 ਨਵੰਬਰ ਨੂੰ ਕੀਤਾ ਗਿਆ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੈ ਉਥੇ ਹੀ ਸੱਭ ਵਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਕਿਉਂਕਿ ਇਸ ਵਿਆਹ ਦੇ ਮੌਕੇ ਤੇ ਪਿਤਾ ਵੱਲੋਂ ਆਪਣੀ ਬੇਟੀ ਲਈ ਇਕੱਠੇ ਕੀਤੇ ਗਏ 75 ਲੱਖ ਰੁਪਏ ਦਾਜ ਵਿਚ ਦਿੱਤੇ ਜਾ ਰਹੇ ਸਨ। ਜਦੋਂ ਲੜਕੀ ਨੂੰ ਇਸ ਗੱਲ ਦੀ ਖ਼ਬਰ ਮਿਲੀ ਕਿ ਉਸ ਦੇ ਪਿਤਾ ਵੱਲੋਂ ਇੰਨੀ ਵੱਡੀ ਰਕਮ ਉਸ ਨੂੰ ਦਾਜ ਵਿੱਚ ਦਿੱਤੀ ਜਾਣੀ ਹੈ। ਉਥੇ ਹੀ ਲੜਕੀ ਵੱਲੋਂ ਇਹਨਾਂ ਸਾਰੇ ਪੈਸਿਆਂ ਦੀ ਵਰਤੋਂ ਸ਼ਹਿਰ ਵਿੱਚ ਲੜਕੀਆਂ ਵਾਸਤੇ ਇੱਕ ਹੋਸਟਲ ਬਨਾਉਣ ਲਈ ਕੀਤੇ ਜਾਣ ਦੀ ਮੰਗ ਕਰ ਦਿੱਤੀ।

ਜਿਸ ਸਦਕਾ ਸ਼ਹਿਰ ਵਿੱਚ ਲੜਕੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ ਸਕੇ ਉਨ੍ਹਾਂ ਨੂੰ ਹੋਸਟਲ ਦੀ ਸਹੂਲਤ ਮਿਲ ਸਕੇ। ਪਿਤਾ ਨੇ ਆਪਣੀ ਬੇਟੀ ਦੀ ਇੱਛਾ ਨੂੰ ਪੂਰਾ ਕਰਨ ਵਾਸਤੇ ਖੁਸ਼ੀ-ਖੁਸ਼ੀ ਹਾਮੀ ਭਰ ਦਿੱਤੀ ਗਈ ਅਤੇ ਬੇਟੀ ਦੇ ਇਸ ਫੈਸਲੇ ਦਾ ਸਨਮਾਨ ਕੀਤਾ ਗਿਆ। ਹੁਣ ਇਹ ਸਾਰਾ ਪੈਸਾ NH 68 ਤੇ ਹੋਸਟਲ ਬਣਾਉਣ ਵਾਸਤੇ ਵਰਤਿਆ ਜਾਵੇਗਾ। ਇਸ ਵਿਆਹ ਤੇ ਲੜਕੀ ਵੱਲੋਂ ਲਏ ਗਏ ਇਸ ਫੈਸਲੇ ਦੀ ਸੱਭ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।