Sunday , September 26 2021

ਕਿਸਾਨ ਅੰਦੋਲਨ : ਹੁਣ ਆਈ ਇਹ ਵੱਡੀ ਮਾੜੀ ਖਬਰ ਸੁਣ ਕਿਸਾਨਾਂ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ, ਇਸ ਕਿਸਾਨੀ ਸੰਘਰਸ਼ ਨੂੰ ਸਭ ਵਰਗਾਂ ਵੱਲੋਂ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ। ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਹਰ ਸੰਭਵ ਮਦਦ ਮੁਹਈਆ ਕਰਵਾਈ ਜਾ ਰਹੀ ਹੈ। ਉਥੇ ਹੀ ਇਸ ਕਿਸਾਨੀ ਸੰਘਰਸ਼ ਦੌਰਾਨ ਸੰਘਰਸ਼ ਕਰ ਰਹੇ ਬਹੁਤ ਸਾਰੇ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ। ਸੰਘਰਸ਼ ਦੌਰਾਨ ਸ਼-ਹੀ-ਦ ਹੋਏ ਇਨ੍ਹਾਂ ਕਿਸਾਨਾਂ ਦੀ ਕਮੀ ਇਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਤੱਕ ਇਸ ਕਿਸਾਨੀ ਸੰਘਰਸ਼ ਵਿਚ ਸੌ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। 26 ਜਨਵਰੀ ਦੀ ਘਟਨਾ ਨੂੰ ਲੈ ਕੇ ਲੋਕ ਅਜੇ ਸੋਚਾਂ ਵਿਚ ਹਨ ,ਇਸ ਸਮੇਂ ਟਰੈਕਟਰ ਪਰੇਡ ਦੌਰਾਨ ਪੁਲਿਸ ਵੱਲੋਂ ਧੱ-ਕੇ-ਸ਼ਾ-ਹੀ ਨਾਲ ਬਹੁਤ ਸਾਰੇ ਲੋਕਾਂ ਨੂੰ ਝੂਠੇ ਕੇਸ ਪਾ ਕੇ ਰੱਖਿਆ ਹੋਇਆ ਹੈ। ਉੱਥੇ ਹੀ ਹੁਣ ਕਿਸਾਨ ਅੰਦੋਲਨ ਤੋਂ ਇੱਕ ਆਈ ਮਾੜੀ ਖਬਰ ਕਾਰਨ ਕਿਸਾਨਾਂ ਵਿੱਚ ਫਿਰ ਤੋਂ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਚਲ ਰਹੇ ਸੰਘਰਸ਼ ਵਿਚ ਇੱਕ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀ।

ਜਿੱਥੇ ਬਹੁਤ ਸਾਰੇ ਲੋਕ ਠੰਡ ਦੇ ਕਾਰਣ ਸ਼-ਹੀ-ਦ ਹੋ ਚੁੱਕੇ ਹਨ। ਹੁਣ ਉਨ੍ਹਾਂ ਵਿੱਚ ਇੱਕ ਨਾਮ ਹੋਰ ਜੁੜ ਚੁੱਕਾ ਹੈ। ਦਿੱਲੀ ਧਰਨੇ ਵਿੱਚ ਠੰਡ ਲੱਗਣ ਕਾਰਨ ਇਕ ਕਿਸਾਨ ਬਿਮਾਰ ਹੋ ਗਿਆ ਸੀ। ਜਿਸ ਦੀ ਹਾਲਤ ਨੂੰ ਵੇਖਦਿਆਂ ਹੋਇਆਂ ਨਜ਼ਦੀਕ ਰੋਹਤਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਤੋਂ ਬਾਅਦ ਹਾਲਤ ਨੂੰ ਵੇਖਦਿਆਂ ਹੋਇਆਂ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਉਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਜਿਥੇ ਅੱਜ ਉਹ ਕਿਸਾਨ ਸ਼-ਹੀ-ਦ ਹੋ ਗਿਆ। ਜਿਸ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਭਾਨ ਸਿੰਘ ਪਿੰਡ ਈਨਾ ਬਾਜਵਾ ਨੇੜੇ ਸੇਰਪੁਰ ਵਜੋਂ ਹੋਈ ਹੈ। ਇਹ ਮ੍ਰਿਤਕ ਕਿਸਾਨ 38 ਵਰ੍ਹਿਆਂ ਦਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਦੋ ਬੇਟੇ ਅਤੇ ਪਤਨੀ ਨੂੰ ਛੱਡ ਗਿਆ ਹੈ। ਉਗਰਾਹਾਂ ਗਰੁੱਪ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰ ਵੱਲੋਂ ਨੌਕਰੀ ਦੇਣ,ਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਉਗਰਾਹਾਂ ਗਰੁੱਪ ਦੇ ਬਲਵਿੰਦਰ ਸਿੰਘ ਨੇ ਕਾਲਾ ਬੂਲਾ ਨੇ ਦਸਿਆ ਹੈ ਕਿ 1 ਫਰਵਰੀ ਨੂੰ ਕਿਸਾਨ ਰੇਸ਼ਮ ਸਿੰਘ ਦੀ ਲਾਸ਼ ਕਾਤਰੋ ਚੌਂਕ ਵਿੱਚ ਰੱਖ ਕੇ ਸਰਕਾਰ ਪਾਸੋਂ ਨੌਕਰੀ ਅਤੇ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਜਾਵੇਗੀ।