Thursday , October 21 2021

ਕਿਸਾਨਾਂ ਲਈ ਸਰਕਾਰ ਦੇ ਖਜ਼ਾਨੇ ਖਾਲੀ ਪਰ ਕੈਪਟਨ ਦਾ 2 ਰਾਤਾਂ ਦਾ ਡਿਨਰ ‘5 ਲੱਖ’ ਦਾ!

ਅਕਸਰ ਹੀ ਕੋਈ ਸਬਸਿਡੀ ਜਾ ਕਰਜ਼ਾ ਮੁਆਫੀ ਵੇਲੇ ਪੰਜਾਬ ਦੇ ਖਾਲੀ ਪਾਏ ਖਜ਼ਾਨੇ ਦੀ ਦੁਹਾਈ ਦਿੱਤੀ ਜਾਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕੇ ਸਰਕਾਰ ਦੀ ਮੌਜਮਸਤੀ ਵਾਸਤੇ ਖਜ਼ਾਨੇ ਵਿਚ ਪੈਸੇ ਦੀ ਕੋਈ ਕਮੀ ਨਹੀਂ ਹੈ ।

Image result for ਕੈਪਟਨ

ਇਸਦੀ ਤਾਜਾ ਉਦਾਹਰਣ ਓਦੋਂ ਮਿਲੀ ਜਦੋਂ ਪੰਜਾਬ ‘ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਮੁੰਬਈ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੌਰਾ ਸਰਕਾਰ ਨੂੰ 25 ਲੱਖ ਰੁਪਏ ‘ਚ ਪਿਆ ਸੀ। ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਹੋਟਲ ਤਾਜ ਮਹਿਲ ਪੈਲਸ ‘ਚ ਰੁਕੀ ਸੀ।

ਇਸ ਦਾ ਬਿੱਲ 15,32,609 ਰੁਪਏ ਆਇਆ ਸੀ, ਜਿਸ ‘ਚ 8.63 ਲੱਖ ਰੁਪਏ ਠਹਿਰਨ ‘ਤੇ ਖਰਚ ਹੋਏ ਸਨ। ਮੁੱਖ ਮੰਤਰੀ ਜਿਸ ਕਮਰੇ ‘ਚ ਰੁਕੇ ਸਨ, ਉਸ ਦਾ ਇਕ ਰਾਤ ਦਾ ਕਿਰਾਇਆ 80 ਹਜ਼ਾਰ ਰੁਪਏ ਸੀ। ਰੂਮ ਸਰਵਿਸਿਜ਼ ਅਤੇ ਮਿਨੀ ਬਾਰ ‘ਤੇ 95 ਹਜ਼ਾਰ ਰੁਪਏ ਖਰਚ ਹੋਏ ਸਨ, ਜਦੋਂ ਕਿ 2 ਰਾਤਾਂ ਦੇ ਡਿਨਰ ‘ਤੇ 5 ਲੱਖ ਰੁਪਏ ਦਾ ਖਰਚਾ ਆਇਆ ਸੀ।

ਜਾਣਕਾਰੀ ਮੁਤਾਬਕ ਕੈਪਟਨ ਦੀ ਅਗਵਾਈ ‘ਚ ਇਕ ਵਫਦ ਅਪ੍ਰੈਲ ‘ਚ ਮੁੰਬਈ ਗਿਆ ਸੀ। ਆਰ. ਟੀ. ਆਈ., ਰਿਸਰਚ ਅਤੇ ਡਾਟਾ ਐਨਾਲਿਸਿਸ ਨਾਲ ਜੁੜੀ ਸੰਸਥਾ ਸੋਸ਼ਲ ਰਿਫਾਰਮਰ ਨੇ ਕੈਪਟਨ ਦੇ ਮੁੰਬਈ ਦੌਰੇ ਦੇ ਬਾਰੇ ਆਰ. ਟੀ. ਆਈ. ਤਹਿਤ ਜਾਣਕਾਰੀ ਹਾਸਲ ਕੀਤੀ ਹੈ। ਸੰਸਥਾ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਦੱਸਿਆ ਕਿ 10-12 ਅਪ੍ਰੈਲ ਨੂੰ ਪੰਜਾਬ ਤੋਂ 20 ਲੋਕਾਂ ਦੀ ਟੀਮ ਮੁੰਬਈ ਗਈ ਸੀ, ਜਿਸ ‘ਚ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਜੀਤ ਸਿੰਘ, ਸੁਰੇਸ਼ ਕੁਮਾਰ, ਰਵੀਨ ਠਕੁਰਾਲ, ਤੇਜਿੰਦਰ ਸ਼ੇਰਗਿੱਲ ਅਤੇ ਹੋਰ ਸ਼ਾਮਲ ਸਨ।

Image result for ਕੈਪਟਨ

ਇਸ ਦੌਰੇ ‘ਤੇ 25.07 ਲੱਖ ਰੁਪਏ ਦਾ ਖਰਚਾ ਅਇਆ ਸੀ। ਇਸ ‘ਚ 6.58 ਲੱਖ ਟ੍ਰੈਵਲ ਦਾ ਸੀ। ਕੈਪਟਨ ਤੋਂ ਇਲਾਵਾ ਰਾਣਾ ਗੁਰਜੀਤ, ਰਵੀਨ ਠਕੁਰਾਲ, ਤੇਜਿੰਦਰ ਸ਼ੇਰਗਿੱਲ ਅਤੇ ਸੁਰੇਸ਼ ਕੁਮਾਰ ਨੇ ਬਿਜ਼ਨੈੱਸ ਕਲਾਸ ‘ਚ ਸਫਰ ਕੀਤਾ ਸੀ, ਜਦੋਂ ਕਿ ਮਨਪ੍ਰੀਤ ਬਾਦਲ ਨੇ ਆਪਣਾ ਬਿਜ਼ਨੈੱਸ ਕਲਾਸ ਟਿਕਟ ਰੱਦ ਕਰਵਾ ਕੇ ਇਕਾਨਾਮੀ ਕਲਾਸ ਕਰਵਾਇਆ ਸੀ। ਬਿਜ਼ਨੈੱਸ ਕਲਾਸ ਦੀਆਂ ਟਿਕਟਾਂ ‘ਤੇ 3.5 ਲੱਖ ਰੁਪਏ ਦਾ ਖਰਚਾ ਆਇਆ ਸੀ।