Saturday , September 18 2021

ਕਿਸਾਨਾਂ ਕਰਕੇ ਕੰਗਨਾ ਰਣੌਤ ਨਾਲ ਪੰਗਾ ਲੈਣ ਵਾਲੇ ਦਿਲਜੀਤ ਦੁਸਾਂਝ ਬਾਰੇ ਹੁਣ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਜਿੱਥੇ ਪੰਜਾਬ ਦੇ ਕਲਾਕਾਰਾਂ, ਅਦਾਕਾਰਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਹਿਲੇ ਦਿਨ ਤੋਂ ਹੀ ਪੰਜਾਬੀ ਗਾਇਕ ਅਤੇ ਕਲਾਕਾਰ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਹਨ। ਤੇ ਇਨ੍ਹਾਂ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਸੰਘਰਸ਼ ਨੂੰ ਨੇਪਰੇ ਚਾੜ੍ਹਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਿੱਥੇ ਪੰਜਾਬੀ ਗਾਇਕ ਆਪਣੀ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਉੱਥੇ ਹੀ ਅਜੋਕੇ ਸਮੇਂ ਵਿੱਚ ਪੰਜਾਬੀ ਕਲਾਕਾਰ ਸੰਘਰਸ਼ ਕਰ ਰਹੇ ਕਿਸਾਨਾਂ ਲਈ ਕੁਝ ਖਾਸ ਉਪਰਾਲਾ ਕਰਨ ਕਰਕੇ ਚਰਚਾ ਵਿਚ ਹਨ। ਕੁਝ ਗਾਇਕਾਂ ਤੇ ਕਲਾਕਾਰਾਂ ਵੱਲੋਂ ਅਹਿਮ ਯੋਗਦਾਨ ਪਾ ਕੇ ਇਸ ਸੰਘਰਸ਼ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਕਿਸਾਨਾਂ ਕਰਕੇ ਕੰਗਨਾ ਰਣੋਤ ਨਾਲ ਬਹਿਸ ਬਾਜੀ ਕਾਰਨ ਵਾਲੇ ਦਿਲਜੀਤ ਦੁਸਾਂਝ ਬਾਰੇ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ।

ਕਿਸਾਨਾਂ ਦੇ ਸੰਘਰਸ਼ ਦੇ ਵਿਚ ਇਕ ਬਜ਼ੁਰਗ ਔਰਤ ਨੂੰ ਲੈ ਕੇ ਕੰਗਣਾ ਰਣੌਤ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਕੰਗਨਾ ਰਣੌਤ ਅਤੇ ਦਲਜੀਤ ਦੁਸਾਂਝ ਦੀ ਬ-ਹਿ-ਸ-ਬਾ-ਜੀ ਦੀ ਖਬਰ ਸਾਹਮਣੇ ਆਈ ਸੀ। ਦਿਲਜੀਤ ਵੱਲੋਂ ਟਵੀਟ ਕਰ ਕੇ ਸਭ ਦੇ ਦਿਲ ਜਿੱਤ ਲਏ ਗਏ ਸਨ। ਦਲਜੀਤ ਕੰਗਨਾ ਰਣੌਤ ਤੇ ਵਿਚਕਾਰ ਚੱਲ ਰਹੀ ਬਹਿਸ ਬਾਜੀ ਦੇ ਬਾਵਜੂਦ ਵੀ ਦਲਜੀਤ ਦੁਸਾਂਝ ਨੇ ਕਿਸਾਨਾਂ ਨੂੰ ਸਭ ਤੋਂ ਉਪਰ ਰੱਖਿਆ। ਉਨ੍ਹਾਂ ਕਿਸਾਨਾਂ ਦੇ ਮੁੱਦਿਆਂ ਨੂੰ ਵੱਡੇ ਪੱਧਰ ਤਕ ਚੁੱਕਿਆ ਹੈ।

ਹੁਣ ਇਕ ਵਾਰ ਫਿਰ ਤੋਂ ਦਲਜੀਤ ਦੁਸਾਂਝ ਵੱਲੋਂ ਕੀਤੇ ਗਏ ਟਵੀਟ ਕਾਰਨ ਉਹ ਫਿਰ ਚਰਚਾ ਵਿੱਚ ਹਨ। ਦਰਅਸਲ ਇੱਕ ਸ਼ੈਫਾਲੀ ਵੈਦਿਆ ਨਾ ਦੀ ਮਹਿਲਾ ਵੱਲੋਂ ਕੀਤਾ ਗਿਆ ਟਵੀਟ ਜਿਸ ਵਿਚ ਉਸਨੇ ਕਿਹਾ ਸੀ ਕਿ ਅੰਦੋਲਨ ਕਰ ਰਹੇ ਕਿਸਾਨਾਂ ਲਈ ਮੁਫ਼ਤ ਪੀਜ਼ਾ, ਮਸਾਜ ਵਾਲੀਆ ਕੁਰਸੀਆ, ਇਹ ਕੋਈ ਧਰਨਾ ਹੈ ਜਾਂ ਫਿਰ ਪੰਜ ਸਤਾਰਾ ਸਪਾ ,ਇਸ ਸਭ ਲਈ ਪੈਸੇ ਕੌਣ ਦੇ ਰਿਹਾ ਹੈ। ਜਿਸ ਦੇ ਜਵਾਬ ਵਿੱਚ ਦਿਲਜੀਤ ਵੱਲੋਂ ਵੀ ਟਵੀਟ ਕੀਤਾ ਗਿਆ ਸੀ ਜਿਸ ਵਿਚ ਦਲਜੀਤ ਨੇ ਲਿਖਿਆ ਸੀ ਸ਼ਾਬਾਸ਼ੇ ਬੜਾ ਢਿੱਡ ਦੁਖਿਆ ਤੁਹਾਡਾ ਹੈ ?

ਦਲਜੀਤ ਦੇ ਨਾਲ ਅੰਬਰ ਧਾਲੀਵਾਲ ਅਤੇ ਹੋਰ ਵੱਖ-ਵੱਖ ਹਸਤੀਆਂ ਵੱਲੋਂ ਵੀ ਆਪਣੀ ਟਿੱਪਣੀ ਦੇ ਕੇ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ। ਕੁਝ ਮੀਡੀਆ ਚੈਨਲ ਵੱਲੋਂ ਵੀ ਗਲਤ ਢੰਗ ਨਾਲ ਕਿਸਾਨਾਂ ਦੇ ਧਰਨੇ ਨੂੰ ਪੇਸ਼ ਕੀਤਾ ਗਿਆ। ਜਿੱਥੇ ਧਰਨਿਆਂ ਦੌਰਾਨ ਪੀਜ਼ੇ ਦਾ ਲੰਗਰ ਲੱਗਾ ਹੋਇਆ ਸੀ ਉਸ ਬਾਰੇ ਕਿਹਾ ਗਿਆ ਕਿ ਕਿਸਾਨ ਧਰਨੇ ਦੌਰਾਨ ਪੀਜ਼ਾ ਖਾ ਰਹੇ ਹਨ ਅਤੇ ਫੰਡਿੰਗ ਹੋ ਰਹੀ ਹੈ। ਜਿਸ ਤੇ ਦਲਜੀਤ ਦੁਸਾਂਝ ਵੱਲੋਂ ਇਕ ਤਸਵੀਰ ਸਾਂਝੀ ਕਰਕੇ ਟਵੀਟ ਕੀਤਾ ਗਿਆ ਤੇ ਲਿਖਿਆ ਸੀ ਕਿਸਾਨਾਂ ਵੱਲੋਂ ਜ਼-ਹਿ-ਰ ਖਾਣਾ ਤੁਹਾਡੇ ਲਈ ਕੋਈ ਮੁੱਦਾ ਨਹੀਂ, ਪਰ ਕਿਸਾਨ ਜੇ ਪੀਜ਼ਾ ਖਾ ਲਵੇ ਤਾਂ ਤੁਹਾਡੇ ਲਈ ਖ਼ਬਰ ਬਣ ਜਾਂਦੀ ਹੈ।