Monday , July 26 2021

ਕਿਸਾਨਾਂ ਨੇ ਕਰਤਾ ਇਹ ਐਲਾਨ ਸੁਰੱਖਿਆ ਏਜੰਸੀਆਂ ਨੂੰ ਪੈ ਗਈਆਂ ਭਾਜੜਾਂ- ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਪ੍ਰਤੀ ਤਿੰਨ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਅਲੱਗ ਅਲੱਗ ਸਮੇਂ ਦੇ ਅਲੱਗ-ਅਲੱਗ ਹਾਲਾਤਾਂ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਰਣਨੀਤੀਆਂ ਤਹਿ ਕੀਤੀਆਂ ਜਾਂਦੀਆਂ ਹਨ। ਅੱਜ ਸਮਾਜ ਦਾ ਹਰ ਵਰਗ ਕਿਸਾਨਾਂ ਦੇ ਨਾਲ ਖੜਾ ਹੈ। ਕਿਸਾਨੀ ਸੰਘਰਸ਼ ਵਿਚ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ। ਟਰੈਕਟਰ ਜੀਪਾਂ ਲੈ ਕੇ ਦਿੱਲੀ ਪਹੁੰਚ ਗਈਆਂ ਹਨ। ਮੌਸਮ ਦੀ ਕਰਵਟ ਵੀ ਕਿਸਾਨਾਂ ਦੇ ਹੌਂਸਲੇ ਨਹੀਂ ਢਾਹ ਸਕੀ। ਹੌਂਸਲੇ ਜਿਉਂ ਦੀ ਤਿਉਂ ਬਰਕਰਾਰ ਹਨ। ਕਈ ਵਾਰ ਸਰਕਾਰ ਤੇ ਕਿਸਾਨਾਂ ਵਿਚ ਮੀਟਿੰਗਾਂ ਹੋ ਚੁੱਕੀਆਂ ਹਨ।

ਪਰ ਹਰ ਮੀਟਿੰਗ ਦਾ ਨਤੀਜਾ ਬੇਸਿੱਟਾ ਰਿਹਾ। ਕਿਸਾਨਾਂ ਨੇ ਸਰਕਾਰ ਨੂੰ ਹਿਲਾਉਣ ਲਈ ਲਈ ਵੱਖਰੀ ਰਣਨੀਤੀ ਬਣਾ ਲਈ ਹੈ। ਤੇ ਹੁਣ ਕਿਸਾਨਾਂ ਵੱਲੋਂ ਵੀਰਵਾਰ ਨੂੰ ਟਰੈਕਟਰ ਮਾਰਚ ਕੱਢਿਆ ਜਾਣਾ ਹੈ। ਇਸ ਟਰੈਕਟਰ ਮਾਰਚ ਦੀ ਤਿਆਰੀ ਕਿਸਾਨਾਂ ਵੱਲੋਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ।। ਹਰਿਆਣਾ ਅਤੇ ਯੂ ਪੀ ਦੇ ਕਿਸਾਨ ਵੀ ਪਿੱਛੇ ਨਹੀਂ ਰਹੇ। ਉਹ ਵੀ ਟੈਕਟਰ ਟਰਾਲੀਆਂ ਸਮੇਤ ਦਿੱਲੀ ਪਹੁੰਚ ਰਹੇ ਹਨ। ਇਸ ਕਿਸਾਨ ਮਾਰਚ ਵਿਚ ਕਈ ਸਟੇਟਾਂ ਦੇ ਕਿਸਾਨ ਸ਼ਾਮਲ ਹੋ ਰਹੇ ਹਨ।ਟਰੈਕਟਰ ਮਾਰਚ ਨੂੰ ਲੈ ਕੇ ਜੋ ਰਣਨੀਤੀ ਬਣਾਈ ਗਈ ਹੈ

ਉਸ ਵਿੱਚ ਹਰਿਆਣਾ ਦੇ ਹਰੇਕ ਪਿੰਡ ਤੋਂ 10-10 ਟਰਾਲੀਆਂ ਮੰਗਵਾਈਆਂ ਗਈਆਂ ਹਨ। ਤਾਂ ਜੋ ਇਸ ਟਰੈਕਟਰ ਮਾਰਚ ਨੂੰ ਸਫਲ ਬਣਾਇਆ ਜਾ ਸਕੇ। ਇਸ ਟਰੈਕਟਰ ਮਾਰਚ ਨੇ ਸਰਕਾਰਾਂ ਨੂੰ ਭਾਜੜ ਪਾ ਦਿੱਤੀ ਹੈ। ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਗਈਆਂ ਹਨ। ਕਿਉਂਕਿ ਸਰਕਾਰ ਨੂੰ ਇਹ ਡ- ਰ ਸਤਾ ਰਿਹਾ ਹੈ ਕਿ ਕਿਤੇ ਹੋਰ ਜਗ੍ਹਾ ਕਿਸਾਨ ਮੋਰਚਾ ਨਾ ਲਾ ਦੇਣ । ਕਿਰਤੀ ਕਿਸਾਨ ਯੁਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਰਣਨੀਤੀ ਸਪਸ਼ਟ ਕਰਦਿਆਂ ਦੱਸਿਆ ਕਿ ਟਰੈਕਟਰ ਮਾਰਚ 4 ਧਰਨੇ ਜੋ ਕਿ ਅਲੱਗ ਅਲੱਗ ਜਗਾ ਤੇ ਲਗਾਏ ਗਏ ਹਨ।

ਸਾਰੇ ਧਰਨਿਆਂ ਤੋਂ 11 ਵਜੇ ਇੱਕੋ ਸਮੇਂ ਸ਼ੁਰੂ ਹੋਵੇਗਾ। ਕਿਸਾਨ ਅੱਧ ਵਿਚਕਾਰ ਇਕੱਠੇ ਹੋਣਗੇ ਤੇ ਫਿਰ ਜਥੇ ਬੰਦੀਆਂ ਵੱਲੋਂ ਭਾਸ਼ਣ ਦਿੱਤਾ ਜਾਵੇਗਾ । ਤੇ ਉਸ ਤੋਂ ਬਾਅਦ ਫਿਰ ਟਰੈਕਟਰ ਆਪਣੇ-ਆਪਣੇ ਧਰਨਿਆਂ ਤੇ ਮੁੜ ਜਾਣਗੇ। ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੁੰਡਲੀ,ਮਾਨੇਸਰ , ਪਲਵਲ ਮਾਰਗ ਤੇ ਸਿੰਘੂ ਤੋ ਟਿਕਰੀ ਵੱਲ ਅਤੇ ਮੁੜ ਫਿਰ ਟਿਕਰੀ ਤੋਂ ਸਿੰਘੂ ਵੱਲ ਟਰੈਕਟਰ ਮਾਰਚ ਸ਼ੁਰੂ ਹੋਵੇਗਾ ਇੰਝ ਹੀ ਕੁੰਡਲੀ ਤੋਂ ਗਾਜ਼ੀਆਬਾਦ ,ਪਲਵਲ ਮਾਰਗ ਤੇ ਗਾਜ਼ੀਪੁਰ ਤੋਂ ਪਲਵਲ ਵੱਲ ਮਾਰਚ ਕੀਤਾ ਜਾਵੇਗਾ ਜੋ ਮੁੜ ਗਾਜ਼ੀਪੁਰ ਧਰਨੇ ਵੱਲ ਟਰੈਕਟਰ ਮਾਰਚ ਜਾਵੇਗਾ।