Thursday , June 30 2022

ਕਾਲਾ ਇਲਮ ਕਰਨ ਵਾਲੇ ਨੇ ਮਾਰਿਆ ਸਾਡਾ ਬੱਚਾ ਮਾਪਿਆਂ ਨੇ ਲਗਾਇਆ ਇਹ ਦੋਸ਼ – ਪੁਲਸ ਕਰ ਰਹੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਕਰੋਨਾ ਅਤੇ ਹੋਰ ਵੀ ਕਈ ਕਾਰਨ ਤੇ ਬਹੁਤ ਸਾਰੇ ਅਚਾਨਕ ਵਾਪਰਨ ਵਾਲੇ ਹਾਦਸੇ ਤੇ ਬੀਮਾਰੀਆਂ ਦਾ ਸ਼ਿਕਾਰ ਹੋਣ ਨਾਲ ਵੀ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਰਹੇ ਹਨ। ਬੱਚਿਆਂ ਨਾਲ ਹੋਣ ਵਾਲੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਧਦਾ ਵੇਖਿਆ ਜਾ ਰਿਹਾ ਹੈ ਜਿਥੇ ਕਈ ਪਰਿਵਾਰਾਂ ਦੇ ਬੱਚੇ ਵੱਖ-ਵੱਖ ਘਟਨਾਵਾਂ ਦੇ ਸ਼ਿਕਾਰ ਹੋ ਰਹੇ ਹਨ। ਜਦੋਂ ਬੱਚਿਆਂ ਨਾਲ ਜੁੜੀਆਂ ਹੋਈਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤਾਂ ਬਹੁਤ ਸਾਰੇ ਮਾਪੇ ਝੰਜੋੜੇ ਜਾਦੇ ਹਨ। ਹੁਣ ਇੱਥੇ ਕਾਲਾ ਇਲਮ ਕਰਨ ਵਾਲਿਆਂ ਵੱਲੋਂ ਬੱਚਾ ਮਾਰੇ ਜਾਣ ਦਾ ਦੋਸ਼ ਮਾਪਿਆਂ ਵੱਲੋਂ ਲਗਾਇਆ ਗਿਆ ਹੈ ਜਿੱਥੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਅਧੀਨ ਆਉਣ ਵਾਲੇ ਖੁਰਲਾ ਕਿਗਰਾਂ ਤੋਂ ਸਾਹਮਣੇ ਆਈ ਹੈ। ਜਿੱਥੇ 7 ਜਨਵਰੀ ਨੂੰ ਇੱਕ 13 ਸਾਲਾਂ ਦਾ ਬੱਚਾ ਧਰਮਪਾਲ ਧੰਨਾ ਅਚਾਨਕ ਹੀ ਲਾਪਤਾ ਹੋ ਗਿਆ ਸੀ। ਉੱਥੇ ਹੀ ਇਸ ਬੱਚੇ ਦੀ ਲਾਸ਼ ਹੁਣ ਇੱਕ ਟੋਏ ਵਿਚੋਂ ਬਰਾਮਦ ਕੀਤੀ ਗਈ ਹੈ। ਬੱਚੇ ਦੇ ਲਾਪਤਾ ਹੋਣ ਸਬੰਧੀ ਬੱਚੇ ਦੇ ਮਾਮੇ ਵੱਲੋਂ ਥਾਣਾ ਨੰਬਰ 7 ਦੀ ਪੁਲੀਸ ਕੋਲ ਬੱਚੇ ਦੇ ਅਗਵਾ ਹੋਣ ਦਾ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ। ਪੁਲੀਸ ਵੱਲੋਂ ਹੁਣ ਆਖਿਆ ਜਾ ਰਿਹਾ ਸੀ ਕਿ ਬੱਚੇ ਦੇ ਟੋਏ ਵਿੱਚ ਡਿੱਗਣ ਕਾਰਨ ਮੌਤ ਹੋਈ ਹੈ।

ਉਸ ਟੋਏ ਵਿਚ ਬਰਸਾਤ ਦੇ ਕਾਰਨ ਪਾਣੀ ਭਰਿਆ ਹੋਇਆ ਸੀ ਅਤੇ ਹੁਣ ਪਾਣੀ ਸੁੱਕਣ ਤੇ ਉਸ ਬੱਚੇ ਦੇ ਟੋਏ ਵਿਚ ਡਿੱਗੇ ਹੋਣ ਦੀ ਪੁਸ਼ਟੀ ਹੋਈ ਹੈ। ਜਦ ਕਿ ਸੀਸੀਟੀਵੀ ਕੈਮਰਿਆਂ ਦੇ ਵਿਚ ਬੱਚਾ ਉਸ ਦਿਨ ਆਪਣੇ ਦੋਸਤਾਂ ਨਾਲ ਪਤੰਗ ਲੁਟਦਾ ਹੋਇਆ ਵਿਖਾਈ ਵੀ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਤਲ ਹੋਣ ਦੀ ਗੱਲ ਸਾਹਮਣੇ ਨਹੀਂ ਆ ਰਹੀ ਹੈ। ਪੁਲਿਸ ਵੱਲੋ ਆਖਿਆ ਗਿਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਦੇ ਅਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

ਪਰ ਬੱਚੇ ਦੇ ਮਾਪਿਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਲਾਕੇ ਵਿਚ ਇਕ ਵਿਅਕਤੀ ਕਾਲੇ ਇਲਮ ਦਾ ਕੰਮ ਕਰਦਾ ਹੈ ਉਸ ਵੱਲੋਂ ਬੱਚੇ ਦੀ ਹੱਤਿਆ ਕੀਤੀ ਗਈ ਹੈ। ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਨਕੋਦਰ ਰੋਡ ਨੂੰ ਜਾਮ ਕਰਕੇ ਟਾਇਰ ਵੀ ਸਾੜੇ ਗਏ ਹਨ। ਇਹਨਾਂ ਵੱਲੋਂ ਪੁਲਸ ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਲਗਾਏ ਗਏ ਹਨ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ।