ਕਿਸਾਨ ਨੇ ਮੱਝ ਦੀ ਮੌਤ ਤੋਂ ਬਾਅਦ ਸਾਰੇ ਪਿੰਡ ਨੂੰ ਪੁੜੀਆਂ ਲੱਡੂ ਅਤੇ ਜਲੇਬੀਆਂ ਆਦਿ ਖਵਾਈਆਂ – ਦਸਿਆ ਇਹ ਕਾਰਨ

ਆਈ ਤਾਜ਼ਾ ਵੱਡੀ ਖਬਰ 

ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿਸ ਤੋਂ ਮਨੁੱਖ ਦੀ ਇਨਸਾਨੀਅਤ ਸ਼ਰਮਸਾਰ ਹੁੰਦੀ ਦਿਖਾਈ ਦਿੰਦੀ ਹੈ। ਜਿੱਥੇ ਇੱਕ ਮਨੁੱਖ ਹੀ ਦੂਜੇ ਮਨੁੱਖ ਦੇ ਨਾਲ ਜਾਨਵਰਾਂ ਦੇ ਵਰਗਾ ਵਿਵਹਾਰ ਕਰਦਾ ਹੈ । ਦੇਸ਼ ਭਰ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿੱਥੇ ਕੁਝ ਲੋਕ ਜਾਨਵਰਾਂ ਦੇ ਨਾਲ ਪਿਆਰ ਕਰਨ ਦੀ ਮਿਸਾਲ ਕਾਇਮ ਕਰਦੇ ਹਨ । ਗੱਲ ਕੀਤੀ ਜਾਵੇ ਜੇਕਰ ਕਿਸਾਨਾਂ ਦੀ ਤਾਂ, ਕਿਸਾਨਾਂ ਦੇ ਲਈ ਉਨ੍ਹਾਂ ਦੇ ਪਸ਼ੂ ਹੀ ਸਭ ਕੁਝ ਹੁੰਦੇ ਹਨ । ਜਿੱਥੇ ਕਿਸਾਨ ਆਪਣੇ ਪਸ਼ੂਆਂ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੋ ਕੇ ਖੇਤਾਂ ਦੇ ਵਿੱਚ ਫ਼ਸਲਾਂ ਨੂੰ ਉਗਾਉਂਦਾ ਹੈ । ਉਥੇ ਹੀ ਜਦੋਂ ਉਸ ਦਾ ਪਸ਼ੂ ਕਿਸੇ ਕਾਰਨ ਬੀਮਾਰ ਹੋ ਜਾਂਦਾ ਹੈ , ਜਾਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਕਿਸਾਨ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ।

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕਿਸਾਨ ਬਾਰੇ ਦੱਸਾਂਗੇ ,ਜਿਸ ਕਿਸਾਨ ਨੇ ਆਪਣੀ ਮੱਝ ਦੀ ਸਤਾਰ੍ਹਵੀਂ ਮਨਾਈ ਅਤੇ ਉਸ ਵੱਲੋਂ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਪੂੜੀਆਂ , ਸਬਜ਼ੀ ਲੱਡੂ ਅਤੇ ਜਲੇਬੀਆਂ ਵੀ ਖਵਾਈਆਂ ਗਈਆਂ । ਉਥੇ ਹੀ ਇਸ ਪਸ਼ੂ ਪਾਲਕ ਨੇ ਆਪਣੇ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਭੋਜ ਤੇ ਸੱਦਾ ਦਿੱਤਾ ਸੀ। ਨਾਲ ਲੱਗਦੇ ਪਿੰਡ ਦੇ ਰਹਿਣ ਵਾਲੇ ਜੈ ਭਗਵਾਨ ਜੋ ਇੱਕ ਕਿਸਾਨ ਤੇ ਪਸ਼ੂ ਪਾਲਕ ਹੈ ਤੇ ਉਸ ਦੀ ਕੰਮ ਦੀ ਚਰਚਾ ਇਲਾਕੇ ਦੇ ਵਿੱਚ ਹੁੰਦੀ ਰਹਿੰਦੀ ਹੈ । ਇਸ ਕਿਸਾਨ ਨੂੰ ਆਪਣੇ ਪਸ਼ੂਆਂ ਦੇ ਨਾਲ ਬਹੁਤ ਪਿਆਰ ਹੈ ਅਤੇ ਜਦੋਂ ਇਸ ਦੀ ਮੱਝ ਦੀ ਮੌਤ ਹੋ ਗਈ ਤਾਂ ਉਸ ਨੇ ਇਸ ਮੱਝ ਨੂੰ ਆਪਣੇ ਪਲਾਟ ਵਿਚ ਹੀ ਦਫ਼ਨਾਇਆ।

ਇੰਨਾ ਹੀ ਨਹੀਂ ਸਗੋਂ ਇਸ ਕਿਸਾਨ ਤੇ ਪਸ਼ੂ ਪਾਲਕ ਦੇ ਵੱਲੋਂ ਆਪਣੀ ਮੱਝ ਦੀ 17 ਵੀ ਮੌਤ ਦੇ ਬਾਅਦ ਕੀਤੀ ਗਈ ਅਤੇ ਇਸ ਦੇ ਲਈ ਰਿਸ਼ਤੇਦਾਰਾਂ ਤੇ ਪਿੰਡ ਦੇ ਲੋਕਾਂ ਨੂੰ ਵੀ ਇਸ ਕਿਸਾਨ ਦੇ ਵੱਲੋਂ ਸੱਦਿਆ ਗਿਆ । ਜਿੱਥੇ ਉਸਦੇ ਵੱਲੋਂ ਪੂੜ੍ਹੀਆਂ, ਸਬਜ਼ੀ , ਲੱਡੂ ਅਤੇ ਜਲੇਬੀਆਂ ਦਾ ਭੋਜਨ ਤਿਆਰ ਕਰਵਾਇਆ ਗਿਆ । ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਤੇ ਉਨ੍ਹਾਂ ਵੱਲੋਂ ਭੋਜਨ ਛਕਿਆ ਕਿਹਾ, ਇਸ ਕਿਸਾਨ ਦੇ ਵੱਲੋਂ ਆਪਣੇ ਪਸ਼ੂਆਂ ਦੇ ਨਾਲ ਪਿਆਰ ਦੀ ਇੱਕ ਅਨੋਖੀ ਮਿਸਾਲ ਕਾਇਮ ਕੀਤੀ ਹੈ ; ਜਿਸ ਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਛਿੜੀ ਹੋਈ ਹੈ ।

ਉਥੇ ਹੀ ਜਦੋਂ ਇਸ ਕਿਸਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਡੰਗਰਾਂ ਨੂੰ ਬੱਚਿਆਂ ਦੇ ਵਾਂਗ ਪਾਲਦੇ ਹਨ ਤੇ ਇਸ ਮੱਝ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੱਕੀ ਕੱਟੀਆਂ ਤੇ ਇਕ ਕੱਟਾ ਉਸ ਦੀ ਝੋਲੀ ਪਾਈ ਸੀ। ਜਿਸ ਦੇ ਚੱਲਦੇ ਉਸ ਦੇ ਵੱਲੋਂ ਆਪਣੀ ਇਸ ਮੱਝ ਦੇ ਦੇਹਾਂਤ ਤੇ ਦੁਖ ਪ੍ਰਗਟਾਉਂਦੇ ਹੋਏ ਪਿੰਡ ਦੇ ਲੋਕਾਂ ਨੂੰ ਭੋਜਨ ਛਕਾਇਆ ਗਿਆ।