Wednesday , May 12 2021

ਕਿਸਾਨ ਸੰਘਰਸ਼ ਤੇ ਏਨੇ ਸਮੇਂ ਤੋਂ ਚੁੱਪ ਬੈਠੇ ਅਕਸ਼ੇ ਵਲੋਂ ਹੁਣ ਆਇਆ ਇਹ ਟਵੀਟ ਸਾਰੇ ਪਾਸੇ ਹੋ ਗਈ ਚਰਚਾ

ਤਾਜਾ ਵੱਡੀ ਖਬਰ

ਜਦੋਂ ਵੀ ਸਿਨੇਮਾ ਜਗਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਰਤ ਦੇ ਬਾਲੀਵੁੱਡ ਦਾ ਨਾਮ ਸ਼ਾਇਦ ਸਭ ਤੋਂ ਪਹਿਲਾਂ ਆਉਂਦਾ ਹੈ। ਕਿਉਂਕਿ ਇਸ ਵਿਸ਼ਵ ਭਰ ਦੇ ਇਤਿਹਾਸ ਦੇ ਵਿਚ ਸ਼ਾਇਦ ਹੀ ਕੋਈ ਅਜਿਹਾ ਸਿਨੇਮਾ ਜਗਤ ਹੋਵੇ ਜਿੱਥੇ ਸਭ ਤੋਂ ਵਧ ਤਦਾਦ ਵਿਚ ਇਕ ਸਾਲ ਦੌਰਾਨ ਫਿਲਮਾਂ ਬਣਦੀਆਂ ਹੋਣ। ਬਾਲੀਵੁੱਡ ਦੇ ਵਿਚ ਸਭ ਤੋਂ ਵੱਧ ਕੰਮ ਕਰਨ ਵਾਲੇ ਕਲਾਕਾਰ ਪਾਏ ਜਾਂਦੇ ਹਨ। ਇਨ੍ਹਾਂ ਕਲਾਕਾਰਾਂ ਵੱਲੋਂ ਕੀਤੀ ਗਈ ਅਦਾਕਾਰੀ ਦੇ ਸਦਕਾ ਦਰਸ਼ਕ ਇਨ੍ਹਾਂ ਦੇ ਨਾਲ ਵੱਧ ਤੋਂ ਵੱਧ ਜੁੜਦੇ ਹਨ ਅਤੇ ਕਈ ਫਿਲਮਾਂ ਨੂੰ ਦਹਾਕਿਆਂ ਬੱਧੀ ਆਪਣੇ ਦਿਲਾਂ ਅੰਦਰ ਸਮੋਈ ਰੱਖਦੇ ਹਨ।

ਭਾਰਤੀ ਹਿੰਦੀ ਫਿਲਮੀ ਜਗਤ ਤੋਂ ਕਈ ਅਜਿਹੀਆਂ ਵਿਸ਼ਵ ਪ੍ਰਸਿੱਧ ਹਸਤੀਆਂ ਹਨ ਜੋ ਹਰ ਸਮੇਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀਆਂ ਰਹਿਣੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਮਸ਼ਹੂਰ ਹਸਤੀ ਅਕਸ਼ੈ ਕੁਮਾਰ ਹੈ ਜੋ ਆਪਣੀਆਂ ਐਕਸ਼ਨ ਭਰਪੂਰ ਫ਼ਿਲਮਾਂ ਕਾਰਨ ਪੂਰੇ ਵਿਸ਼ਵ ਭਰ ਦੇ ਵਿੱਚ ਜਾਣੇ ਜਾਂਦੇ ਹਨ। ਅਕਸ਼ੈ ਕੁਮਾਰ ਸੋਸ਼ਲ ਮੀਡੀਆ ਉਪਰ ਵੀ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਸਮੇਂ-ਸਮੇਂ ਉੱਪਰ ਉਹ ਆਪਣੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਦਰਸ਼ਕਾਂ ਦੇ ਨਾਲ ਸਾਂਝੀਆਂ ਵੀ ਕਰਦੇ ਹਨ।

ਹੁਣ ਉਨ੍ਹਾਂ ਨੇ ਇਕ ਵਾਰ ਫਿਰ ਆਪਣੀ ਇਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਨੇ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ ਹੈ। ਆਪਣੀ ਇਸ ਵੀਡੀਓ ਨੂੰ ਅਕਸ਼ੈ ਕੁਮਾਰ ਨੇ ਟਵਿਟਰ ਅਤੇ ਇੰਸਟਾਗ੍ਰਾਮ ਉਪਰ ਸਾਂਝਾ ਕੀਤਾ। ਦੱਸ ਦੇਈਏ ਕਿ ਇਹ ਵੀਡੀਓ ਉਨ੍ਹਾਂ ਵੱਲੋਂ ਕੀਤੀ ਗਈ ਫਿਲਮ ਕੇਸਰੀ ਦੀ ਹੈ ਜਿਸ ਨੇ 2 ਸਾਲ ਪੂਰੇ ਕਰ ਲਏ ਹਨ। ਵੀਡੀਓ ਨੂੰ ਸ਼ੇਅਰ ਕਰ ਅਕਸ਼ੈ ਨੇ ਕੈਪਸ਼ਨ ਵਿਚ ਲਿਖਿਆ ਕਿ 10 ਹਜ਼ਾਰ ਅੱਤਵਾਦੀ ਅਤੇ 21 ਸਿੱਖ ਇਹ ਲਾਈਨ ਹੀ ਮੇਰੇ ਲਈ ਕਾਫ਼ੀ ਸੀ ਇਸ ਫਿਲਮ ਨੂੰ ਕਰਨ ਲਈ।

ਇਸ ਫਿਲਮ ਨੂੰ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਕੇਸਰੀ ਫਿਲਮ ਨੂੰ ਦੋ ਸਾਲ ਪੂਰੇ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਅਕਸ਼ੈ ਕੁਮਾਰ ਤੋਂ ਇਲਾਵਾ ਪਰੀਣਿਤੀ ਚੋਪੜਾ ਨੇ ਅਹਿਮ ਭੂਮਿਕਾ ਨਿਭਾਈ ਸੀ। ਦੱਸ ਦੇਈਏ ਕਿ ਹਾਲ ਹੀ ਦੌਰਾਨ ਇਸ ਫ਼ਿਲਮ ਨਾਲ ਜੁੜੇ ਹੋਏ ਅਭਿਨੇਤਾ ਸੰਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ ਜਿਸ ਕੇਸ ਦੀ ਜਾਂਚ ਅਜੇ ਤੱਕ ਜਾਰੀ ਹੈ।