Thursday , June 30 2022

ਕਨੇਡਾ ਵਾਲਿਆਂ ਲਈ ਆ ਰਹੀ ਇਹ ਵੱਡੀ ਮਾੜੀ ਖਬਰ 2022 ਚ ਹੋਣ ਜਾ ਰਿਹਾ ਇਹ

ਆਈ ਤਾਜ਼ਾ ਵੱਡੀ ਖਬਰ 

ਪਹਿਲਾਂ ਹੀ ਪੂਰਾ ਭਾਰਤ ਦੇਸ਼ ਚ ਵਧ ਰਹੀ ਮਹਿੰਗਾਈ ਦੇ ਕਾਰਨ ਖਾਸਾ ਪ੍ਰੇਸ਼ਾਨ ਦਿਖਾਈ ਦੇ ਰਿਹਾ ਹੈ । ਹਰ ਰੋਜ਼ ਹੀ ਵੱਖਰੀਆਂ ਵੱਖਰੀਆਂ ਚੀਜ਼ਾਂ ਦੀਆਂ ਵਧ ਰਹੀਆਂ ਕੀਮਤਾਂ ਆਮ ਲੋਕਾਂ ਦੀਆਂ ਜੇਬਾਂ ਉਪਰ ਖਾਸਾ ਅਸਰ ਪਾਉਂਦੀਆਂ ਦਿਖਾਈ ਦੇ ਰਹੀਆਂ ਹਨ । ਹਰ ਵਿਅਕਤੀ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਲਗਾਤਾਰ ਵੱਖ ਵੱਖ ਕੀਮਤਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਉਨ੍ਹਾਂ ਕੀਮਤਾਂ ਦੇ ਵਿੱਚ ਕਮੀ ਕਰਕੇ ਆਮ ਲੋਕਾਂ ਨੂੰ ਇਸ ਮਹਿੰਗਾਈ ਤੋਂ ਕੁਝ ਰਾਹਤ ਦਿੱਤੀ ਜਾ ਸਕੇ । ਪਰ ਇਸ ਦੇ ਬਾਵਜੂਦ ਵੀ ਕੀਮਤਾਂ ਵਿੱਚ ਵਾਧਾ ਲਗਾਤਾਰ ਵਧ ਰਿਹਾ ਹੈ । ਇਸੇ ਵਿਚਕਾਰ ਹੁਣ ਪੰਜਾਬੀਆਂ ਦੇ ਲਈ ਬੇਹੱਦ ਹੀ ਇਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ, ਕਿਉਂਕਿ ਪੰਜਾਬੀਆਂ ਦੇ ਗੜ੍ਹ ਵਿਚ ਹੁਣ ਮਹਿੰਗਾਈ ਦੀ ਮਾਰ ਹੇਠਾਂ ਲੋਕ ਦੱਬੇ ਹੋਏ ਨਜ਼ਰ ਆਉਣ ਵਾਲੇ ਹਨ ।

ਕਿਉਂਕਿ ਦੋ ਹਜਾਰ ਬਾਈ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਹੁਣ ਕੈਨੇਡਾ ਦੇ ਲੋਕਾਂ ਨੂੰ ਬਿੱਲਾਂ ਤੇ ਰਿਕਾਰਡ ਪੱਧਰ ਤੇ ਸਭ ਤੋਂ ਵੱਡੇ ਸਾਲਾਨਾ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਸਪਲਾਈ ਚੇਨ ਦੇ ਮੁੱਦਿਆਂ ਤੇ ਹੁਣ ਵਸਤੂਆਂ ਦੀਅਾਂ ਕੀਮਤਾਂ ਅਤੇ ਉਨ੍ਹਾਂ ਦੀਆਂ ਉਪਲਬਧਤਾ ਦੇ ਉੱਪਰ ਬੇਹੱਦ ਮਾਡ਼ਾ ਪ੍ਰਭਾਵ ਪੈ ਸਕਦਾ ਹੈ ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਨੇ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਤਬਾਹੀ ਮਚਾਈ ਹੈ । ਕਈ ਲੋਕਾਂ ਦੀਆਂ ਕੀਮਤੀ ਜਾਨਾਂ ਇਸ ਮਹਾਂਮਾਰੀ ਦੌਰਾਨ ਚਲੀਆਂ ਗਈਆਂ । ਪੂਰੀ ਦੁਨੀਆ ਇਸ ਸਮੇਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਇਸ ਮਹਾਂਮਾਰੀ ਦਾ ਪ੍ਰਭਾਵ ਅੱਜ ਵੀ ਵੱਖ ਵੱਖ ਦੇਸ਼ ਝਲ ਰਹੇ ਹਨ । ਇਸੇ ਵਿਚਕਾਰ ਹੁਣ ਕਨੇਡਾ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਚ ਮਹਿੰਗਾਈ ਦਰ ਦੇ ਵਿੱਚ ਪੰਜ ਤੋਂ ਸੱਤ ਫ਼ੀਸਦੀ ਦੇ ਵਿਚਕਾਰ ਵਧਣ ਦੀ ਸੰਭਾਵਨਾ ਉੱਚ ਪੱਧਰ ਤੇ ਦੱਸੀ ਜਾ ਰਹੀ ਹੈ ।

ਜਿਸ ਕਾਰਨ ਹੁਣ ਆਮ ਭੋਜਨ ਦੀਆਂ ਕੀਮਤਾਂ ਦੇ ਵਿੱਚ ਵਧਣ ਦੇ ਕਿਆਸ ਲਗਾਏ ਜਾ ਰਹੇ ਹਨ । ਇਨ੍ਹਾਂ ਵਿੱਚ ਦੁੱਧ , ਡੇਅਰੀ ਅਤੇ ਬੇਕਡ ਸਾਮਾਨ ਦੇ ਮੁਕਾਬਲਤਨ ਬਹੁਤ ਮਹਿੰਗੇ ਹੋਣ ਦੀ ਉਮੀਦ ਹੈ । ਇਸ ਤੋਂ ਇਲਾਵਾ ਆਂਡਾ, ਮੀਟ , ਸਮੁੰਦਰੀ ਵਸਤੂਆਂ , ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਵੇਗਾ । ਜ਼ਿਕਰਯੋਗ ਹੈ ਕਿ ਇਹ ਕੀਮਤਾਂ ਦੇ ਵਧਨ ਦੇ ਕਿਆਸ ਆਉਣ ਵਾਲੇ ਸਾਲ ਦੋ ਹਜਾਰ ਬਾਈ ਵਿੱਚ ਲਗਾਏ ਜਾ ਰਹੇ ਹਨ । ਜਿਸ ਕਾਰਨ ਹੁਣ ਕੈਨੇਡਾ ਵਾਸੀਆਂ ਨੂੰ ਭੋਜਨ ਦਾ ਸਾਮਾਨ ਖਰੀਦਣ ਦੇ ਲਈ ਜ਼ਿਆਦਾ ਭੁਗਤਾਨ ਕਰਨਾ ਪਵੇਗਾ ।