Friday , June 25 2021

ਕਿਸੇ ਦੀ ਵੀ ਧੀ ਭੈਣ ਨਾਲ ਹੋ ਸਕਦਾ ਏਦਾਂ

ਕੁਝ ਪੰਜਾਬੀ ਮਰਦਾਂ ਦੀਆਂ ਖਰਮਸਤੀਆਂ ਤੋਂ ਦੁਖੀ ਪੰਜਾਬੀ Airhostess ਕੁੜੀਆਂ !!

.

ਵੈਨਕੂਵਰ ਤੋਂ ਦਿੱਲੀ ਨੂੰ ਚੱਲਦੀ ਏਅਰ ਕੈਨੇਡਾ ਦੀ ਸਿੱਧੀ ਉਡਾਣ ‘ਚ 55 ਸਾਲ ਤੋਂ ਉਪਰ ਦੇ ਕੁਝ ਪੰਜਾਬੀ ਮਰਦਾਂ ਵਲੋਂ ਕੀਤੀਆਂ ਜਾਂਦੀਆਂ ਖਰਮਸਤੀਆਂ ਦੀ ਸ਼ਿਕਾਇਤ ਕੁਝ ਮੁਸਾਫਰਾਂ ਤੇ ਸਟਾਫ ਨੇ ਕੀਤੀ ਹੈ, ਜਿਨ੍ਹਾਂ ‘ਚ ਏਅਰ ਹੋਸਟੈਸ ਪੰਜਾਬਣ ਲੜਕੀਆਂ ਨੂੰ ਬਦਤਮੀਜ਼ੀ ਨਾਲ ਬੁਲਾਉਣਾ, ਚੀਜ਼ ਫੜਾਉਣ ਲੱਗਿਆਂ ਜਾਣ ਕੇ ਛੂਹਣਾ, ਗੱਲਾਂ ਕਰਦਿਆਂ ਗਾਲ੍ਹਾਂ ਕੱਢੀ ਜਾਣਾ, ਵੱਧ ਦਾਰੂ ਪੀ ਕੇ ਸੀਟ ‘ਤੇ ਮੂਤੀ ਜਾਣਾ ਸ਼ਾਮਲ ਹੈ।

ਮਸਾਂ ਲੋਕਾਂ ਨੇ ਤਰਲੇ ਲੈ ਕੇ ਸਿੱਧਾ ਜਹਾਜ਼ ਲਵਾਇਆ ਕਿ ਬਜ਼ੁਰਗ ਟੁੱਟਵੀਆਂ ਉਡਾਣਾਂ ‘ਚ ਹੋਰ ਹਵਾਈ ਅੱਡਿਆਂ ‘ਤੇ ਨਾ ਰੁਲਣ ਤੇ ਸਿੱਧੇ ਟਿਕਾਣੇ ਜਾ ਲੱਗਣ ਪਰ ਕਈ ਸਾਡਿਆਂ ਨੂੰ ਭਲ਼ ਨੀ ਪਚਦੀ।ਕੁਝ ਏਅਰ ਹੋਸਟੈਸਾਂ ਦਾ ਕਹਿਣਾ ਹੈ ਕਿ ਉਹ ਇਸ ਜਹਾਜ਼ ‘ਚ ਕੰਮ ਕਰਨੋਂ ਕਤਰਾਉਂਦੀਆਂ ਹਨ। ਜੇ ਚਾਲੇ ਇਹੀ ਰਹੇ ਤਾਂ ਕੰਮ ਕਰਨ ਵਾਲਿਆਂ ਦੀ ਯੂਨੀਅਨ ਸ਼ਿਕਾਇਤਾਂ ਤੋਂ ਅੱਕ ਕੇ ਇਹ ਜਹਾਜ਼ ਸੇਵਾ ਬੰਦ ਕਰਾਉਣ ਨੂੰ ਕਹਿ ਸਕਦੀ ਹੈ ਜਾਂ ਫਿਰ ਹੁਣ ਇਹ ਮੰਗ ਕਰੀਏ ਕਿ ਏਅਰ ਹੋਸਟੈਸਾਂ ਦੀ ਥਾਂ ‘ਤੇ ਵੱਡੇ-ਵੱਡੇ ਕੱਦਾਂ ਵਾਲੇ ਬਾਊਂਸਰ ਲਾ ਦਿਓ ਜਹਾਜ਼ ‘ਚ!

ਫਲਾਈਟ ਵੀ ਵਧੀਆ, ਜਹਾਜ਼ ਵੀ ਆਹਲਾ ਲਾਇਆ, ਅੰਦਰ ਖਾਣਾ ਵੀ ਪੰਜਾਬੀ ਮਿਲਦਾ, ਸਟਾਫ ਦੀ ਮਹਿਮਾਨ ਨਿਵਾਜ਼ੀ ਵੀ ਕਮਾਲ ਦੀ ਆ ਤੇ ਬਹੁਤੇ ਪੰਜਾਬੀ ਜਾਂਦੇ ਵੀ ਬੀਬੇ ਬਣਕੇ ਹਨ ਪਰ ਕੁਝ ਕੁ ਕੋਕੜੂਆਂ ਦੀ ਚੱਟੀ ਕਿਤੇ ਸਾਰੇ ਭਾਈਚਾਰੇ ਨੂੰ ਨਾ ਭਰਨੀ ਪੈ ਜਵੇ!ਹੁਣ ਵੀ ਬੇਨਤੀ ਹੈ ਕਿ ਇਸ ਸਬੰਧੀ ਨਜ਼ਦੀਕੀਆਂ ਨੂੰ ਜਾਗਰੂਕ ਕਰੋ, ਸਮਝਾਓ, ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ। – ਗੁਰਪ੍ਰੀਤ ਸਿੰਘ ਸਹੋਤਾ