Tuesday , November 30 2021

ਕਿਸਾਨਾਂ ਦੇ ਦਿੱਲੀ ਧਰਨੇ ਤੋਂ ਹੁਣ ਆਈ ਅਜਿਹੀ ਮਾੜੀ ਖਬਰ, ਵਾਪਰਿਆ ਇਹ ਹੋ ਰਹੀਆਂ ਅਰਦਾਸਾਂ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਜਿਸ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਨਵੇ ਸੋਧ ਕੀਤੇ ਗਏ ਖੇਤੀ ਕਾਨੂੰਨ ਲਿਆਂਦੇ ਗਏ ਹਨ। ਉਸ ਸਮੇਂ ਤੋਂ ਹੀ ਭਾਰਤ ਦੇ ਸਭ ਕਿਸਾਨਾਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ ਇਹ ਸੰਘਰਸ਼ ਪਹਿਲਾਂ ਸੂਬਾ ਪੱਧਰੀ ਕੀਤੇ ਜਾ ਰਹੇ ਸਨ। ਉਸ ਤੋਂ ਬਾਅਦ 26 ਨਵੰਬਰ ਤੋਂ ਇਹ ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ਤੇ ਸ਼ੁਰੂ ਕੀਤਾ ਗਿਆ ਸੀ। ਅੱਜ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ 10 ਵੇਂ ਦੌਰ ਦੀ ਗਲ ਬਾਤ ਹੋਣ ਜਾ ਰਹੀ ਹੈ।

ਕਿਸਾਨ ਜਥੇ ਬੰਦੀਆਂ ਵੱਲੋਂ ਕੜਾਕੇ ਦੀ ਠੰਢ ਵਿਚ ਜਾਰੀ ਸੰਘਰਸ਼ ਅੱਜ 56 ਵੇਂ ਦਿਨ ਵੀ ਨਿਰੰਤਰ ਜਾਰੀ ਹੈ। ਜਿੱਥੇ ਇਹ ਅੰਦੋਲਨ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਉਥੇ ਹੀ ਇਸ ਖੇਤੀ ਸੰਘਰਸ਼ ਨਾਲ ਸ਼ੁਰੂ ਹੋਈਆਂ ਮੰ-ਦ-ਭਾ-ਗੀ-ਆਂ ਖਬਰਾਂ ਦੀ ਗਿਣਤੀ ਵੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਆਏ ਦਿਨ ਹੀ ਸਾਹਮਣੇ ਆਈ ਅਜਿਹੀ ਹੀ ਘਟਨਾ ਸਭ ਨੂੰ ਝੰ-ਜੋ-ੜ ਕੇ ਰੱਖ ਦਿੰਦੀ ਹੈ। ਕਿਸਾਨਾਂ ਦੇ ਦਿਲੀ ਧਰਨੇ ਤੋਂ ਹੁਣ ਇੱਕ ਅਜਿਹੀ ਮਾੜੀ ਖਬਰ ਆਈ ਹੈ ਜਿਸ ਲਈ ਸਭ ਅਰਦਾਸ ਕਰ ਰਹੇ ਹਨ।

ਟਿਕਰੀ ਬਾਰਡਰ ਤੋਂ ਇਕ ਖਬਰ ਸਾਹਮਣੇ ਆਈ ਹੈ। ਜਿੱਥੇ ਕੱਲ ਸਟੇਜ ਦੇ ਨਜ਼ਦੀਕ ਇੱਕ ਕਿਸਾਨ ਵੱਲੋਂ ਜ਼-ਹਿ-ਰ ਖਾ ਲਿਆ ਗਿਆ ਸੀ। ਉਸ ਕਿਸਾਨ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਕਿਸਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਸਭ ਲੋਕਾਂ ਵੱਲੋਂ ਉਸ ਦੇ ਜਲਦੀ ਠੀਕ ਹੋਣ ਲਈ ਅਰਦਾਸ ਕੀਤੀ ਜਾ ਰਹੀ ਹੈ। ਇਹ ਕਿਸਾਨ ਜੈ ਭਗਵਾਨ ਰਾਣਾ, ਰੋਹਤਕ, ਹਰਿਆਣਾ ਦਾ ਰਹਿਣ ਵਾਲਾ ਹੈ।

ਬਹੁਤ ਸਾਰੇ ਕਿਸਾਨ ਲੰਮੇਂ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਇਨਸਾਫ ਦੀ ਉਡੀਕ ਕਰ ਰਹੇ ਹਨ। ਇਸ ਕਿਸਾਨ ਵੱਲੋਂ ਜ਼ਹਿਰ ਨਿਗਲਣ ਤੋਂ ਪਹਿਲਾਂ ਇੱਕ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਉਸਨੇ ਲਿਖਿਆ ਹੈ ਕਿ ਇਸ ਮਸਲੇ ਨੂੰ ਕਿਵੇਂ ਹੱਲ ਕਰਨਾ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।