Thursday , August 5 2021

ਕਿਸਾਨਾਂ ਨੇ ਹੁਣ ਖਿਚੀ ਇਹ ਤਿਆਰੀ ਪ੍ਰਸ਼ਾਸਨ ਪਿਆ ਫਿਕਰਾਂ ਚ – ਦਿੱਲੀ ਬਾਡਰ ਤੋਂ ਆਈ ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਵਿਰੋਧ ਪ੍ਰਦਰਸ਼ਨ ਜ਼ਰੀਏ ਆਪਣੇ ਹੱਕਾਂ ਦਾ ਸਮਰਥਨ ਕਰਨ ਦੀ ਗੱਲ ਨੂੰ ਸੰਵਿਧਾਨ ਵੀ ਇਜਾਜ਼ਤ ਦਿੰਦਾ ਹੈ। ਜੋ ਚੀਜ਼ ਸਾਡੇ ਹੱਕ ਲਈ ਨਾ ਹੋਵੇ ਅਤੇ ਜਿਸ ਚੀਜ਼ ਜ਼ਰੀਏ ਸਾਡਾ ਨਫ਼ਾ ਹੋਣ ਦੀ ਥਾਂ ‘ਤੇ ਨੁਕਸਾਨ ਦਿਖਾਈ ਦਿੰਦਾ ਹੋਵੇ ਤਾਂ ਉਸ ਚੀਜ਼ ਨੂੰ ਰੱਦ ਕਰਵਾਉਣ ਦੇ ਲਈ ਲੋਕਾਂ ਦਾ ਹੜ੍ਹ ਉੱਮੜ ਪੈਂਦਾ ਹੈ। ਜਿੱਥੇ ਲੋਕ ਭਾਰੀ ਗਿਣਤੀ ਵਿਚ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਵਿਰੋਧ ਪ੍ਰਦਰਸ਼ਨ ਵੀ ਕਰਦੇ ਹਨ। ਇਸ ਵਿਰੋਧ ਪ੍ਰਦਰਸ਼ਨ ਦੀ ਕੋਈ ਸਮਾਂ ਸੀਮਾ ਨਹੀਂ ਹੁੰਦੀ ਇਹ ਸੰਪੂਰਨ ਉਦੋਂ ਹੁੰਦਾ ਹੈ ਜਦੋਂ ਦੋਹਾਂ ਧਿਰਾਂ ਵਿੱਚੋਂ ਇੱਕ ਧਿਰ ਸਬੰਧਤ ਮਾਮਲੇ ਦੇ ਲਈ ਰਾਜ਼ੀ ਹੋ ਜਾਵੇ।

ਇੱਕ ਅਜਿਹਾ ਹੀ ਅੰਦੋਲਨ ਤਕਰੀਬਨ 86 ਦਿਨਾਂ ਤੋਂ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਉਪਰ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਦੇਸ਼ ਦੇ ਕਿਸਾਨ ਮਜ਼ਦੂਰ ਇੱਕਠੇ ਹੋ ਕੇ ਮੋਦੀ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮੌਸਮ ਦੇ ਵਿੱਚ ਆਏ ਹੋਏ ਬਦਲਾਵ ਦੇ ਕਾਰਨ ਹੁਣ ਇਥੇ ਬੈਠੇ ਹੋਏ ਕਿਸਾਨਾਂ ਵੱਲੋਂ ਆਉਣ ਵਾਲੀ ਗਰਮੀ ਦਾ ਮੁਕਾਬਲਾ ਕਰਨ ਦੇ ਲਈ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਗਰਮੀ ਦੇ ਮੱਦੇਨਜ਼ਰ ਇਥੇ ਬੈਠੇ ਹੋਏ ਕਿਸਾਨਾਂ ਵੱਲੋਂ ਫ੍ਰਿੱਜ ਅਤੇ ਪੱਖੇ ਮੰਗਵਾ ਲਏ ਗਏ ਹਨ ਅਤੇ ਸੜਕ ਦੇ ਨਜ਼ਦੀਕ ਦਰੱਖਤਾਂ ਦੀ ਛਾਂ ਦੇ ਹੇਠ ਆਪਣੇ ਰੈਣ ਬਸੇਰੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਦੇ ਸੈਕਟਰ-9 ਬਾਈਪਾਸ ਨਾਲ ਲੱਗਦੇ ਕਰੀਬ ਇਕ ਕਿਲੋਮੀਟਰ ਲੰਬੇ ਪਾਰਕ ਦੇ ਵਿੱਚ ਕਿਸਾਨਾਂ ਨੇ ਆਪਣੇ ਡੇਰੇ ਜਮਾ ਲਏ ਹਨ। ਪਾਰਕ ਦੇ ਵਿਚ ਟਰੈਕਟਰ-ਟਰਾਲੀ ਨੂੰ ਲਿਆਉਣ ਵਾਸਤੇ ਚਾਰਦੀਵਾਰੀ ਨੂੰ ਤੋੜ 8-10 ਫੁੱਟ ਉੱਚੀ ਸੜਕ ਤੋਂ ਰੈਂਪ ਵੀ ਬਣਾ ਲਈ ਗਈ ਹੈ।

ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਪਾਰਕ ਦੇ ਯੋਗਾ ਸ਼ੈੱਡ ਹੇਠ ਆਪਣੇ ਤੰਬੂ ਲਗਾ ਲਏ ਹਨ। ਇੱਥੇ ਪੰਜਾਬ ਦੇ ਖਟਰਾ ਕਲਾਂ, ਘੁਲਾਲ ਅਤੇ ਕੁਟੀਆ ਕਲਾਂ ਦੇ ਪਿੰਡਾਂ ਤੋਂ ਕਿਸਾਨ ਆਏ ਹੋਏ। ਇਨ੍ਹਾਂ ਕਿਸਾਨਾਂ ਵਿੱਚੋਂ ਸਤਪਾਲ ਸਿੰਘ, ਦਰਸ਼ਨ ਸਿੰਘ, ਰਜਿੰਦਰ ਸਿੰਘ ਅਤੇ ਹਰਨੇਕ ਸਿੰਘ ਨੇ ਦੱਸਿਆ ਕਿ ਇਹ ਸਾਰੇ ਇੰਤਜ਼ਾਮ ਗਰਮੀ ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਸੰਘਰਸ਼ ਵਿੱਚ ਕਿਸੇ ਕਿਸਮ ਦੀ ਮੌਸਮੀ ਮਾਰ ਵੀ ਅਸਰ ਨਾ ਕਰ ਸਕੇ।