Saturday , June 25 2022

ਕਨੇਡਾ ਵਾਲੀ ਬੇਅੰਤ ਕੌਰ ਦੇ ਮਾਮਲੇ ਚ ਗ੍ਰਿਫਤਾਰ ਕੀਤੇ ਮੁੰਡੇ ਨੇ ਹੁਣ ਕਰਤਾ ਇਹ ਵੱਡਾ ਕਾਂਡ

ਆਈ ਤਾਜ਼ਾ ਵੱਡੀ ਖਬਰ 

ਅੱਜਕੱਲ੍ਹ ਦੇਸ਼ ਭਰ ਦੇ ਵਿਚ ਠੱਗਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਠੱਗਾਂ ਦੇ ਵੱਲੋਂ ਵੱਖ ਵੱਖ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦੀ ਰੁਚੀ ਲਗਾਤਾਰ ਵਧ ਰਹੀ ਹੈ । ਜਿਸ ਕਾਰਨ ਉਨ੍ਹਾਂ ਵੱਲੋਂ ਵੱਖੋ ਵੱਖਰੇ ਹੱਥਕੰਡੇ ਅਪਨਾਏ ਜਾਂਦੇ ਹਨ । ਕਈ ਵਾਰ ਇਹ ਹੱਥਕੰਡੇ ਗ਼ਲਤ ਵੀ ਸਾਬਤ ਹੋ ਜਾਂਦੇ ਹਨ ਜਿਸ ਕਾਰਨ ਨੌਜਵਾਨ ਲੜਕੇ ਲੜਕੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਚ ਫਸ ਜਾਂਦੇ ਹਨ । ਬਹੁਤ ਸਾਰੇ ਨੌਜਵਾਨ ਆਇਲਜ਼ ਪਾਸ ਲੜਕੀਆਂ ਦੇ ਹੱਥੋਂ ਵਿਦੇਸ਼ ਜਾਣ ਦੇ ਨਾਮ ਤੇ ਵੀ ਠੱਗੀਆਂ ਦੇ ਸ਼ਿਕਾਰ ਹੁੰਦੇ ਹਨ । ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।

ਜਿਨ੍ਹਾਂ ਮਾਮਲਿਆਂ ਵਿਚੋਂ ਇਕ ਮਾਮਲਾ ਹੈ ਬੇਅੰਤ ਕੌਰ ਨਾਂ ਦੀ ਲੜਕੀ ਦੇ ਵੱਲੋਂ ਕੀਤੀ ਗਈ ਠੱਗੀ ਦੇ ਚੱਲਦੇ ਉਸ ਦੇ ਪਤੀ ਵੱਲੋਂ ਖੁਦਕੁਸ਼ੀ ਕਰਨ ਦਾ । ਜਿਸ ਦੇ ਚਲਦੇ ਹੁਣ ਭੋਗਪੁਰ ਵਾਸੀ ਇਕ ਨੌਜਵਾਨ ਨਵਦੀਪ ਸਿੰਘ ਵੱਲੋਂ ਬੇਅੰਤ ਕੌਰ ਦੇ ਪਿੰਡ ਖੁੱਡੀ ਕਲਾਂ ਵਿਚ ਉਸ ਦੇ ਪਰਿਵਾਰ ਨਾਲ ਨਕਲੀ ਇਮੀਗਰੇਸ਼ਨ ਅਫ਼ਸਰ ਬਣ ਕੇ ਠੱਗੀ ਮਾਰਨ ਪੁੱਜੇ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨੌਜਵਾਨ ਖ਼ਿਲਾਫ਼ ਬਰਨਾਲਾ ਦੇ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਹੁਣ ਇਸ ਸ਼ਾਤਰ ਠੱਗ ਦੇ ਵੱਲੋਂ ਦਿੱਲੀ ਦੇ ਇਕ ਹੋਟਲ ਦੇ ਲੱਖਾਂ ਰੁਪਿਆਂ ਦਾ ਬਿਲ ਬਿਨਾਂ ਦਿੱਤੇ ਫ਼ਰਾਰ ਹੋ ਜਾਣ ਤੋਂ ਬਾਅਦ ਇਸ ਨੌਜਵਾਨ ਅਤੇ ਉਸਦੇ ਮਾਤਾ ਪਿਤਾ ਖ਼ਿਲਾਫ਼ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਥਾਣੇ ਵਿੱਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ । ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਹੋਟਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਨਵਦੀਪ ਸੋਲ਼ਾਂ ਅਗਸਤ ਦੋ ਹਜਾਰ ਇੱਕੀ ਨੂੰ ਉਨ੍ਹਾਂ ਦੇ ਹੋਟਲ ਦੇ ਇੱਕ ਕਮਰੇ ਵਿੱਚ ਰੱਖਿਆ ਸੀ। ਇਸ ਕਮਰੇ ਵਿੱਚ ਉਸ ਦੇ ਮਾਤਾ ਪਿਤਾ ਵੀ ਠਹਿਰੇ ਸਨ ।

ਪੂਰੇ ਇੱਕੀ ਦਿਨ ਇਸ ਕਮਰੇ ਵਿੱਚ ਰਹਿਣ ਤੋਂ ਬਾਅਦ ਉਹ ਬਿਨਾਂ ਪੈਸੇ ਦਿੱਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ । ਜਿਸ ਤੋਂ ਬਾਅਦ ਕਾਫੀ ਸਮਾਂ ਹੋਟਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਫੋਨ ਕੀਤਾ ਗਿਆ ਤੇ ਜਦੋਂ ਉਨ੍ਹਾਂ ਵੱਲੋਂ ਫੋਨ ਕਰਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਹੋਟਲ ਪ੍ਰਬੰਧਕਾਂ ਵੱਲੋਂ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ।