Tuesday , August 3 2021

ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਧੀ ਆਸਟ੍ਰੇਲੀਆ ਚ ਕਿਸਾਨ ਅੰਦੋਲਨ ਲਈ ਕਰ ਰਹੀ ਇਹ ਕੰਮ

ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਦੇ ਹੱਕ ਚ ਲਗਾਤਾਰ ਵਿਦੇਸ਼ੀ ਧਰਤੀ ਤੋਂ ਸਮਰਥਨ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਕਿਸਾਨੀ ਅੰਦੋਲਨ ਸਿਖਰਾਂ ਤੇ ਪਹੁੰਚ ਰਿਹਾ ਹੈ। ਜਿੱਥੇ ਵਿਦੇਸ਼ੀ ਹਸਤੀਆਂ ਇਸ ਚ ਆਪਣੀ ਸ਼ਮੂਲੀਅਤ ਕਰ ਰਹੀਆਂ ਨੇ,ਉਥੇ ਹੀ ਨੌਜਵਾਨ ਪੀੜ੍ਹੀ ਜੌ ਪੰਜਾਬ, ਭਾਰਤ ਤੌ ਸੰਬੰਧ ਰੱਖਦੇ ਨੇ ਉਹ ਵੀ ਅਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਨੇ। ਕਿਸਾਨੀ ਅੰਦੋਲਨ ਲਗਾਤਾਰ ਉਚਾਈਆ ਨੂੰ ਛੂ ਰਿਹਾ ਹੈ, ਹਰ ਕੋਈ ਇਸ ਚ ਸ਼ਮੂਲਿਅਤ ਕਰ ਰਿਹਾ ਹੈ।ਨੌਜਵਾਨ ਲੜਕੇ ਲੜਕੀਆਂ ਬਜ਼ੁਰਗਾਂ ਦਾ ਇਸ ਅੰਦੋਲਣ ਚ ਵਡਮੁੱਲਾ ਯੋਗਦਾਨ ਹੈ।

ਚਾਹੇ ਕੋਈ ਵਿਦੇਸ਼ ਚ ਹੋਵੇ ਜਾਂ ਭਾਰਤ ਚ ਹਰ ਕੋਈ ਆਪਣੇ ਪੱਧਰ ਤੇ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਆਪਣੇ ਪੱਧਰ ਤੇ ਯਤਨ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਇੱਕ ਅਜਿਹੇ ਸ਼ਖਸ਼ ਦੇ ਵਲੋ ਵੀ ਬਿਆਨ ਬਾਜ਼ੀ ਸਾਹਮਣੇ ਆ ਗਈ ਹੈ, ਜਿਸ ਦੇ ਪਿਤਾ ਵਲੋਂ ਇਸ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।ਦਸ ਦਈਏ ਕਿ ਰਾਕੇਸ਼ ਟਿਕੈਤ ਦੀ ਧੀ ਜੋਤੀ ਟਿਕੈਤ ਨੇ ਇਸ ਅੰਦੋਲਨ ਚ ਆਪਣੀ ਹਿਸੇਦਾਰੀ ਭਾਈ ਹੈ। ਉਹਨਾਂ ਵਲੋ ਆਸਟ੍ਰੇਲੀਆ ਤੋਂ ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਥਾਂ ਥਾਂ ਤੇ ਉਹਨਾਂ ਵਲੋ ਹੋਰ ਨੌਜਵਾਨਾਂ ਨੂੰ ਨਾਲ ਲੈਕੇ ਕਿਸਾਨੀ ਅੰਦੋਲਨ ਦੇ ਸਮਰਥਨ ਚ ਭਾਰਤ ਸਰਕਾਰ ਖਿਲਾਫ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਇਸ ਸ਼ਾਂਤਮਈ ਪ੍ਰਦਰਸ਼ਨ ਚ ਜੌ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਚ ਕੀਤਾ ਜਾ ਰਿਹਾ ਹੈ ਉਸ ਚ ਬਹੁਤੇ ਪੰਜਾਬ ,ਹਰਿਆਣਾ, ਰਾਜਸਥਾਨ, ਆਂਧਰਾ ਪ੍ਰਦੇਸ਼ ਦੇ ਨੌਜਵਾਨ ਮੁੱਖ ਯੋਗਦਾਨ ਪਾ ਰਹੇ ਨੇ। ਜੋਤੀ ਟਿਕੈਤ ਵਲੋਂ ਵੀ ਹੁਣ ਖੁੱਲ ਕੇ ਇਹਨਾਂ ਕਾਨੂੰਨਾਂ ਦਾ ਸਮਰਥਾ ਕਿਤਾ ਜਾ ਰਿਹਾ ਹੈ,ਅਤੇ ਓਹ ਬਾਕੀ ਲੋਕਾਂ ਨੂੰ ਵੀ ਆਪਣੇ ਨਾਲ ਜੋੜ ਰਹੇ ਨੇ। ਮੌਕੇ ਤੇ ਕਾਫੀ ਲੋਕ ਤਖਤੀਆਂ ਲੈਕੇ ਪਹੁੰਚੇ ਹੋਏ ਸਨ ਜਿਹਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਚ ਕਿਸਾਨਾਂ ਵਲੋ ਲਗਾਤਾਰ ਕੇਂਦਰ ਦੀ ਸਰਕਾਰ ਵਲੋ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਦਾ ਵਿਰੌਧ ਕੀਤਾ ਜਾ ਰਿਹਾ ਹੈ। ਪੰਜਾਬ ਹਰਿਆਣਾ ਦੇ ਕਿਸਾਨਾਂ ਵਲੋ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਚ ਹੁਣ ਵੱਖ ਵੱਖ ਸੂਬਿਆਂ ਦੇ ਕਿਸਾਨ ਜੁੜ ਰਹੇ ਨੇ। ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨ ਲਗਾਤਾਰ ਸਰਕਾਰ ਨੂੰ ਇਹ ਅਪੀਲ ਕਰ ਰਹੇ ਨੇ ਕਿ ਇਹਨਾਂ ਕਾਨੂੰਨਾਂ ਨੂੰ ਵਾਪਿਸ ਲਿਆ ਜਾਵੇ, ਇਹਨਾਂ ਨੂੰ ਰੱਦ ਕੀਤਾ ਜਾਵੇ। ਹੁਣ ਤੱਕ ਇਸ ਅੰਦੋਲਨ ਚ ਕਈ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਕਈਆਂ ਦੇ ਘਰ ਉੱਜੜ ਚੁੱਕੇ ਨੇ,ਪਰ ਹੁਣ ਤਕ ਹੱਲ ਨਹੀਂ ਨਿਕਲਿਆ।
ਆਸਟ੍ਰੇਲੀਆ ਚ ਜੌ ਸ਼ਾਂਤਮਈ ਪ੍ਰਦਸ਼ਨ ਚਲ ਰਿਹਾ ਹੈ ਉਸ ਚ ਖਾਲਸਾ ਏਡ ਵਲੋ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ।