Friday , October 7 2022

ਕਿਸਾਨ ਅੰਦੋਲਨ ਦੀ ਦੁਨੀਆਂ ਤੇ ਪਈ ਧੁਮ – ਦੁਨੀਆਂ ਦੇ ਚੋਟੀ ਦੇ ਇਸ ਖਿਡਾਰੀ ਨੇ ਦਿੱਤੇ ਏਨੇ ਲੱਖ ਰੁਪਏ ਅੰਦੋਲਨ ਨੂੰ

ਤਾਜਾ ਵੱਡੀ ਖਬਰ

ਸਿਖਰਾਂ ਤੇ ਪਹੁੰਚਿਆ ਕਿਸਾਨੀ ਅੰਦੋਲਨ ਹੁਣ ਉਸ ਪੱਧਰ ਦਾ ਅੰਦੋਲਨ ਬਣ ਚੁੱਕਿਆ ਹੈ ਜਿਸਨੂੰ ਅੰਤਰਰਾਸ਼ਟਰੀ ਪੱਧਰ ਤੇ ਹੁਣ ਵੱਡੀ ਪਹਿਚਾਣ ਮਿਲ ਰਹੀ ਹੈ। ਹਰ ਕੋਈ ਕਿਸਾਨਾਂ ਦੇ ਲਈ ਅੱਗੇ ਆ ਰਿਹਾ ਹੈ, ਉਹਨਾਂ ਦੀ ਆਪਣੇ ਪੱਧਰ ਤੇ ਮਦਦ ਕਰ ਰਿਹਾ ਹੈ। ਹੁਣ ਇੱਕ ਅਜਿਹਾ ਸ਼ਖ਼ਸ ਵੀ ਸਾਹਮਣੇ ਆਇਆ ਹੈ,ਜਿਸਦੇ ਵਲੋਂ ਕਿਸਾਨਾਂ ਨੂੰ ਮਦਦ ਦਿੱਤੀ ਗਈ ਹੈ। ਜਿਸ ਸ਼ਖਸ ਦੇ ਵਲੋ ਇਹ ਉਪਰਾਲਾ ਕੀਤਾ ਗਿਆ ਹੈ, ਉਸਦੀ ਇੱਕ ਆਪਣੀ ਪਹਿਚਾਣ ਅਤੇ ਅਹਿਮੀਅਤ ਹੈ। ਕਿਸਾਨੀ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹਿਚਾਣ ਮਿਲਣ ਦੇ ਨਾਲ ਨਾਲ , ਵੱਡੀਆਂ ਹਸਤੀਆਂ ਵੀ ਇਸਨੂੰ ਕਾਫ਼ੀ ਗੰਭੀਰ ਲੈ ਰਹੀਆਂ ਨੇ। ਬੇਸ਼ਕ ਸਰਕਾਰ ਇਸ ਮਾਮਲੇ ਦਾ ਹੱਲ ਨਾ ਕੱਢ ਰਹੀ ਹੋਵੇ, ਪਰ ਵੱਡਿਆ ਹਸਤੀਆਂ ਲਗਾਤਾਰ ਇਸ ਮਾਮਲੇ ਨੂੰ ਚੁੱਕ ਰਹੀਆਂ ਨੇ।

ਦਸਣਾ ਬਣਦਾ ਹੈ ਕਿ ਫੁੱਟਬਾਲ ਖਿਡਾਰੀ ਦੇ ਵਲੋ ਅੱਗੇ ਆ ਕੇ ਕਿਸਾਨਾਂ ਦੀ ਮਦਦ ਕੀਤੀ ਗਈ ਹੈ, ਜਿਸਦੀ ਬਕਾਇਦਾ ਉਹਨਾਂ ਵਲੋ ਜਾਣਕਾਰੀ ਵੀ ਸਾਂਝੀ ਕੀਤੀ ਗਈ। ਖਿਡਾਰੀ ਜੁਜੂ ਸਮਿਥ ਸੁਸ਼ਟਰ ਨੇ ਕਿਸਾਨਾਂ ਦੀ ਮਦਦ ਕੀਤੀ ਹੈ, ਪੈਸੇ ਦਿੱਤੇ ਗਏ ਨੇ ਤਾਂ ਜੌ ਕਿਸਾਨਾਂ ਨੂੰ ਫਾਇਦਾ ਹੋ ਸਕੇ, ਅਤੇ ਇਹ ਅੰਦੋਲਨ ਸਿਖਰਾਂ ਤੇ ਜਾ ਸਕੇ। ਅਮਰੀਕਾ ਦੀ ਨੈਸ਼ਨਲ ਫੁੱਟਬਾਲ ਲੀਗ ਦੇ ਖਿਡਾਰੀ ਵਲੋ 10,000 ਡਾਲਰ ਦਾਨ ਵਿੱਚ ਦਿੱਤੇ ਗਏ ਨੇ। ਉਹਨਾਂ ਵਲੋ ਇਹ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ। ਇਸ ਮਦਦ ਪਿੱਛੇ ਉਹਨਾਂ ਦਾ ਸਿਰਫ ਇਹੀ ਮਕਸਦ ਹੈ ਕਿ ਕਿਸਾਨਾਂ ਦਾ ਅੰਦੋਲਨ ਸਿਖਰਾਂ ਤੇ ਜਾਵੇ, ਅਤੇ ਕਿਸਾਨਾਂ ਨੂੰ ਜਿਹੜੀਆ ਮੁਸ਼ਕਿਲਾਂ ਆ ਰਹੀਆਂ ਨੇ ਉਹ ਆਉਣੀਆਂ ਬੰਦ ਹੋਣ ।

ਜਿਕਰੇਖ਼ਾਸ ਹੈ ਕਿ ਮੈਡੀਕਲ ਸਹਾਇਤਾ ਦੇ ਲਈ ਇਹ ਪੈਸੇ ਦਿੱਤੇ ਗਏ ਨੇ, ਮੈਡੀਕਲ ਦੇ ਨਾਲ ਸੰਬੰਧਿਤ ਕਈ ਪਰੇਸ਼ਾਨੀਆਂ ਕਿਸਾਨਾਂ ਨੂੰ ਆ ਰਹੀਆਂ ਸਨ ਜਿਸਨੂੰ ਦੇਖਦੇ ਹੋਏ ਇਹ ਉਪਰਾਲਾ ਕੀਤਾ ਗਿਆ ਹੈ। ਅਸੀ ਸਭ ਜਾਣਦੇ ਹਾਂ ਕਿ ਕਿਸਾਨ ਪਿਛਲੇ ਦੋ ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ, ਪਰ ਸਰਕਾਰ ਨਾਲ ਉਹਨਾਂ ਦੀ ਬਣ ਨਹੀਂ ਰਹੀ। ਸਰਕਾਰ ਦਾ ਅਪਣਾ ਅੜੀਅਲ ਰਵਈਆ ਹੈ ਅਤੇ ਕਿਸਾਨਾਂ ਦੀਆਂ ਆਪਣੀਆਂ ਮੰਗਾ। ਇਹਨਾਂ ਦੋਨਾਂ ਦੇ ਵਿੱਚ ਹੀ ਗੱਲ ਅਟਕੀ ਪਈ ਹੈ ਅਤੇ ਕੋਈ ਹਲ ਨਹੀ ਹੋ ਰਿਹਾ ਹੈ।

ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਨੁਕਿਲੀਆਂ ਤਾਰਾਂ ਸਮੇਤ ਪੱਥਰ ਅਤੇ ਕਿੱਲ ਤਕ ਸੜਕ ਤੇ ਲਾ ਦਿੱਤੇ ਨੇ, ਅਤੇ ਗਲਬਾਤ ਦਾ ਸੱਦਾ ਵੀ ਨਾਲ ਹੀ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਇਹ ਦੋਹਰਾਪਨ ਸਭ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਰਿਹਾ ਹੈ, ਇਹ ਸੋਚਣ ਤੇ ਵੀ ਮਜਬੂਰ ਕਰ ਰਿਹਾ ਹੈ ਕਿ ਸਰਕਾਰ ਆਪਣੇ ਦੋ ਰੂਪ ਜਨਤਾ ਨੂੰ ਕਿਉਂ ਦਿਖਾ ਰਹੀ ਹੈ। ਆਖਿਰਕਾਰ ਕਿਸਾਨਾਂ ਦੇ ਨਾਲ ਜੌ ਦੇਸ਼ ਦਾ ਅੰਨਦਾਤਾ ਹੈ ਉਸ ਨਾਲ ਅਜਿਹਾ ਵਤੀਰਾ ਕਿਉਂ ਕੀਤਾ ਜਾ ਰਿਹ ਹੈ।