Wednesday , December 7 2022

ਕਿਰਨ ਬਾਲਾ ਦੀ ਸੱਸ ਨੇ ਕੀਤਾ ਵੱਡਾ ਖੁਲਾਸਾ, ਸਹੁਰੇ ਨਾਲ ਸਨ ਨਾਜਾਇਜ਼ ਸੰਬੰਧ (Video)

ਪਾਕਿ ‘ਚ ਇਸਲਾਮ ਕਬੂਲਣ ਵਾਲੀ ਕਿਰਨ ਦੀ ਸੱਸ ਨੇ ਕੀਤਾ ਵੱਡਾ ਖੁਲਾਸਾ, ਸਹੁਰੇ ਨਾਲ ਸਨ ਨਾਜਾਇਜ਼ ਸੰਬੰਧ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿ ‘ਚ ਇਸਲਾਮ ਕਬੂਲਣ ਵਾਲੀ ਕਿਰਨ ਦੀ ਸੱਸ ਨੇ ਕੀਤਾ ਵੱਡਾ ਖੁਲਾਸਾ, ਸਹੁਰੇ ਨਾਲ ਸਨ ਨਾਜਾਇਜ਼ ਸੰਬੰਧ

ਵਿਸਾਖੀ ਮਨਾਉਣ ਜਥੇ ਦੇ ਨਾਲ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਆਮਨਾ ਸ਼ਰੀਫ ਵੱਲੋਂ ਇਸਲਾਮ ਕਬੂਲ ਕਰਕੇ ਵਿਆਹ ਕਰਨ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਕਿਰਨ ਬਾਲਾ ਉਰਫ ਆਮਨਾ ਬੀਬੀ ਦੀ ਸੱਸ ਬਿਸ਼ਨ ਕੌਰ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਇਆ ਕਿ ਕਿਰਨ ਦੇ ਆਪਣੇ ਸਹੁਰੇ ਤਰਸੇਮ ਸਿੰਘ ਦੇ ਨਾਲ ਨਾਜਾਇਜ਼ ਸੰਬੰਧ ਸਨ। ਉਹ ਦੋਵੇਂ ਇਕ ਹੀ ਕਮਰੇ ‘ਚ ਸੌਂਦੇ ਸਨ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਲੋਕ ਪਰਿਵਾਰ ਦੀ ਬਦਨਾਮੀ ਕਰਕੇ ਚੁੱਪ ਰਹੇ ਪਰ ਹੁਣ ਜਦੋਂ ਉਸ ਦਾ ਪਤੀ ਕਿਰਨ ਦੇ ਬੱਚਿਆਂ ਦੇ ਨਾਂ ‘ਤੇ ਲੋਕਾਂ ਤੋਂ ਹਰਮਦਰਦੀ ਲੈ ਕੇ ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਲੱਗਾ ਤਾਂ ਉਸ ਨੇ ਉਸ ਦੇ ਖਿਲਾਫ ਬੋਲਣ ਦਾ ਸਾਹਸ ਕੀਤਾ।

PunjabKesari
ਪੁੱਤ ਦੀ ਮੌਤ ਹੋਣ ‘ਤੇ ਹੋਇਆ ਸੀ ਕਿਰਨ ‘ਤੇ ਸ਼ੱਕ
ਬਿਸ਼ਨ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਨਰਿੰਦਰ ਦਾ ਕਿਰਨ ਨਾਲ ਸਾਲ 2005 ‘ਚ ਵਿਆਹ ਹੋਇਆ ਸੀ। ਤਿੰਨੋਂ ਬੱਚੇ ਕਿਰਨ ਦੇ ਹੀ ਹਨ। 2013 ‘ਚ ਨਰਿੰਦਰ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਉਸ ਨੇ ਅੱਗੇ ਦੱਸਿਆ ਕਿ ਪੁੱਤ ਦੀ ਮੌਤ ਤੋਂ ਬਾਅਦ ਕਿਰਨ ‘ਤੇ ਸ਼ੱਕ ਹੋਇਆ ਕਿ ਸ਼ਾਇਦ ਇਹ ਸਭ ਉਸ ਨੇ ਕਰਵਾਇਆ ਹੋਵੇ ਪਰ ਉਹ ਆਪਣੀ ਇੱਜ਼ਤ ਦੇ ਕਾਰਨ ਚੁੱਪ ਰਹੇ। ਪਤੀ ਦੀ ਮੌਤ ਦੇ ਬਾਅਦ ਕਿਰਨ ਜਦੋਂ ਪੇਕੇ ਘਰ ਚਲੀ ਗਈ ਸੀ ਤਾਂ ਸਹੁਰਾ ਤਰਸੇਮ ਸਿੰਘ ਆਪਣੀ ਜ਼ਿੰਮੇਵਾਰੀ ‘ਤੇ ਉਸ ਨੂੰ ਘਰ ਵਾਪਸ ਲੈ ਆਇਆ ਅਤੇ ਦੋਵੇਂ ਇਕ ਹੀ ਕਮਰੇ ‘ਚ ਰਹਿਣ ਲੱਗੇ। ਉਸ ਨੇ ਦੱਸਿਆ ਕਿ ਇਹ ਹੀ ਨਹੀਂ ਦੋਹਾਂ ਨੇ ਸਾਜਿਸ਼ ਦੇ ਤਹਿਤ ਪੂਰੇ ਪਰਿਵਾਰ ਨੂੰ ਬੇਦਖਲ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਬਿਸ਼ਨ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਕਿਰਨ ਨੂੰ ਪਾਕਿਸਤਾਨ ਭੇਜਣ ਵਾਲਾ ਵੀ ਉਸ ਦਾ ਪਤੀ ਤਰਸੇਮ ਸਿੰਘ ਹੀ ਹੈ।

PunjabKesari
ਉਥੇ ਹੀ ਦੂਜੇ ਪਾਸੇ ਤਰਸੇਮ ਸਿੰਘ ਨੇ ਪਤਨੀ ਬਿਸ਼ਨ ਕੌਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਦੋਵੇਂ ਇਕੋ ਕਮਰੇ ‘ਚ ਸੌਂਦੇ ਜ਼ਰੂਰ ਸਨ ਪਰ ਉਨ੍ਹਾਂ ‘ਚ ਕੋਈ ਵੀ ਨਾਜਾਇਜ਼ ਸੰਬੰਧ ਨਹੀਂ ਹਨ। ਇਸ ਦੇ ਨਾਲ ਹੀ ਤਰਸੇਮ ਨੇ ਕਿਹਾ ਕਿ ਉਸ ਦੀ ਪਤਨੀ ਇਸ ਕਰਕੇ ਝੂਠ ਬੋਲ ਰਹੀ ਹੈ ਕਿਉਂਕਿ ਉਸ ਨੇ ਉਸ ਨੂੰ ਬੇਦਖਲ ਕਰ ਦਿੱਤਾ ਹੋਇਆ ਹੈ।