Tuesday , September 21 2021

ਕਸੂਤੀ ਪੈ ਗਈ ਮੋਦੀ ਸਰਕਾਰ ਨੂੰ ਕਿਸਾਨ ਕਨੂੰਨਾਂ ਤੇ ਕੀਤੀ ਆਪਣੀ ਜਿਦ – ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾ ਨੂੰ ਪਾਸ ਕਰਕੇ ਮੋਦੀ ਸਰਕਾਰ ਆਪ ਹੀ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। ਕੇਂਦਰ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਖੇਤੀ ਕਾਨੂੰਨਾਂ ਦਾ ਭਾਰਤ ਦੇ ਹਰ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਵਿਦੇਸ਼ੀ ਪ੍ਰਧਾਨ ਮੰਤਰੀਆਂ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਵਿਦੇਸ਼ਾਂ ਵਿੱਚ ਵਸਦੇ ਭਾਈਚਾਰੇ ਵੱਲੋਂ ਵੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ

ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੇ ਬਹੁਤ ਸਾਰੇ ਆਗੂਆਂ ਵੱਲੋਂ ਭਾਜਪਾ ਦਾ ਸਾਥ ਛੱਡ ਦਿੱਤਾ ਗਿਆ। ਇਸ ਕਾਰਨ ਹੀ ਅਕਾਲੀ-ਭਾਜਪਾ ਗਠਜੋੜ ਟੁੱਟ ਚੁੱਕਾ ਹੈ। ਭਾਰਤ ਦੇ ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੋਦੀ ਸਰਕਾਰ ਵੱਲੋਂ ਕਿਸਾਨ ਕਾਨੂੰਨ ਅਤੇ ਕੀਤੀ ਗਈ ਆਪਣੀ ਜ਼ਿੱਦ ਉਸ ਲਈ ਕਸੂਤੀ ਪੈ ਗਈ ਹੈ। ਮੋਦੀ ਸਰਕਾਰ ਆਪਣੀ ਬਣਾਈ ਚਾਲ ਵਿੱਚ ਹੀ ਫਸਦੀ ਨਜ਼ਰ ਆ ਰਹੀ ਹੈ। ਭਾਜਪਾ ਦੇ ਸਥਾਨਕ ਲੀਡਰਾਂ ਦੇ ਨਾਲ-ਨਾਲ ਐਨ ਡੀ ਏ ਦੀਆਂ ਭਾਈਵਾਲ ਪਾਰਟੀਆਂ ਵੀ ਕਿਸਾਨ ਸੰਘਰਸ਼ ਦੇ ਕਾਰਣ ਮੁਸ਼ਕਿਲ ਮਹਿਸੂਸ ਕਰ ਰਹੀਆਂ ਹਨ।

ਤਿੰਨ ਮਹੀਨੇ ਤੋਂ ਚੱਲੇ ਆ ਰਹੇ ਕਿਸਾਨੀ ਸੰਘਰਸ਼ ਨੂੰ ਵੇਖਦੇ ਹੋਏ ਬੀਜੇਪੀ ਦੇ ਭਾਈਵਾਲ ਹੌਲੀ ਹੌਲੀ ਦੂਰ ਹੋ ਰਹੇ ਹਨ। ਅਕਤੂਬਰ ਵਿੱਚ ਪੀਸੀ ਥਾਮਸ ਦੀ ਅਗਵਾਈ ਵਾਲੀ ਕੇਰਲ ਕਾਂਗਰਸ ਐਨਡੀਏ ਦਾ ਸਾਥ ਛੱਡ ਦਿੱਤਾ ਸੀ ਇਸ ਤਰ੍ਹਾਂ ਹੀ ਅਸਮ ਦੇ ਬੋਡੋਲੈਂਡ ਪੀਪਲਸ ਫਰੰਟ ਨੇ ਵੀ ਐਨ ਡੀ ਏ ਨਾਲੋਂ ਤੋੜ ਵਿਛੋੜਾ ਕਰ ਲਿਆ ਸੀ। ਕਿਸਾਨ ਅੰਦੋਲਨ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਇਕ ਤੋਂ ਬਾਅਦ ਇਕ ਕਈ ਝਟਕੇ ਲੱਗ ਰਹੇ ਹਨ। ਇਸ ਤੋਂ ਪਹਿਲਾਂ ਬੀਜੇਪੀ ਦਾ ਸਭ ਤੋਂ ਪੁਰਾਣਾ ਸਾਥੀ ਸ਼੍ਰੋਮਣੀ ਅਕਾਲੀ ਦਲ-ਐਨਡੀਏ ਤੋ ਬਾਹਰ ਹੋ ਗਿਆ ਸੀ।

ਜਿਸ ਨਾਲ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੱਡਾ ਝਟਕਾ ਲਗਾ ਸੀ।ਸ਼ਨੀਵਾਰ ਨੂੰ ਰਾਜਸਥਾਨ ਵਿਚ ਵੀ ਬੀਜੇਪੀ ਦੀ ਭਾਈਵਾਲ ਰਾਜਸੀ ਲੋਕਤੰਤਰਿਕ ਪਾਰਟੀ ਨੇ ਐਨ ਡੀ ਏ ਨਾਲੋਂ ਆਪਣਾ ਸਬੰਧ ਤੋੜ ਲਿਆ ਹੈ। ਬੀਤੇ ਚਾਰ ਮਹੀਨਿਆਂ ਦੇ ਵਿੱਚ ਐਨ ਡੀ ਏ ਨੂੰ ਛੱਡਣ ਵਾਲੀ ਚੋਥੀ ਪਾਰਟੀ ਹੈ। ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਕੇਂਦਰ ਸਰਕਾਰ ਨੇ ਖੁਦ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ ਹੈ। ਭਾਜਪਾ ਨੂੰ ਆਪਣੀਆਂ ਜੜ੍ਹਾਂ ਪੁੱਟ ਹੋ ਰਹੀਆਂ ਦਿਖਾਈ ਦੇ ਰਹੀਆਂ ਹਨ।