Saturday , June 25 2022

ਕਰਲੋ ਘਿਓ ਨੂੰ ਭਾਂਡਾ : ਵੋਟਰਾਂ ਨੂੰ ਲੁਭਾਉਣ ਲਈ ਲਗਾਇਆ ਸੀ ਇਹ ਜੁਗਾੜ – ਪੁਲਸ ਨੇ ਕਰਤੀ ਕਾਰਵਾਈ

ਆਈ ਤਾਜਾ ਵੱਡੀ ਖਬਰ 

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਹਰ ਪਾਸੇ ਕਾਫੀ ਗਰਮਾਇਆ ਹੋਇਆ ਦਿਖਾਈ ਦੇ ਰਿਹਾ ਹੈ । ਸਿਆਸੀ ਲੀਡਰ ਇੱਕ ਦੂਜੇ ਨੂੰ ਹੀ ਘੇਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ । ਹਰ ਕਿਸੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਚੋਣਾਂ ਦੇ ਵਿੱਚ ਛੇਦ ਹਾਸਿਲ ਕੀਤੀ ਜਾ ਸਕੇ । ਸਿਆਸੀ ਲੀਡਰ ਵੱਖ ਵੱਖ ਹਥਕੰਡਿਆ ਦੇ ਜ਼ਰੀਏ ਵੋਟਰਾਂ ਨੂੰ ਲੁਭਾਉਣ ਲਈ ਲੱਗੇ ਹੋਏ ਹਨ । ਇਸੇ ਲੜੀ ਤਹਿਤ ਅੱਜ ਜਲੰਧਰ ਦੇ ਹਲਕਾ ਕੈਂਟ ਤੇ ਵਿੱਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦ ਵੋਟਰਾਂ ਨੂੰ ਲੁਭਾਉਣ ਦੇ ਲਈ ਟਰੈਕ ਸੂਟਾਂ ਦੇ ਨਾਲ ਭਰੇ ਹੋਏ ਦੋ ਟਰੱਕ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਰੋਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ ।

ਜਿਨ੍ਹਾਂ ਟਰੈਕ ਸੂਟਾਂ ਦੇ ਉੱਪਰ ਲਿਖਿਆ ਹੋਇਆ ਸੀ ਸਾਡਾ ਚੰਨੀ । ਦੱਸਣਾ ਬਣਦਾ ਹੈ ਕਿ ਅੱਜ ਇਨ੍ਹਾਂ ਟਰੈਕ ਸੂਟਾਂ ਦੇ ਨਾਲ ਭਰੇ ਟਰੱਕਾਂ ਨੂੰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਚੋਣਾਂ ਵਿੱਚ ਇਨ੍ਹਾਂ ਟਰੈਕ ਸੂਟਾਂ ਨੂੰ ਵੰਡਣਾ ਸੀ। ਜ਼ਿਕਰਯੋਗ ਹੈ ਕਿ ਇਸ ਮੌਕੇ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੂਰਾਲ ਦੇ ਵੱਲੋਂ ਦੋਸ਼ ਲਗਾਇਆ ਗਿਆ ਕਿ ਜਦੋਂ ਉਨ੍ਹਾਂ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਜੋ ਇਹ ਟਰੱਕ ਮੰਗਵਾਏ ਗਏ ਸਨ, ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਉਪਰ ਗੱਡੀ ਚੜ੍ਹਾਈ ਗਈ । ਜਿਸਦੇ ਚਲਦੇ ਉਨ੍ਹਾਂ ਦੇ ਪੈਰ ਤੇ ਕਾਫ਼ੀ ਗੰਭੀਰ ਸੱਟ ਲੱਗੀ । ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਇਲਜ਼ਾਮ ਲਗਾਏ ਕਿ ਸਵੇਰੇ 6 ਵਜੇ ਦੇ ਕਰੀਬ ਦੀ ਘਟਨਾ ਹੈ।

ਤੜਕਸਾਰ ਇਸ ਜਗ੍ਹਾ ‘ਤੇ 6 ਟਰੱਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਚਾਰ ਟਰੱਕਾਂ ਵਿਚ ਭਰਿਆ ਹੋਇਆ ਸਾਮਾਨ ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਨੇ ਆਪਣੇ ਹਲਕਿਆਂ ਵਿੱਚ ਵੰਡ ਦਿੱਤਾ। ਜਿਸ ਦੇ ਚੱਲਦੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲੀਸ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤੇ ਚੋਣ ਕਮਿਸ਼ਨ ਇਸ ਤੇ ਕੋਈ ਵੱਡਾ ਐਕਸ਼ਨ ਲਏ ਤਾਂ ਜੋ ਚੋਣਾਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਇਆ ਜਾ ਸਕੇ ।