Tuesday , January 25 2022

ਕਨੇਡਾ ਵਾਲਿਆਂ ਲਈ ਆਈ ਇਹ ਵੱਡੀ ਚੰਗੀ ਖਬਰ – ਸਰਕਾਰ ਨੇ ਦਿੱਤਾ ਇਹ ਹੁਕਮ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਵਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਸਖਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਕਈ ਦੇਸ਼ਾਂ ਵਿੱਚ ਤਾਲਾਬੰਦੀ ਵੀ ਕੀਤੀ ਜਾ ਰਹੀ ਹੈ। ਕਰੋਨਾ ਦੇ ਚਲਦੇ ਹੋਏ ਜਿਥੇ ਸਾਰੇ ਦੇਸ਼ਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਅਹਿਮ ਰੱਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ। ਉਥੇ ਹੀ ਟੀਕਾਕਰਨ ਦੇ ਜ਼ਰੀਏ ਇਸ ਕਰੋਨਾ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਕਾਫੀ ਹੱਦ ਤੱਕ ਸਾਰੇ ਦੇਸ਼ ਕਾਮਯਾਬ ਹੋ ਗਏ ਸਨ। ਦੱਖਣੀ ਅਫ਼ਰੀਕਾ ਵਿਚ ਸਾਹਮਣੇ ਆਉਣ ਵਾਲੇ ਕਰੋਨਾ ਦੇ ਨਵੇਂ ਰੂਪ ਨੇ ਫਿਰ ਤੋਂ ਸਾਰੀ ਦੁਨੀਆਂ ਵਿੱਚ ਕੋਰੋਨਾ ਦਾ ਕਹਿਰ ਵਧਾ ਦਿੱਤਾ ਹੈ।

ਜਿਸ ਨੂੰ ਦੇਖਦੇ ਹੋਏ ਅਮਰੀਕਾ ਕੈਨੇਡਾ ਦੇ ਵਿੱਚ ਵਧ ਰਹੇ ਕੇਸਾਂ ਦੇ ਕਾਰਨ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਲਈ ਕੈਨੇਡਾ ਵਿੱਚ ਬੂਸਟਰ ਡੋਜ਼ ਵੀ ਕਾਫੀ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ। ਬੱਚਿਆਂ ਦਾ ਵੀ ਕਰੋਨਾ ਟੀਕਾਕਰਣ ਆਰੰਭ ਕੀਤਾ ਗਿਆ ਹੈ। ਹੁਣ ਕੈਨੇਡਾ ਵਾਲਿਆ ਲਈ ਚੰਗੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਵੱਲੋਂ ਇਹ ਹੁਕਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵੱਲੋਂ ਜਿੱਥੇ ਕਰੋਨਾ ਨੂੰ ਲੈ ਕੇ ਕਈ ਆਦੇਸ਼ ਲਾਗੂ ਕੀਤੇ ਹਨ, ਉਥੇ ਹੀ ਉਂਟਾਰੀਓ ਸੂਬੇ ਵਿਚ ਮੁੜ ਤੋਂ 17 ਜਨਵਰੀ ਤੋਂ ਵਿਦਿਅਕ ਅਦਾਰਿਆਂ ਨੂੰ ਖੋਲ੍ਹਿਆ ਜਾ ਰਿਹਾ ਹੈ।

ਜਿਸ ਦੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਸਟੀਫਨ ਲੀਚੇ ਨੇ ਦੱਸਿਆ ਹੈ ਕਿ ਸੋਮਵਾਰ ਤੋਂ ਸਾਰੇ ਵਿਦਿਆਰਥੀਆਂ ਕਲਾਸਾਂ ਵਿੱਚ ਵਾਪਸ ਪਰਤ ਰਹੇ ਹਨ। ਜਿੱਥੇ ਬੱਚਿਆ ਵੱਲੋਂ ਵਧੇਰੇ ਸਮਾਂ ਆਨਲਾਈਨ ਕਲਾਸ ਨਾਲ ਜੁੜਕੇ ਗੁਜ਼ਾਰਿਆ ਹੈ। ਉੱਥੇ ਹੀ ਹੁਣ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਆਉਣ ਉਪਰੰਤ ਹਰੇਕ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੋ ਰੈਪਿਡ ਟੈਸਟ ਮਿਲਣਗੇ।

ਉਥੇ ਹੀ ਸਟਾਫ ਅਤੇ ਅਧਿਆਪਕਾਂ ਨੂੰ ਗੈਰ ਫਿਟੇਡ N 95 ਮਾਸਕ ਵੀ ਪ੍ਰਦਾਨ ਕੀਤੇ ਜਾਣਗੇ। ਉੱਥੇ ਹੀ ਸਕੂਲ ਵਿੱਚ ਕੇਸਾਂ ਦੀ ਗਿਣਤੀ ਵੀ ਆਨਲਾਈਨ ਉਪਲੱਬਧ ਰਹੇਗੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕੈਨੇਡਾ ਵਿੱਚ ਅਤੇ ਅਮਰੀਕਾ ਆਉਣ ਜਾਣ ਵਾਲੇ ਟਰੱਕ ਡਰਾਈਵਰਾਂ ਲਈ ਕਰੋਨਾ ਟੀਕਾਕਰਨ ਵੀ ਲਾਜ਼ਮੀ ਕੀਤਾ ਗਿਆ ਹੈ।