Saturday , January 29 2022

ਕਿਸਾਨਾਂ ਨੇ ਹੁਣ ਖੇਡ ਤਾ ਇਹ ਵੱਡਾ ਦਾਅ ਮੋਦੀ ਸਰਕਾਰ ਪੈ ਗਈ ਸੋਚਾਂ ਚ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ ਹੁਣ ਤਕ ਕਈ ਕਿਸਾਨ ਇਸ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ। ਦੁਨੀਆਂ ਭਰ ਦੇ ਲੋਕਾਂ ਦੇ ਵੱਲੋਂ ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ । ਵੱਖ ਵੱਖ ਦੇਸ਼ਾਂ ਤੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਪਰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਹੀ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਲਗਾਤਾਰ ਭਾਜਪਾ ਸਰਕਾਰ ਤੇ ਭਾਜਪਾ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾ ਤੇ ਬੈਠ ਕੇ ਆਪਣੇ ਹੱਕਾਂ ਤੇ ਮੰਗਾਂ ਖਾਤਰ ਸੰਘਰਸ਼ ਕਰ ਰਹੇ ਹਨ ।

ਪਰ ਬੀਤੇ ਕੁਝ ਦਿਨ ਪਹਿਲਾਂ ਮਾਣਯੋਗ ਅਦਾਲਤ ਦੇ ਵੱਲੋਂ ਕਿਸਾਨੀ ਸੰਘਰਸ਼ ਦੇ ਕਾਰਨ ਦਿੱਲੀ ਦੀਆਂ ਸਰਹੱਦਾਂ ਤੇ ਲੱਗ ਰਹੇ ਸਡ਼ਕੀ ਜਾਮ ਨੂੰ ਖੁਲ੍ਹਵਾਉਣ ਲਈ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਕਿਸਾਨਾਂ ਨੇ ਇਕ ਅਜਿਹਾ ਦਾਓ ਪੇਚ ਖੇਡਿਆ ਹੈ ਜਿਸ ਕਾਰਨ ਹੁਣ ਸਰਕਾਰ ਕਸੂਤੀ ਘਿਰੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਯੂਪੀ ਸਰਹੱਦ ਤੇ ਯੂਪੀ ਗੇਟ ਦੇ ਇਕ ਪਾਸੇ ਦੀ ਸਰਵਿਸ ਲੇਨ ਉੱਪਰੋਂ ਆਪਣੇ ਤੰਬੂ ਪੁੱਟਣੇ ਸ਼ੁਰੂ ਕਰ ਦਿੱਤੇ ਹਨ । ਪਰ ਦਿੱਲੀ ਪੁਲੀਸ ਦੇ ਵੱਲੋਂ ਅਜੇ ਤੱਕ ਵੀ ਆਪਣੀਆਂ ਰੋਕਾਂ ਦੇ ਲਈ ਲਗਾਏ ਹੋਏ ਬੈਰੀਕੇਡ ਨੂੰ ਅਜੇ ਤਕ ਨਹੀਂ ਹਟਾਇਆ ਗਿਆ । ਜਿਸ ਕਾਰਨ ਨੋਇਡਾ ਤੋਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਜਿਸ ਨੂੰ ਲੈ ਕੇ ਹੁਣ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਪਿਛਲੇ ਗਿਆਰਾਂ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜਦੋਂ ਤਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤਕ ਕਿਸਾਨ ਇਸੇ ਤਰ੍ਹਾਂ ਹੀ ਸੰਘਰਸ਼ ਕਰ ਸਕਦੇ ਹਨ ਉਨ੍ਹਾਂ ਕਿਹਾ ਜੇਕਰ ਜ਼ਰੂਰਤ ਪਈ ਤਾਂ ਅਗਲੇ ਡੇਢ ਸਾਲਾਂ ਤਕ ਵੀ ਕਿਸਾਨ ਇੱਥੇ ਰਹਿ ਸਕਦੇ ਹਨ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਅਜੇ ਤੱਕ ਆਪਣੀ ਰੋਕ ਦੇ ਲਈ ਲਗਾਏ ਹੋਏ ਬੈਰੀਕੇਡਸ ਨੂੰ ਨੋਇਡਾ ਤੋਂ ਦਿੱਲੀ ਚ ਜਾਂਦੇ ਰਾਹ ਉੱਪਰੋਂ ਨਹੀਂ ਹਟਾਇਆ , ਇਹ ਸਪਸ਼ਟ ਹੈ ਕਿ ਬੈਰੀਕੇਡਾਂ ਦੇ ਲਈ ਕਿਸਾਨ ਨਹੀਂ ਬਲਕਿ ਪੁਲੀਸ ਪ੍ਰਸ਼ਾਸਨ ਜ਼ਿੰਮੇਵਾਰ ਹਨ ।

ਇੰਨਾ ਹੀ ਨਹੀਂ ਸਗੋਂ ਰਾਕੇਸ਼ ਟਿਕੈਤ ਨੇ ਪੁਲੀਸ ਬੈਰੀਕੇਡ ਤੇ ਉਪਰ ਹਰੇ ਰੰਗ ਦੇ ਨਾਂ ਲਿਖਿਆ ਸੀ ਬੈਰੀਕੇਟਿੰਗ ਕਿ ਜ਼ਿੰਮੇਵਾਰ ਮੋਦੀ ਸਰਕਾਰ , ਮੋਦੀ ਸਰਕਾਰ ਰਾਸਤਾ ਖੋਲ੍ਹੋ ,,ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ ਨੇ ਇਸ ਤਰ੍ਹਾਂ ਬੈਰੀਕੇਟ ਉੱਪਰ ਲਿਖ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕੀ ਰਾਹ ਤਾਂ ਪਹਿਲਾਂ ਦਿੱਲੀ ਪੁਲੀਸ ਨੇ ਬੰਦ ਕੀਤੇ ਹੋਏ ਸਨ ਤੇ ਸਮੇਂ ਅਨੁਸਾਰ ਇਸ ਨੂੰ ਹੋਰ ਮਜ਼ਬੂਤ ਕਰ ਲਿਆ ਗਿਆ ਜਿਵੇ ਕੰਡਿਆਂਵਾਲੀ ਤਾਰ ਦੇ ਨਾਲ , ਸੀਮਿੰਟ ਦੇ ਨਾਲ ,ਆਦਿ ਦੇ ਨਾਲ ਇਹ ਪੱਕੇ ਹੋ ਗਏ ਹਨ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨੀ ਪੁਲਿਸ ਤੇ ਵਲੋਂ ਲਗਾਈਆਂ ਹੋਈਆਂ ਰੋਕਾਂ ਦੇ ਕਾਰਨ ਆ ਰਹੀ ਹੈ ਨਾ ਕਿ ਕਿਸਾਨੀ ਸੰਘਰਸ਼ ਦੇ ਕਰਨ । ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।