ਕੀ ਹੋਗਿਆ ਲੋਕਾਂ ਦੀ ਸੋਚ ਨੂੰ ?? ਔਲਾਦ ਨਹੀਂ ਹੋਈ ਤਾਂ ਹੁਣ ਘਰੋਂ ਕੱਢ ਦਿੱਤੀ !!

ਜਿੰਦਗੀ ਵਿਚ ਕਈ ਵਾਰੀ ਅਜਿਹੀਆਂ ਮੁਸ਼ਕਿਲਾਂ ਆਉਂਦੀਆਂ ਹਨ ਜੋ ਇਨਸਾਨ ਸਹੀ ਨਹੀਂ ਸਕਦਾ। ਅਜਿਹੀ ਘਟਨਾ ਇਸ ਔਰਤ ਨਾਲ ਹੋਈ ਹੈ ਇਸਦਾ 7 ਸਾਲ ਪਹਿਲਾਂ ਇੱਕ ਮੁੰਡੇ ਨਾਲ ਵਿਆਹ ਹੋਇਆ ਸੀ। ਦੋਵਾਂ ਨੇ ਲਵ ਮੈਰਿਜ ਕਰਵਾਈ ਸੀ। ਹੁਣ 7 ਸਾਲ ਬਾਅਦ ਘਰਵਾਲਿਆਂ ਨੇ ਇਸਨੂੰ ਇਸ ਕਰਕੇ ਘਰੋਂ ਕੱਢ ਦਿੱਤਾ ਕਿ ਇਸਦੇ ਘਰ ਕੋਈ ਔਲਾਦ ਨਹੀਂ ਹੋ।ਈ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ ਤੇ ਫਿਰ ਦੋਵਾਂ ਧਿਰਾਂ ਵਿਚਕਾਰ ਰਾਜੀਨਾਮਾ ਵੀ ਹੋ ਚੁੱਕਾ ਹੈ। ਹੁਣ ਫਿਰ ਕੁੜੀ ਜਦੋਂ ਆਪਣੇ ਸਹੁਰੇ ਘਰ ਗਈ ਤਾਂ ਘਰਦਿਆਂ ਨੇ ਬੂਹੇ ਢੋ ਲਏ। ਅਜਿਹੀਆਂ ਘਟਨਾਵਾਂ ਸਾਡੇ ਆਲੇ ਦੁਆਲੇ ਅਕਸਰ ਹੀ ਘਟਦੀਆਂ ਰਹਿੰਦੀਆਂ ਹਨ ਜੋ ਸਮਾਜ ਦੀ ਨਿੱਘਰਦੀ ਹਾਲਤ ਨੂੰ ਬਿਆਨ ਕਰਦੀਆਂ ਹਨ।

ਉਹ ਜੋੜਾ (ਪਤੀ-ਪਤਨੀ) ਹੀ ਭਾਗਾਂ ਵਾਲਾ ਕਿਹਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਜੀਵਨ ਜਿਊਂਣ ਬਾਰੇ ਵਿਚਾਰਾਂ ਤੇ ਗੁਣਾਂ ਦੀ ਸਾਂਝ ਹੋਵੇ। ਜਿੱਥੇ ਵਿਚਾਰਾਂ ਤੇ ਗੁਣਾਂ ਦੀ ਸਾਂਝ ਨਹੀਂ, ਉਹ ਜੋੜਾ ਦੁਨਿਆਵੀ ਤੌਰ `ਤੇ ਭਾਵੇਂ ਜਿੰਨਾ ਮਰਜ਼ੀ ਵਿਦਵਾਨ, ਸਿਆਣਾ ਜਾਂ ਦੌਲਤਮੰਦ ਹੋਵੇ, ਉਨ੍ਹਾਂ ਦਾ ਪਰਿਵਾਰਕ ਜੀਵਨ ਕਦੇ ਵੀ ਸੁਖਾਵਾਂ ਨਹੀਂ ਹੋ ਸਕਦਾ।ਹੁਣ ਸੁਭਾਵਕ ਹੀ ਸੁਆਲ ਪੈਦਾ ਹੋ ਸਕਦਾ ਹੈ ਕਿ ਆਪਸੀ ਵਿਚਾਰਾਂ ਤੇ ਗੁਣਾਂ ਦੀ ਸਾਂਝ ਦਾ ਆਧਾਰ ਕੀ ਹੋਵੇ? ਕੀ ਪਤਨੀ ਆਪਣੇ ਵਿਚਾਰਾਂ ਵਿੱਚ ਮੁਕੰਮਲ ਤੌਰ `ਤੇ ਤਬਦੀਲੀ ਕਰ ਕੇ ਆਪਣੇ ਜੀਵਨਸਾਥੀ ਦੇ ਵਿਚਾਰਾਂ ਨੂੰ ਹੀ ਮੁਕੰਮਲ ਤੌਰ `ਤੇ ਅਪਣਾ ਲਵੇ ਜਾਂ ਪਤੀ ਆਪਣੇ ਵਿਚਾਰਾਂ ਵਿੱਚ ਸੋਧ ਕਰ ਕੇ ਆਪਣੇ ਸਾਥੀ ਦੇ ਵਿਚਾਰਾਂ ਅਨੁਸਾਰ ਹੀ ਚੱਲਣ ਲਈ ਯਤਨ ਕਰੇ? ਨਹੀਂ। ਜੇਕਰ ਦੋਨੋਂ ਹੀ ਇੱਕ-ਦੂਜੇ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਲਈ ਆਪਣੇ-ਆਪਣੇ ਵਿਚਾਰਾਂ ਅੰਦਰ ਕੁੱਝ ਕੁ ਸੁਧਾਰ ਕਰ ਲੈਣ, ਤਾਕਿ ਪਰਿਵਾਰਕ ਜੀਵਨ ਸੁਖਾਵਾਂ ਬਣਾਇਆ ਜਾ ਸਕੇ, ਤਾਂ ਇਹ ਇੱਕ ਚੰਗੀ ਸ਼ੁਰੂਆਤ ਹੋਵੇਗੀ।ਪਰ, ਇੱਕ-ਦੂਜੇ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਦੀ ਬਜਾਏ (ਪਤੀ ਜਾਂ ਪਤਨੀ ਵੱਲੋਂ) ਆਪਣੇ ਹੀ ਵਿਚਾਰਾਂ ਨੂੰ ਠੀਕ ਸਮਝਣਾ ਜਾਂ ਮੂੰਹ-ਜ਼ੋਰ ਹੋ ਕੇ ਚੱਲਣਾ ਪਤੀ-ਪਤਨੀ ਦੇ ਪਵਿੱਤ੍ਰ ਰਿਸ਼ਤੇ ਨੂੰ ਕਦੇ ਭੀ ਸੁਖਾਵਾਂ ਨਹੀਂ ਬਣਾ ਸਕਦਾ, ਦੁਖਦਾਈ ਅਵੱਸ਼ ਹੀ ਬਣਾਏਗਾ। ਇਸ ਦੇ ਫ਼ਲਸਰੂਪ, ਉਨ੍ਹਾਂ ਦੇ ਬੱਚਿਆਂ `ਤੇ ਭੀ, ਸੁਭਾਵਕ ਹੀ, ਬੁਰਾ ਮਾਨਸਿਕ-ਪ੍ਰਭਾਵ ਪਵੇਗਾ ਅਤੇ ਉਨ੍ਹਾਂ ਬੱਚਿਆਂ ਦੀ ਸ਼ਖ਼ਸੀਅਤ, ਕੁਦਰਤੀ ਅੱਛੇ ਘਰੇਲੂ-ਮਾਹੌਲ ਦੀ ਘਾਟ ਹੋਣ ਦੀ ਬਦੌਲਤ, ਸਹੀ ਤੌਰ `ਤੇ ਵਿਕਸਤ ਨਹੀਂ ਹੋਵੇਗੀ।ਪਰ, ਜੇਕਰ ਪਰਿਵਾਰਕ ਜੀਵਨ ਨੂੰ ਬਹੁਤ ਹੀ ਸੁਖਾਵਾਂ ਬਣਾਉਣਾ ਹੈ ਤਾਂ, ਨਿਰਸੰਦੇਹ, ਦੋਨਾਂ ਨੂੰ ਹੀ ਆਪੋ-ਆਪਣੇ ਵਿਚਾਰਾਂ ਨੂੰ ਸ਼ਬਦ-ਗੁਰੂ ਦੀ ਸਿੱਖਿਆ ਦੇ ਵੱਧ ਤੋਂ ਵੱਧ ਅਨੁਕੂਲ ਬਣਾਉਣ ਲਈ ਸੁਹਿਰਦ ਯਤਨ ਕਰਨੇ ਪੈਣਗੇ। ਮਨੁੱਖ, ਕਿਉਂਕਿ, ਭੁੱਲਣਹਾਰ ਹੈ ਉਸ ਦੇ ਵਿਚਾਰ, ਉਸ ਦੀਆ ਮਨੌਤਾਂ ਗ਼ਲਤ ਹੋ ਸਕਦੀਆਂ ਹਨ, ਪਰ ਨਿਰੰਕਾਰ ਸਰੂਪ ਸ਼ਬਦ-ਗੁਰੂ ਦੇ ਬਚਨ ਸਦੀਵਕਾਲ ਲਈ ਸੱਚ ਹਨ। ਇਨ੍ਹਾਂ ਵਿੱਚ ਕੋਈ ਉਕਾਈ ਨਹੀਂ ਹੋ ਸਕਦੀ।