Friday , October 7 2022

ਕਿਸਾਨ ਅੰਦੋਲਨ ਦੇ ਵਿਰੋਧ ਦੇ ਵਿਚਕਾਰ ਅੰਬਾਨੀ ਪ੍ਰੀਵਾਰ ਲਈ ਆ ਗਈ ਇਹ ਵੱਡੀ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਜਿਸ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਸ਼ੁਰੂ ਹੋਇਆ ਹੈ। ਉਸ ਸਮੇਂ ਤੋਂ ਹੀ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟ੍ਰੋਲ ਪੰਪ, ਮਾਲਜ਼,ਟੋਲ ਪਲਾਜ਼ਾ ਅਤੇ ਭਾਜਪਾ ਦੇ ਆਗੂਆਂ ਦਾ ਘਿਰਾਉ ਕਰਕੇ ਧਰਨੇ-ਪ੍ਰਦਰਸ਼ਨ ਜਾਰੀ ਰੱਖੇ ਹੋਏ ਹਨ। ਜਿੱਥੇ ਪੰਜਾਬ ਅੰਦਰ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਾਰਪੋਰੇਟ ਘਰਾਣਿਆਂ ਦਾ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਜਿੱਥੇ ਕੇਂਦਰ ਸਰਕਾਰ ਵੱਲੋਂ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਹਿਤ ਵਿਚ ਦੱਸੇ ਗਏ ਸਨ। ਉਥੇ ਹੀ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਦੱਸੇ ਗਏ ਹਨ। ਇਸ ਵਿਰੋਧ ਦੇ ਚਲਦੇ ਹੋਏ ਮੁਕੇਸ਼ ਅੰਬਾਨੀ ਘਰਾਣੇ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਕਿਸਾਨੀ ਸੰਘਰਸ਼ ਦੇ ਕਾਰਣ ਮੁਕੇਸ਼ ਅੰਬਾਨੀ ਦੁਨੀਆਂ ਦੇ ਪਹਿਲੇ 10 ਅਮੀਰਾਂ ਦੀ ਲਿਸਟ ਵਿਚੋਂ ਬਾਹਰ ਹੋ ਗਏ ਹਨ। ਉਥੇ ਹੀ ਉਹ ਹੁਣ ਏਸ਼ੀਆ ਦੇ ਵੀ ਸਭ ਤੋ ਅਮੀਰ ਆਦਮੀ ਨਹੀਂ ਰਹੇ। ਲੋਕਾਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਜੀਓ ਕੰਪਨੀ ਦੇ ਨੰਬਰ ਵੀ ਪੋਰਟ ਕਰਵਾਏ ਜਾ ਰਹੇ ਹਨ। ਹੁਣ ਕਿਸਾਨੀ ਅੰਦੋਲਨ ਦੇ ਵਿਰੋਧ ਦੇ ਵਿਚਕਾਰ ਅੰਬਾਨੀ ਪਰਿਵਾਰ ਲਈ ਇੱਕ ਹੋਰ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ।

ਇਸ ਸਮੇਂ ਰਿਲਾਇੰਸ ਕੈਪੀਟਲ ਲਿਮਟਿਡ ਵਿਕਰੀ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ। ਰਿਲਾਇੰਸ ਨੂੰ ਕਿਸਾਨੀ ਸੰਘਰਸ਼ ਦੌਰਾਨ ਬਹੁਤ ਸਾਰਾ ਨੁਕਸਾਨ ਹੋਇਆ ਹੈ। ਦਸੰਬਰ 2020 ਦੇ ਅਖੀਰ ਤੱਕ 4018 ਕਰੋੜ ਰੁਪਏ ਦਾ ਘਾਟਾ ਰਿਲਾਇੰਸ ਕੈਪੀਟਲ ਨੂੰ ਹੋਇਆ ਹੈ। ਜੋ ਉਸ ਤੋਂ ਪਹਿਲਾਂ 2019 ਸਾਲ ਵਿੱਚ 135.00 ਕਰੋੜ ਰੁਪਏ ਸੀ। ਰਿਲਾਇੰਸ ਦੇ ਸ਼ੇਅਰ ਦੇ ਗੱਲ ਦੇਖੀ ਜਾਵੇ ਤਾਂ ਉਸ ਵਿੱਚ ਵੀ ਕਾਫ਼ੀ ਗਿਰਾਵਟ ਆਈ ਹੈ। ਜਿਸ ਨਾਲ ਕੰਪਨੀ ਦੇ ਨਿਵੇਸ਼ਕਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ।

ਇਹ ਸਭ ਕਿਸਾਨੀ ਸੰਘਰਸ਼ ਦੇ ਚੱਲਦੇ ਹੋਏ ਵਿਰੋਧ ਕਾਰਨ ਹੋਇਆ ਹੈ। ਸ਼ੇਅਰ ਭਾਰ 10.09 ਉੱਤੇ ਆ ਗਿਆ ਹੈ। ਜਦ ਕੇ ਕੰਪਨੀ ਦਾ ਕੁੱਲ ਮਾਰਕੀਟ ਕੈਪਿਟਲ 254 ਕਰੋੜ ਰੁਪਏ ਹੈ। ਬੀਤੇ ਸਾਲ ਰਿਲਾਇੰਸ ਕੈਪੀਟਲ ਦੀਆਂ ਇਕਾਈਆਂ ਵਿਚ ਪੂਰੀ ਜਾਂ ਕੁਝ ਹਿੱਸੇਦਾਰੀ ਲੈਣ ਨੂੰ ਲੈ ਕੇ ਰੁਚੀ ਪੱਤਰ ਮੰਗੇ ਗਏ ਸਨ। ਆਰ ਸੀ ਐਲ ਦੀਆਂ ਸਹਾਇਕ ਇਕਾਈਆਂ ਰਲਾਇਸ ਜਰਨਲ ਇੰਸ਼ੋਰੰਸ, ਰਿਲਾਇੰਸ ਫਾਇਨੈਂਸ਼ੀਅਲ, ਰਿਲਾਇੰਸ ਨਿਪਨ ਲਾਈਫ ਇੰਸ਼ੋਰੈਂਸ ਕੰਪਨੀ, ਰਿਲਾਇੰਸ ਸਿਕਿਉਰਿਟੀਜ਼ ਹਨ। ਹੁਣ ਵਿਕਰੀ ਪ੍ਰਕਿਰਿਆ ਉਸ ਸਮੇਂ ਹੋ ਰਹੀ ਹੈ ਜਦੋਂ ਕੰਪਨੀ ਨੂੰ ਬਹੁਤ ਵੱਡਾ ਘਾਟਾ ਹੋ ਰਿਹਾ ਹੈ