Tuesday , September 27 2022

ਕਿਸਾਨਾਂ ਨੂੰ ਚਿਤਾਵਨੀ, ਜੇ ਫਸਲ ਬਚਾਉਣੀ ਹੈ ਤਾਂ……

ਕਿਸਾਨਾਂ ਨੂੰ ਚਿਤਾਵਨੀ, ਜੇ ਫਸਲ ਬਚਾਉਣੀ ਹੈ ਤਾਂ……

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ  ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਪੰਜਾਬ ਦੀ ਕਿਸਾਨੀ ਨੂੰ ਕਿਸੇ ਪਾਸਿਓਂ ਵੀ ਸਾਹ ਨਹੀਂ ਮਿਲ ਰਿਹਾ। ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਇਸ ਨੂੰ ਹੋਰ ਮੁਸ਼ਕਿਲ ਕਰ ਰਹੀ ਹੈ ਅਤੇ ਉਤੋਂ ਮੌਸਮ ਦੀ ਮਾਰ। ਕਿਸਾਨਾਂ ਦੀ ਫਸਲ ਇਸ ਵੇਲੇ ਪੱਕਣ ‘ਤੇ ਆਈ ਹੋਈ ਹੈ ਅਤੇ ਕਈ ਥਾਈਂ ਫਸਲ ਪੱਕ ਕੇ ਤਿਆਰ ਵੀ ਹੈ ਬਸ ਹੁਣ ਵਾਢੀ ਦਾ ਇੰਤਜਾਰ ਹੈ। ਵਾਢੀ ਦਾ ਮੌਸਮ ਵੀ ਜੋਰਾਂ ‘ਤੇ ਹੈ। ਭਾਵੇਂ ਕਿਸਾਨ ਹਾਲੇ ਫਸਲ ਕੱਟਣ ਲਈ ਹੋਰ ਇੰਤਜਾਰ ਕਰਨ ਦੀ ਗੱਲ ਕਿਹ ਰਹੇ ਹਨ ਪਰ ਮੌਸਮ ਵਿਭਾਗ ਨੇ ਕਿਸਾਨਾਂ ਲਈ ਅੱਜ ਚਿਤਾਵਨੀ ਜਾਰੀ ਕਰ ਦਿੱਤੀ ਹੈ।

india

 

ਮੌਸਮ ਵਿਭਾਗ ਦਾ ਕਹਿਣਾ ਹੈ, ਜੇ ਕਿਸਾਨਾਂ ਨੇ ਆਪਣੀ ਫਸਲ ਬਚਾਉਣੀ ਹੈ ਤਾਂ 16 ਅਪ੍ਰੈਲ ਤੋਂ ਪਹਿਲਾਂ ਫਸਲ ਨੂੰ ਸੰਭਾਲ ਲੈਣ। 16 ਅਪ੍ਰੈਲ ਤੋਂ ਬਾਅਦ ਪੰਜਾਬ ਸਮੇਤ ਦਿੱਲੀ, ਹਰਿਆਣਾ ਵਿਚ ਭਾਰਤੀ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਮੀਂਹ ਦੇ ਨਾਲ ਨਾਲ ਤੇਜ ਹਵਾਵਾਂ ਵਾਲਾ ਮੁੜ ਬੰਦਾ ਜਾ ਰਿਹਾ ਹੈ ਅਤੇ ਕਈ ਥਾਈਂ ਹੁਣ ਤੋਂ ਹੀ ਬੇਮੌਸਮੀ ਬਰਸਾਤ ਹੋ ਰਹੀ ਹੈ ਜਿਸ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ।

india

ਪਿਛਲੇ ਦਿਨੀਂ ਮਲੇਰਕੋਟਲਾ ਵਿਚ ਵੀ ਭਾਰੀ ਗੜ੍ਹੇਮਾਰੀ ਦੇਖਣ ਨੂੰ ਮਿਲੀ। ਜਿਸ ਨਾਲ ਓਥੋਂ ਦੀ ਖੜ੍ਹੀ ਫਸਲ ਦਾ ਨੁਕਸਾਨ ਹੋ ਗਿਆ। ਮੌਸਮ ਵਿਚ ਬਦਲਾਅ ਦੀ ਕਹਾਣੀ ਅੱਜ ਹਿਮਾਚਲ ਵਿਚ ਪਈ ਭਾਰੀ ਬਰਫਬਾਰੀ ਵੀ ਬਿਆਨ ਕਰ ਰਹੀ ਹੈ। ਹਿਮਾਚਲ ਵਿਚ ਅੱਜ ਤਾਜਾ ਅਤੇ ਭਾਰੀ ਬਰਫਬਾਰੀ ਦੇਖਣ ਨੂੰ ਮਿਲੀ ਜਿਸ ਨਾਲ ਬੇਸ਼ਕ ਓਥੋਂ ਦੇ ਵਸਨੀਕ ਅਤੇ ਸੈਲਾਨੀਆਂ ਖੁਸ਼ ਦੇਖਣ ਨੂੰ ਮਿਲੇ ਅਤੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਪਰ ਇਸਦੇ ਨਾਲ ਹੀ ਮੈਦਾਨੀ ਇਲਾਕਿਆਂ ਵਿਚ ਖੇਤੀ ਕਰਦੇ ਕਿਸਾਨਾਂ ਦੀ ਚਿੰਤਾ ‘ਚ ਹੋਰ ਵਾਧਾ ਕਰ ਦਿੱਤਾ।
india

ਫਸਲ ਤਿਆਰ ਹੋ ਚੁਕੀ ਹੈ ਬਸ ਹੁਣ ਉਸ ਨੂੰ ਸਾਂਭਣ ਦਾ ਵੇਲਾ ਆਇਆ ਹੈ ਅਤੇ ਉਸ ‘ਤੇ ਪੈ ਰਹੀ ਮੌਸਮ ਦੀ ਮਾਰ ਕਿਸਾਨਾਂ ਦੇ ਸਾਹ ਔਖੇ ਕਰ ਰਹੀ ਹੈ। ਬੀਤੇ ਦਿਨੀਂ ਵੀ ਕਈ ਥਾਈਂ ਬਹੁਤ ਮੀਂਹ ਪਿਆ ਜਿਸ ਕਾਰਨ ਇਲਾਕੇ ਦੀ ਖੜ੍ਹੀ ਫਸਲ ਤਬਾਹ ਹੋ ਗਈ। ਇਸ ਲਈ ਮੌਸਮ ਵਿਭਾਗ ਕਿਸਾਨਾਂ ਨੂੰ ਫਸਲ ਸੰਭਾਲਣ ਲਈ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਰਿਹਾ ਹੈ। ਇਸ ਲਈ ਹੁਣ ਕਿਸਾਨਾਂ ਨੂੰ ਆਪਣੀ ਫਸਲ ਸੰਭਾਲਣ ਦਾ ਹੰਭਲਾ ਕਰਨਾ ਪੈਣਾ ਹੈ।

india