Thursday , June 30 2022

ਕਨੇਡਾ ਦੇ ਮਸ਼ਹੂਰ ਸਿੱਖ ਲੀਡਰ ਜਗਮੀਤ ਸਿੰਘ ਦੇ ਘਰ ਪਰਮਾਤਮਾ ਨੇ ਦਿੱਤੀ ਇਹ ਅਨਮੋਲ ਦਾਤ ਮਿਲ ਰਹੀਆਂ ਵਧਾਈਆਂ

ਆਈ ਤਾਜ਼ਾ ਵੱਡੀ ਖਬਰ 

ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਬਹੁਤ ਸਾਰੇ ਪੰਜਾਬੀ ਪਰਿਵਾਰਾਂ ਵੱਲੋਂ ਜਿਥੇ ਸਖ਼ਤ ਮਿਹਨਤ-ਮੁਸ਼ੱਕਤ ਕੀਤੀ ਗਈ ਹੈ। ਉਥੇ ਹੀ ਪੰਜਾਬੀਆਂ ਵੱਲੋਂ ਆਪਣੀ ਮਿਹਨਤ ਸਦਕਾ ਉੱਚ ਮੰਜ਼ਲਾਂ ਨੂੰ ਹਾਸਲ ਕੀਤਾ ਗਿਆ ਹੈ। ਜਿਥੇ ਵਿਦੇਸ਼ਾਂ ਦੀ ਕਾਮਯਾਬੀ ਦੇ ਵਿਚ ਭਾਰਤੀਆਂ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟ ਰਹੇ ਹਨ। ਕੈਨੇਡਾ ਵਿੱਚ ਜਿੱਥੇ ਬਹੁਤ ਗਿਣਤੀ ਵਿਚ ਪੰਜਾਬੀ ਭਾਈਚਾਰਾ ਵੱਸ ਰਿਹਾ ਹੈ। ਉੱਥੇ ਹੀ ਉਨ੍ਹਾਂ ਵੱਲੋਂ ਸਭ ਖੇਤਰਾਂ ਚ ਮੱਲਾਂ ਮਾਰੀਆਂ ਗਈਆਂ ਹਨ ਜਿਥੇ ਰਾਜਨੀਤਿਕ ਖੇਤਰ ਵਿੱਚ ਵੀ ਬਹੁਤ ਸਾਰੀਆਂ ਪੰਜਾਬੀ ਹਸਤੀਆਂ ਵੱਲੋਂ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੀ ਹਿੰਮਤ ਸਦਕਾ ਹੀ ਉਥੋਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਨੂੰ ਆਪਣੇ ਦੇਸ਼ ਅੰਦਰ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।

ਅਜਿਹੀਆਂ ਸਖਸੀਅਤਾਂ ਜਿੱਥੇ ਆਪਣੇ ਰਾਜਨੀਤਿਕ ਖੇਤਰ ਨੂੰ ਲੈ ਕੇ ਚਰਚਾ ਵਿਚ ਰਹਿੰਦੀਆਂ ਹਨ। ਉੱਥੇ ਹੀ ਕਈ ਵਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿਚ ਆ ਜਾਂਦੀਆਂ ਹਨ। ਹੁਣ ਕਨੇਡਾ ਦੇ ਮਸ਼ਹੂਰ ਸਿੱਖ ਲੀਡਰ ਜਗਮੀਤ ਸਿੰਘ ਦੇ ਘਰ ਪਰਮਾਤਮਾ ਨੇ ਇਹ ਅਨਮੋਲ ਦਾਤ ਦਿੱਤੀ ਹੈ ,ਜਿੱਥੇ ਉਨ੍ਹਾਂ ਨੂੰ ਮਿਲ ਰਹੀਆਂ ਵਧਾਈਆਂ । ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਨ ਡੀ ਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਘਰ ਧੀ ਹੋਣ ਦੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬੀ ਮੂਲ ਦੇ ਕੈਨੇਡਾ ਦੀ ਐਨ ਡੀ ਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਜਿੱਥੇ ਪੰਜਾਬੀ ਭਾਈਚਾਰੇ ਵੱਲੋਂ ਬੇਹੱਦ ਮਾਣ ਸਤਿਕਾਰ ਅਤੇ ਪਿਆਰ ਦਿੱਤਾ ਜਾਂਦਾ ਹੈ।

ਉੱਥੇ ਹੀ ਹੁਣ ਉਨ੍ਹਾਂ ਦੇ ਘਰ ਬੇਟੀ ਪੈਦਾ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੇ ਸਭ ਵੱਲੋਂ ਉਨ੍ਹਾਂ ਨੂੰ ਬੇਹੱਦ ਮੁਬਾਰਕਵਾਦ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਐਨ ਡੀ ਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਤੇ ਉਹਨਾਂ ਦੀ ਪਤਨੀ ਗੁਰਕਿਰਨ ਕੌਰ ਸਿੱਧੂ ਦੇ ਘਰ ਅੱਜ ਪੈਦਾ ਹੋਈ ਬੇਟੀ ਉਹਨਾਂ ਦਾ ਪਹਿਲਾ ਬੱਚਾ ਹੈ । ਜਿੱਥੇ ਘਰ ਵਿੱਚ ਬੇਟੀ ਦੇ ਆਉਣ ਤੇ ਪਤੀ-ਪਤਨੀ ਬੇਹਦ ਖੁਸ਼ ਹਨ।

ਉਥੇ ਹੀ ਕੈਨੇਡਾ ਦੇ ਵੱਖ ਵੱਖ ਆਗੂਆਂ ਵਲੋਂ ਧਾਲੀਵਾਲ ਤੇ ਸਿੱਧੂ ਪਰਿਵਾਰ ਨੂੰ ਵਧਾਈਆ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਐਨ ਡੀ ਪੀ ਪਾਰਟੀ ਵੱਲੋਂ ਲਿਬਰਲ ਪਾਰਟੀ ਨੂੰ ਸਮਰਥਨ ਦਿੱਤਾ ਗਿਆ ਹੈ। ਜਿਸ ਸਦਕਾ ਹੀ ਮੁੜ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤਾ ਵਿੱਚ ਆਏ ਹੋਏ ਹਨ।